29ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ 7-8 ਅਕਤੂਬਰ ਨੂੰ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਹੋਵੇਗਾ ਆਯੋਜਿਤ
ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਲੇਖਕ ਲੈਣਗੇ ਭਾਗ-ਨਾਟਕਾਂ ਦੀ ਪੇਸ਼ਕਾਰੀ ਰਹੇਗੀ ਖਿੱਚ ਦਾ ਕੇਂਦਰ
ਦੋ ਦਰਜਨ ਦੇ ਕਰੀਬ ਕਿਤਾਬਾਂ ਦਾ ਹੋਵੇਗਾ ਲੋਕ ਅਰਪਣ ਤੇ ਪ੍ਰਮੁੱਖ ਸਾਹਿਤਕਾਰਾਂ ਦਾ ਸਨਮਾਨ
ਅੰਮ੍ਰਿਤਸਰ (ਸਮਾਜ ਵੀਕਲੀ): ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਅਤੇ ਲੋਕ ਮੰਚ ਪੰਜਾਬ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅਤੇ ਤ੍ਰੈਮਾਸਿਕ ‘ਮਿੰਨੀ’ ਦੇ ਸਹਿਯੋਗ ਨਾਲ 29ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਮਿਤੀ 07 ਅਤੇ 08 ਅਕਤਬਰ 2023ਮਾਤਾ ਮਹਿਤਾਬ ਕੌਰ ਹਾਲ, ਮਾਨਾਂਵਾਲਾ ਬ੍ਰਾਂਚ, ਭਗਤ ਪੂਰਨ ਸਿੰਘ ਪਿੰਗਲਵਾੜਾ (ਅੰਮ੍ਰਿਤਸਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਜਨਰਲ ਸੱਕਤਰ ਜਗਦੀਸ਼ ਰਾਏ ਕੁਲਰੀਆਂ, ਸੀਨੀਅਰ ਮੀਤ ਪ੍ਰਧਾਨ ਬੀਰ ਇੰਦਰ ਬਨਭੌਰੀ ਨੇ ਦੱਸਿਆ ਹੈ ਕਿ ਇਸ ਸਮਾਗਮ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿਲੀ, ਉਤਰ ਪ੍ਰਦੇਸ਼, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ ਦੇ 100 ਤੋਂ ਉੱਪਰ ਲੇਖਕ ਭਾਗ ਲੈਣਗੇ।
ਸਮਾਗਮ ਦੇ ਮੁੱਖ ਮਹਿਮਾਨ ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ, ਭਗਤ ਪਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਵਿਜੋਂ ਸ੍ਰ. ਸੁਰਿੰਦਰ ਸਿੰਘ ਸੁੰਨੜ, ਪ੍ਰਧਾਨ ਲੋਕ ਮੰਚ ਪੰਜਾਬ ਅਤੇ ਡਾ. ਰਾਜਵੀਰ ਸਿੰਘ ਖੇਤੀ ਵਿਗਿਆਨੀ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਡਾ. ਕੁਲਦੀਪ ਸਿੰਘ, ਚੇਅਰਪਰਸਨ ਪੰਜਾਬੀ ਵਿਭਾਗ, ਕੁਰੂਕਸ਼ੇਤਰਾ ਯੂਨੀਵਰਸਿਟੀ ਕੁਰੂਕਸ਼ੇਤਰਾ ਵੱਲੋਂ ਕੀਤੀ ਜਾਵੇਗੀ। ਇਸ ਸਮਾਗਮ ਵਿਚ ‘ਮਿੰਨੀ ਕਹਾਣੀ ਸਾਹਿਤ ਵਿਚ ਸੰਭਾਵਨਾਵਾਂ ਦੀ ਤਲਾਸ਼ ਦਾ ਸਮਾਂ’ ਵਿਸ਼ੇ ਤੇ ਡਾ. ਬਲਜੀਤ ਕੌਰ ਰਿਆੜ , ਐਸੋਸੀਏਟ ਪ੍ਰੋਫੈਸਰ, ਪੰਜਾਬੀ ਵਿਭਾਗ, ਗੁਰ ਨਾਨਕ ਦੇਵ ਯਨੀ. ਅੰਮ੍ਰਿਤਸਰ ਅਤੇ ਡਾ. ਮਿਥਲੇਸ਼ ਅਵਸਥੀ, ਪ੍ਰਸਿੱਧ ਸਾਹਿਤਕਾਰ, ਨਾਗਪੁਰ (ਮਹਾਂਰਾਸ਼ਟਰ) ਵੱਲੋਂ ਪੇਪਰ ਪੜੇ ਜਾਣਗੇ। ਇਸ ਸਮਾਗਮ ਵਿਚ ਮੁੱਖ ਤੌਰ ਤੇ 75 ਲੇਖਕ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕਰਨਗੇ ਜਿੰਨਾਂ ਤੇ ਡਾ. ਅਸ਼ੋਕ ਭਾਟੀਆ, ਯੋਗਰਾਜ ਪ੍ਰਭਾਕਰ, ਡਾ. ਪ੍ਰਦੀਪ ਕੌੜਾ, ਡਾ. ਨਾਇਬ ਸਿੰਘ ਮੰਡੇਰ, ਡਾ. ਹਰਪ੍ਰੀਤ ਸਿੰਘ ਰਾਣਾ, ਕਾਂਤਾ ਰਾਏ ਭੋਪਾਲ, ਸੁਭਾਸ਼ ਨੀਰਵ ਦਿਲੀ, ਡਾ. ਸ਼ੀਲ ਕੌਸ਼ਿਕ ਤੇ ਲਾਜਪਤ ਰਾਏ ਗਰਗ ਵੱਲੋਂ ਚਰਚਾ ਕੀਤੀ ਜਾਵੇਗੀ। ਸਮਾਗਮ ਵਿਚ ਸਨਮਾਨ ਸਮਾਰੋਹ, ਪੁਸਤਕ ਲੋਕਅਰਪਣ ਤੇ ਨਾਟਕ ਖਿਚ ਦਾ ਕੇਂਦਰ ਰਹਿਣਗੇ। ਲੋਕ ਮੰਚ ਮਜੀਠਾ ਦੀ ਟੀਮ ਵੱਲੋਂ ਗੁਰਮੇਲ ਸ਼ਾਮਨਗਰ ਦੀ ਨਿਰਦੇਸ਼ਨਾ ਹੇਠ ਮਿੰਨੀ ਕਹਾਣੀਆਂ ਤੇ ਅਧਾਰਿਤ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਸਮਾਗਮ ਵਿਚ ਤ੍ਰੈਮਾਸਿਕ ‘ਮਿੰਨੀ’ ਅੰਕ ਦਾ ਅੰਕ 140, ਵਿਦੇਸ਼ੀ ਮਿੰਨੀ ਕਹਾਣੀਆਂ (ਸੰ: ਡਾ. ਦੀਪਤੀ, ਅਗਰਵਾਲ, ਨਰ), ਮਿੰਨੀ ਕਥਾਵਾਂ ਦੇ ਅੰਗ ਸੰਗ (ਮਿੰਨੀ ਕਹਾਣੀ ਸੰਗ੍ਰਹਿ) ਸੰ: ਡਾ. ਕੁਲਦੀਪ ਸਿੰਘ, ‘ਨੁਕਤਾ ਨਿਗਾਹ’ ਗ਼ੌਰਤਲਬ ਮਿੰਨੀ ਕਹਾਣੀਆਂ ਦੇ ਪ੍ਰਸੰਗ ਵਿਚ (ਆਲੋਚਨਾ) ਪ੍ਰੋ. ਗੁਰਦੀਪ ਢਿਲੋਂ, ਦਰਸ਼ਨ ਮਿਤਵਾ ਦੀਆਂ ਮਿੰਨੀ ਕਹਾਣੀਆਂ-ਅੰਤਰ ਦ੍ਰਿਸ਼ਟੀ ਅਤੇ ਸਮੀਖਿਆ (ਸੰ: ਜਗਦੀਸ਼ ਰਾਏ ਕੁਲਰੀਆਂ), ਤੈ੍ਰਮਾਸਿਕ ‘ਮੇਲਾ’ ਮਿੰਨੀ ਕਹਾਣੀ ਵਿਸ਼ੇਸ਼ ਅੰਕ (ਸੰ: ਰਾਜਿੰਦਰ ਮਾਜ਼ੀ), ਮੈਗਜ਼ੀਨ ‘ਸ਼ਬਦ ਤ੍ਰਿੰਜਣ’ (ਸੰ: ਮੰਗਤ ਕੁਲਜਿੰਦ), ਆਲੋਚਨਾ ਦ੍ਰਿਸ਼ਟੀ-ਮਿੰਨੀ ਕਹਾਣੀ ਪੇਸ਼ਕਾਰੀ ਤੇ ਪਾਸਾਰਡਾ. ਸ਼ਿਆਮ ਸੁੰਦਰ ਦੀਪਤੀ, ਬਾਰਿਸ਼ ਅਤੇ ਹੋਰ ਮਿੰਨੀ ਕਹਾਣੀਆਂ (ਸੁਭਾਸ਼ ਨੀਰਵ, ਅਨੁ: ਜਗਦੀਸ਼ ਰਾਏ ਕੁਲਰੀਆਂ), ਅਬ ਜਝਣ ਕਾ ਦਾਓ (ਸੰ: ਸ਼ਰਨ ਮੱਕੜ, ਅਨਵੰਤ ਕੌਰ) ਪੁਨਰ ਪ੍ਰਕਾਸ਼ਨ : ਯੋਗਰਾਜ ਪ੍ਰਭਾਕਰ, ਸੋ ਪੱਤ ਮਛਲੀ ਦੇ (ਭੁਪਿੰਦਰ ਸਿੰਘ ਪੀ.ਸੀ.ਐਸ) ਪੁਨਰ ਪ੍ਰਕਾਸ਼ਨ : ਯੋਗਰਾਜ ਪ੍ਰਭਾਕਰ, ਗ੍ਰਹਿਣੇ ਸਰਜ (ਦਲੀਪ ਸਿੰਘ ਭਪਾਲ) ਪੁਨਰ ਪ੍ਰਕਾਸ਼ਨ : ਯੋਗਰਾਜ ਪ੍ਰਭਾਕਰ, ਟਿੰਡਾਂ ਦਾ ਪਾਣੀ (ਵਿਚਾਰ ਸੰਗ੍ਰਹਿ) ਦਰਸ਼ਨ ਸਿੰਘ ਬਰੇਟਾ, ਗੁੱਝੀਆਂ ਪੈੜਾਂ (ਹਾਇਕੁ ਸੰਗ੍ਰਹਿ) ਮਹਿੰਦਰ ਪਾਲ ਬਰੇਟਾ, ਮੈਗਜ਼ੀਨ ‘ਪੰਜਾਬ ਸਕਾੳਟ ਸੁਨੇਹਾ’ ਸੰ: ਦਰਸ਼ਨ ਸਿੰਘ ਬਰੇਟਾ, ਸੋਨ ਸਵੇਰਾ (ਕਥਾ ਸੰਗ੍ਰਹਿ) ਸੁਰਿੰਦਰ ਕੈਲੇ, ਅਨੁ: ਸੀਮਾ ਵਰਮਾ, ‘ਅਣੂ’ ਤ੍ਰੈਮਾਸਿਕ ਪੱਤ੍ਰਿਕਾ -ਸੰ: ਸੁਰਿੰਦਰ ਕੈਲੇ, ਮੈਗਜ਼ੀਨ ‘ਛਿਣ’ (ਸੰ: ਤ੍ਰਿਪਤ ਭੱਟੀ, ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ), ‘ਸਮਰੂ ਬੇਗਮ’ (ਜੀਵਨੀ ਮੂਲਕ ਨਾਵਲ) -ਰਾਜ ਗੋਪਾਲ ਸਿੰਘ ਵਰਮਾ ਅਨੁ: ਜਗਦੀਸ਼ ਰਾਏ ਕੁਲਰੀਆਂ, ਕਿੰਗਜ਼ ਵੇ ਕੈਂਪ ਦਿੱਲੀ-9 -ਅੰਜ ਖਰਬੰਦਾ ਤੇ ਅਭੀ ਕਹਿਣਾ ਸ਼ੇਸ਼ ਹੈ (ਸੰ: ਅਰੁਣ ਧਰਮਾਵਤ ਤੇ ਸੀਮਾ ਭਾਟੀਆ) ਪੁਸਤਕਾਂ ਲੋਕਅਰਪਣ ਕੀਤੀਆਂ ਜਾਣਗੀਆਂ। ਜਦਕਿ ਕਾਮਰੇਡ ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿੰਨੀ ਕਹਾਣੀ ਵਿਕਾਸ ਪੁਰਸਕਾਰ –ਡਾ. ਹਰਜਿੰਦਰ ਸਿੰਘ ਅਟਵਾਲ, ਗੁਲਸ਼ਨ ਰਾਏ ਯਾਦਗਾਰੀ ਸਰਵੋਤਮ ਮਿੰਨੀ ਕਹਾਣੀ ਪੁਸਤਕ ਪੁਰਸਕਾਰ –ਮਿੰਨੀ ਕਹਾਣੀ ਸੰਗ੍ਰਹਿ ‘ਕੋਧਰੇ ਦੀ ਰੋਟੀ’ ਲਈ ਤਿਰਪਤ ਭੱਟੀ, ਅਮਰਜੀਤ ਸਿੰਘ ਸਰੀਂਹ ਏ ਐਸ ਆਈ ਯਾਦਗਾਰੀ ਮਿੰਨੀ ਕਹਾਣੀ ਆਲੋਚਕ ਪੁਰਸਕਾਰ-ਡਾ. ਕੁਲਦੀਪ ਸਿੰਘ ਦੀਪ, ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਲਘੂਕਥਾ ਪੁਰਸਕਾਰ-ਡਾ. ਕਮਲ ਚੋਪੜਾ, ਸ਼੍ਰੀ ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿੰਨੀ ਕਹਾਣੀ ਖੋਜ ਪੁਰਸਕਾਰ-ਡਾ. ਹਰਪ੍ਰੀਤ ਸਿੰਘ ਰਾਣਾ, ਸ਼੍ਰੀ ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ-ਗੁਰਸੇਵਕ ਸਿੰਘ ਰੋੜਕੀ ਅਤੇ ਸ੍ਰ. ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਸਹਿਯੋਗੀ ਪੁਰਸਕਾਰ-ਡਾ. ਨਵਪ੍ਰੀਤ ਸਿੰਘ ਹੰਸਪਾਲ ਨੂੰ ਦਿੱਤਾ ਜਾਵੇਗਾ। ਲਘੂਕਥਾ ਕਲਸ਼ ਪੱਤਿਰਕਾ ਦੇ ਸਹਿਯੋਗ ਨਾਲ ਦਿਤੇ ਜਾਂਦੇ ਪੁਰਸਕਾਰਾਂ ਬਾਰੇ ਪੱਤਰਿਕਾ ਦੇ ਸੰਪਾਦਕ ਯੋਗਰਾਜ ਪ੍ਰਭਾਕਰ ਨੇ ਦੱਸਿਆ ਕਿ ਸ਼੍ਰੀ ਰੌਸ਼ਨ ਫੂਲਵੀ ਯਾਦਗਾਰੀ ਮਿੰਨੀ ਕਹਾਣੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਇਸ ਵਾਰ ਮਿੰਨੀ ਕਹਾਣੀ ਦੇ ਖੇਤਰ ਵਿਚ ਉਮਰ ਭਰ ਦੇ ਸਮੁੱਚੇ ਯੋਗਦਾਨ ਨੂੰ ਦੇਖਦੇ ਹੋਏ ਹਰਭਜਨ ਸਿੰਘ ਖੇਮਕਰਨੀ ਨੂੰ ਦਿਤਾ ਜਾਵੇਗਾ।
ਇਸੇ ਤਰ੍ਹਾਂ ਰਵੀ ਪ੍ਰਭਾਕਰ ਲਘੂਕਥਾ ਸਮਾਰਕ ਪੁਰਸਕਾਰ-ਡਾ ਸ਼ੀਲ ਕੌਸ਼ਿਕ (ਹਰਿਆਣਾ) ਅਤੇ ਸ਼੍ਰੀਮਤੀ ਊਸ਼ਾ ਪ੍ਰਭਾਕਰ ਯਾਦਗਾਰੀ ਲਘੂਕਥਾ ਪੁਰਸਕਾਰ- ਸ਼੍ਰੀਮਤੀ ਸਨੇਹ ਗੋਸਵਾਮੀ ਨੂੰ ਪ੍ਰਦਾਨ ਕੀਤੇ ਜਾਣਗੇ। 33 ਵੇਂ ਮਿੰਨੀ ਕਹਾਣੀ ਮੁਕਾਬਲੇ ਦੇ ਜੇਤੂਆਂ ਗੁਰਮੀਤ ਸਿੰਘ ਮਰਾੜ, ਸੋਮਾ ਕਲਸੀਆਂ, ਸਾਧੂ ਰਾਮ ਲੰਗੇਆਣਾ, ਰਮਨਦੀਪ ਕੌਰ ਰੰਮੀ ਤੇ ਜਸਵੀਰ ਭਲੂਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਦੋ ਦਿਨ ਚੱਲਣ ਵਾਲੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਬਿੰਦਰ ਸਿੰਘ ਖੁੱਡੀ ਕਲਾਂ, ਸ਼ਬਨਮ ਸੁਲਤਾਨਾ, ਦਿਵਿਆ ਸ਼ਰਮਾ, ਪਰਵੀਨ ਅਵੀ, ਡਾ. ਨਵਜੌਤ ਕੌਰ ਲਵਲੀ, ਰਾਜਿੰਦਰ ਰਾਣੀ, ਸੰਦੀਪ ਸੋਖਲ, ਮਨਜੀਤ ਸਿਧ ਰਤਨਗੜ, ਰਤਨਾ ਭਦੌਰੀਆ, ਮਨਪ੍ਰੀਤ ਕੌਰ, ਰਣਜੀਤ ਸਿੰਘ ਕਲੇਰ, ਤ੍ਰਿਪਤਾ ਬਰਮੌਤਾ, ਸਰਿਤਾ ਬਘੇਲਾ ਅਨਾਮਿਕਾ, ਸੰਜੇ ਆਰਜ਼ ਬੜੌਤਵੀ, ਲਲਿਤ ਜੈਨ, ਨੀਰ ਮਿੱਤਲ ਨੀਰ, ਰੇਖਾ ਸਕਸੇਨਾ, ਬੇਬੀ ਕਾਰਫੋਰਮਾ, ਸਿਕਤਾ ਦੱਤਾ ਰਾਏ, ਸੀਤਾ ਰਾਮ ਗੁਪਤਾ, ਸੁਨੀਤਾ ਪ੍ਰਕਾਸ਼, ਕਰਨਲ ਗਿਰੀਜ਼ੇਸ਼ ਸਕਸੇਨਾ, ਸ਼ਿਖਾ ਗਰਗ, ਡਾ. ਅਸ਼ੋਕ ਭਾਟੀਆ, ਰਾਧੇਸ਼ਿਆਮ ਭਾਰਤੀਯ, ਅਸ਼ੋਕ ਦਰਦ, ਮਦਨ ਲਾਲ, ਡਾ. ਅਸ਼ੋਕ ਵੈਰਾਗੀ, ਕਾਂਤਾ ਰਾਏ, ਡਾ. ਵਸਧਾ ਗਾਡਗਿਲ, ਡਾ. ਨਾਇਬ ਸਿੰਘ ਮੰਡੇਰ, ਮੇਜਰ ਸ਼ਕਤੀ ਰਾਜ, ਘਣਸ਼ਿਆਮ ਮੈਥਿਲ, ਮਨਜੀਤ ਕੌਰ ਧੀਮਾਨ, ੳਸ਼ਾ ਦੀਪਤੀ, ਕਵਿਤਾ ਰਾਜਬੰਸ, ਸੋਮਾ ਕਲਸੀਆ, ਬਟਾ ਖਾਨ ਸੁੱਖੀ, ਗੁਰਪ੍ਰੀਤ ਕੌਰ, ਪਰਮਜੀਤ ਕੌਰ ਸ਼ੇਖਪੁਰਕਲਾਂ, ਸੁਖਵਿੰਦਰ ਦਾਨਗੜ੍ਹ, ਸੁਰਿੰਦਰਦੀਪ, ਸੀਮਾ ਵਰਮਾ, ਡਾ. ਸ਼ੀਲ ਕੌਸ਼ਿਕ, ਲਾਜਪਤ ਰਾਏ ਗਰਗ, ਡਾ. ਹਰਜਿੰਦਰਪਾਲ ਕੌਰ ਕੰਗ, ਮਹਿੰਦਰਪਾਲ ਬਰੇਟਾ, ਦਰਸ਼ਨ ਸਿੰਘ ਬਰੇਟਾ, ਹਰਭਜਨ ਸਿੰਘ ਖੇਮਕਰਨੀ, ਅੰਤਰਾ ਕਰਵੜੇ, ਡਾ. ਪ੍ਰਸ਼ੋਤਮ ਦਬੇ, ਗੁਰਮੀਤ ਰਾਮਪੁਰੀ, ਰਣਜੀਤ ਆਜ਼ਾਦ ਕਾਂਝਲਾ, ਡਾ. ਹਰਪ੍ਰੀਤ ਸਿੰਘ ਰਾਣਾ, ਰਘਬੀਰ ਸਿੰਘ ਮਹਿਮੀ, ਦਵਿੰਦਰ ਪਟਿਆਲਵੀ, ਸਾਧ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਸੁਰਿੰਦਰ ਕੈਲੇ, ਮਨਜੀਤ ਕੌਰ ਅੰਬਾਲਵੀ, ਕੈਲਾਸ਼ ਠਾਕੁਰ, ਕਲਪਨਾ ਭੱਟ, ਸੀਮਾ ਭਾਟੀਆ, ਸੁਭਾਸ਼ ਨੀਰਵ, ਸੀਮਾ ਜੈਨ, ਅਰੁਣ ਧਰਮਾਵਤ, ਅੰਜ ਖਰਬੰਦਾ, ਡਾ. ਇੰਦਰਪਾਲ ਕੌਰ, ਰਾਜਦੇਵ ਕੌਰ ਸਿਧ, ਅਵਤਾਰ ਕਮਾਲ, ਪ੍ਰਤਿਭਾ ਦ੍ਰਿਵੇਦੀ, ਬਲਰਾਜ ਕੁਹਾੜਾ, ਗੁਰਮੀਤ ਮਰਾੜ, ਸਨੇਹ ਗੋਸਵਾਮੀ, ਡਾ. ਨੀਰਜਾ ਸੁਧਾਂਸ਼, ਡਾ. ਪਨਮ ਗਪਤ, ਦਵਿੰਦਰ ਸਿੰਘ ਪਨੇਸਰ, ਸੁਰਜੀਤ ਸਿੰਘ ਜੀਤ, ਪਰਗਟ ਸਿੰਘ ਜੰਬਰ, ਡਾ. ਭਵਾਨੀ ਸ਼ੰਕਰ ਗਰਗ, ਕੁਲਵਿੰਦਰ ਕੌਸ਼ਲ, ਗੁਰਸੇਵਕ ਸਿੰਘ ਰੋੜਕੀ ਭਾਗ ਲੈਣਗੇ। ਮਾਇਆ ਦੇਵੀ ਮੈਮੋਰੀਅਲ ਸਕੂਲ ਕੇਰਾਖੇੜਾ ਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਵਿਦਿਆਰਥੀ ਵੀ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕਰਨਗੇ। ਅੰਤਰਰਾਸ਼ਟਰੀ ਪੱਧਰ ਦੇ ਸਾਹਿਤਕਾਰਾਂ ਚੈਖ਼ਵ, ਮੈਕਸਿਮ ਗੋਰਕੀ, ਸਆਦਤ ਹਸਨ ਮੰਟੋ, ਮੁਸ਼ੀ ਪ੍ਰੇਮ ਚੰਦ, ਖ਼ਲੀਲ ਜ਼ਿਬਰਾਨ ਦੀਆਂ ਮਿੰਨੀ ਰਚਨਾਵਾਂ ਦਾ ਪਾਠ ਕਰਕੇ ਉਨ੍ਹਾਂ ਦੀਆਂ ਲਿਖਤਾਂ ਨੂੰ ਅੱਜ ਦੇ ਸੰਦਰਭ ਵਿਚ ਵਾਚਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly