(ਸਮਾਜ ਵੀਕਲੀ)ਮਹਿੰਦਰ ਰਾਮ ਫੁੱਗਲਾਣਾ – ਜਲੰਧਰ ਭਿਖਸ਼ੂ ਸੰਘ ਅਤੇ ਪੰਜਾਬ ਬੁੱਧਿਸਟ ਸੁਸਾਇਟੀ (ਰਜਿਸਟਰਡ) ਪੰਜਾਬ ਦੀ ਸਾਂਝੀ ਮੀਟਿੰਗ ਤਕਸ਼ਿਲਾ ਮਹਾਂ ਬੁੱਧ ਬਿਹਾਰ ਕਾਦੀਆਂ ਵਿਖੇ ਹੋਈ। ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 28 ਜਨਵਰੀ ਤੋਂ 10 ਦਿਨ ਦਾ ਭਿਕਸ਼ੂ ਟ੍ਰੇਨਿੰਗ ਕੈਂਪ ਤਕਸ਼ਿਲਾ ਮਹਾਂ ਬੁੱਧ ਵਿਹਾਰ ਕਾਦੀਆਂ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਵਿਚ 50 ਤੋਂ 60 ਉਪਾਸ਼ਿਕ ਤੇ ਉਪਾਸ਼ਕਾਂਵਾਂ ਪ੍ਰਚਾਰ ਪ੍ਰਸਾਰ ਕਰਨਗੇ।
ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ ਰਜਿਸਟਰ ਨੇ ਦੱਸਿਆ ਕਿ 10 ਦਿਨਾਂ ਵਾਸਤੇ ਬਣ ਰਹੇ ਭਿਕਸ਼ੂ ਭਿਕਸ਼ਣੀਆਂ ਨੂੰ ਟ੍ਰੇਨਿੰਗ ਜਮਾਤਾਂ ਵਿਚ ਦਿੱਤੀ ਜਾਵੇਗੀ। ਇਸ ਕੈਂਪ ਵਿਚ ਭੋਜਨ, ਰਿਹਾਇਸ਼ ,ਚੀਵਰ, ਕੰਬਲ, ਦਵਾਈਆਂ ਮਾਸਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਭਿਕਸ਼ੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਸ਼ਰਧਾਲੂਆਂ ਤੇ ਧੰਮ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਸ਼ਰਧਾ ਮੁਤਾਬਿਕ ਦਾਨ ਕਰਨ ਤੇ ਭਿਖਸ਼ੂ ਸੰਘ ਨੂੰ ਤਨ ਮਨ ਧਨ ਨਾਲ ਸਹਿਯੋਗ ਕਰਨ। ਭਿਕਸ਼ੂ ਪ੍ਰਿਗਿਆ ਲੋਧੀ ਨੇ ਦੱਸਿਆ ਕਿ ਇਹ ਇਕ ਇਤਿਹਾਸਕ ਕੈਂਪ ਹੋਵੇਗਾ। ਪੰਜਾਬ ਵਿਚ 1200 ਸਾਲਾਂ ਬਾਅਦ ਇਸ ਗੁਰੂਆਂ ਦੀ ਧਰਤੀ ਕੈਂਪ ਲੱਗ ਰਿਹਾ ਹੈ। ਇਸ ਕੈਂਪ ਤੋਂ ਸੱਭ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।