ਲੰਦਨ, 22 ਮਈ (ਰਾਜਵੀਰ ਸਮਰਾ) (ਸਮਾਜ ਵੀਕਲੀ)-ਸਕਾਟਲੈਂਡ ਸਰਕਾਰ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਤਾਲਾਬੰਦੀ ਨੂੰ ਚਾਰ ਚਰਣਾਾ ਵਿਚ ਖੋਲਣ ਦਾ ਐਲਾਨ ਕੀਤਾ ਹੈ ਅਤੇ ਪਹਿਲੇ ਪੜਾਅ ਤਹਿਤ 28 ਮਈ ਨੂੰ ਪਰਚੂਨ ਦੁਕਾਨਾਾ, ਖੇਤੀਬਾੜੀ ਉਦਯੋਗ, ਗਾਰਡਨ ਸੈਂਟਰ, ਵਣ ਵਿਭਾਗ, ਰੀਸਾਇਕਲ ਸੈਂਟਰ ਅਤੇ ਨਿਰਮਾਣ ਕਾਰਜ ਚੱਲ ਸਕਣਗੇ | ਲੋਕ ਦੂਜੇ ਲੋਕਾਾ ਨੂੰ ਜ਼ਰੂਰੀ ਸਮਾਜਿਕ ਦੂਰੀ ਰੱਖ ਕੇ ਮਿਲ ਸਕਣਗੇ ਅਤੇ ਗੋਲਫ, ਟੈਨਿਸ ਖੇਡਣ ਅਤੇ ਮੱਛੀ ਫੜਨ ਜਾ ਸਕਦੇ ਹਨ | ਸਕਾਟਲੈਂਡ ‘ਚ ਸਕੂਲ 11 ਅਗਸਤ ਨੂੰ ਖੁੱਲ੍ਹਣਗੇ ਅਤੇ ਅਧਿਆਪਕ ਜੂਨ ਤੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੈ ਸਕਣਗੇ, ਇਸ ਲਈ ਸਕਾਟਲੈਂਡ ਸਰਕਾਰ ਬੱਚਿਆਂ ਨੂੰ ਲੈਪਟਾਪ ਵੀ ਦੇਵੇਗੀ | ਸਰਕਾਰ ਬਾਕੀ ਤਿੰਨ ਪੜਾਅ ਦੀਆਂ ਤਰੀਕਾਂ ਦਾ ਐਲਾਨ ਪਹਿਲੇ ਚਰਣ ਦੇ ਖੁੱਲਣ ਤੋਂ ਬਾਅਦ ਕਰੇਗੀ ਅਤੇ 28 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ |
HOME 28 ਨੂੰ ਖੁੱਲ੍ਹੇਗੀ ਸਕਾਟਲੈਂਡ ‘ਚ ਪਹਿਲੇ ਪੜਾਅ ਦੀ ਤਾਲਾਬੰਦੀ 11 ਅਗਸਤ ਨੂੰ...