ਬੱਸ ਅਤੇ ਫੋਰਵੀਲਰ ਦੀ ਟੱਕਰ ਵਿੱਚ 3 ਬਿਜਲੀ ਮੁਲਾਜ਼ਮ ਅਤੇ 1 ਅਧਿਕਾਰੀ ਜ਼ਖਮੀ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਸੁਲਤਾਨਪੁਰ ਲੋਧੀ – ਕਪੂਰਥਲਾ ਮੁੱਖ ਮਾਰਗ ਉਤੇ ਸਥਿਤ ਬਸ ਸਟੈਂਡ ਡਡਵਿੰਡੀ ਨੇੜੇ ਅੱਜ ਬਾਅਦ ਦੁਪਹਿਰ 1ਵਜੇ ਦੇ ਕਰੀਬ ਇੱਕ ਪ੍ਰਿੰਸ ਬਸ ਅਤੇ ਯੋਧਾ ਫ਼ੋਰਵੀਲਰ ਵਿੱਚ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਉਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਯੋਧਾ ਫ਼ੋਰਵੀਲਰ ਨੰਬਰ ਪੀ ਬੀ 08ਈ ਯੂ 1294 ਵਿੱਚ ਸਵਾਰ ਹੋ ਕੇ ਉਪ ਮੰਡਲ ਅਫ਼ਸਰ ਖੈੜਾ ਦੋਨਾ (ਕਪੂਰਥਲਾ) ਇੰਜ ਗੁਰਨਾਮ ਸਿੰਘ ਬਾਜਵਾ, ਜੂਨੀਅਰ ਇੰਜੀਨੀਅਰ ਇੰਜ ਯੁਵਰਾਜ ਕੰਬੋਜ਼, ਐਮ ਈ ਜੋਗਿੰਦਰ ਸਿੰਘ ਅਤੇ ਡਰਾਈਵਰ ਵਿੱਕੀ ਨਾਲ਼ ਡਡਵਿੰਡੀ ਪਿੰਡ ਨੇੜੇ ਬਿਜਲੀ ਦੀ ਇੱਕ ਕੈਂਪਲੈਟ ਠੀਕ ਕਰਨ ਜਾ ਰਹੇ ਸਨ ਕਿ, ਕਪੂਰਥਲਾ ਵੱਲੋਂ ਸੁਲਤਾਨਪੁਰ ਲੋਧੀ ਵੱਲ ਨੂੰ ਆ ਰਹੀ ਇੱਕ ਪ੍ਰਿੰਸ ਬਸ ਨੰਬਰ ਪੀ ਬੀ 08 ਸੀ ਐਕਸ 5461 ਨੇ ਉਕਤ ਯੋਧਾ ਫ਼ੋਰਵੀਲਰ ਨੂੰ ਡਡਵਿੰਡੀ ਬਸ ਸਟੈਂਡ ਨੇੜੇ ਪਿੱਛਿਓਂ ਅਚਾਨਕ ਜੋਰਦਾਰ ਟੱਕਰ ਮਾਰ ਦਿੱਤੀ।

ਜਿਸ ਵਿੱਚ ਜਿੱਥੇ ਯੋਧਾ ਫ਼ੋਰਵੀਲਰ ਵਿੱਚ ਸਵਾਰ ਐੱਸ ਡੀ ਓ ਇੰਜ ਗੁਰਨਾਮ ਸਿੰਘ ਬਾਜਵਾ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਜੂਨੀਅਰ ਇੰਜੀਨੀਅਰ ਇੰਜ ਯੁਵਰਾਜ ਕੰਬੋਜ਼, ਐਮ ਈ ਜੋਗਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਜਲੰਧਰ ਵਿਖੇ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ। ਪੁਲਿਸ ਚੌਂਕੀ ਮੋਠਾਂਵਾਲ ( ਸੁਲਤਾਨਪੁਰ ਲੋਧੀ) ਤੋਂ ਪਹੁੰਚੇ ਪੁਲਿਸ ਮੁਲਜ਼ਮਾਂ ਨੇ ਉਕਤ ਪ੍ਰਿੰਸ ਬਸ ਅਤੇ ਯੋਧਾ ਫੋਰਵੀਲਰ ਨੂੰ ਕਬਜ਼ੇ ਵਿਚ ਲੈ ਕੇ ਵਾਪਰੀ ਉਕਤ ਸੜਕ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

 

Previous articleOn its 74th Republic Day, India slams vandalisation of temples in Australia
Next articleਹਰਜਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਕੋਟ ਭੇਂਟ