ਬੁੱਧ ਵਿਹਾਰ ਸੋਫੀ ਪਿੰਡ ਦਾ 27ਵਾਂ ਸਥਾਪਨਾ ਦਿਵਸ ਧੂਮ- ਧਾਮ ਨਾਲ ਮਨਾਇਆ ਗਿਆ
ਸਮਾਜ ਵੀਕਲੀ ਯੂ ਕੇ,
ਜਲੰਧਰ (ਪਰਮਜੀਤ ਜੱਸਲ)- ਬੁੱਧ ਵਿਹਾਰ ਸੋਫੀ ਪਿੰਡ ਦਾ 27ਵਾਂ ਸਥਾਪਨਾ ਦਿਵਸ ਬੁੱਧ ਵਿਹਾਰ ਟਰੱਸਟ (ਰਜ਼ਿ) ਸੋਫੀ ਪਿੰਡ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬੁੱਧ ਬੰਦਨਾ ਅਤੇ ਤ੍ਰੀਸ਼ਰਨ ਨਾਲ ਕੀਤੀ ਗਈ। ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ ਨੇ ਦੱਸਿਆ ਕਿ ਬੁੱਧ ਵਿਹਾਰ ਦਾ ਨੀਹ ਪੱਥਰ ਸ੍ਰੀ ਰਤਨ ਲਾਲ ਸਾਂਪਲਾ ਚੇਅਰਮੈਨ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਬਰਮਿੰਘਮ, ਇੰਗਲੈਂਡ ਨੇ 17 ਅਕਤੂਬਰ 1997 ਨੂੰ ਆਪਣੇ ਘਰ ਕਮਲਾਂ ਨਾਲ ਰੱਖਿਆ ਸੀ। ਇਸ ਦਾ ਪ੍ਰਬੰਧ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਵਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇਸ ਬੁੱਧ ਵਿਹਾਰ ਵਿੱਚ ਇੱਕ ਫਰੀ ਡਿਸਪੈਂਸਰੀ ਅਤੇ ਡਾ. ਅੰਬੇਡਕਰ ਮੈਮੋਰੀਅਲ ਲਾਇਬ੍ਰੇਰੀ ਚਲਾਈ ਜਾ ਰਹੀ ਹੈ। ਬੁੱਧ ਵਿਹਾਰ ਸੋਫੀ ਪਿੰਡ ਆਪਣੇ ਵਧੀਆ ਕੰਮਾਂ ਕਰਕੇ ਵਿਸ਼ਵ ਵਿੱਚ ਪ੍ਰਸਿੱਧ ਹੈ। ਇਥੋਂ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਸੱਚੀ -ਸੁੱਚੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾਂਦਾ ਹੈ।
ਕੁਝ ਦਿਨ ਪਹਿਲਾਂ ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ ਡੱਲੇਵਾਲ (ਗੁਰਾਇਆ) ਵਿਖੇ ਕਰਵਾਏ ਗਏ ਪੁਸਤਕ ਪ੍ਰਤੀਯੋਗਤਾ ਵਿੱਚ ਲੜਕੀ ਰੀਮਾ ਸਾਂਪਲਾ ਨੂੰ ਸੋਫੀ ਪਿੰਡ ਸੈਂਟਰ ਵਿੱਚੋਂ ਟੋਪ ਕਰਨ ‘ਤੇ ਉਸ ਨੂੰ ਇਨਾਮ ਦਿੱਤਾ ਗਿਆ ਅਤੇ ਬਾਕੀ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਉਹਨਾਂ ਨੂੰ ਪਾਰਟੀਸੀਪੇਸ਼ਨ ਲਈ ਵੀ ਇਨਾਮ ਦਿੱਤੇ ਗਏ। ਸ਼੍ਰੀ ਗੁਰਮੀਤ ਲਾਲ ਸਾਂਪਲਾ ਅਤੇ ਹੋਰ ਪ੍ਰਬੰਧਕਾਂ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਮੌਕੇ ਸ੍ਰੀ ਗੁਰਮੀਤ ਲਾਲ ਸਾਂਪਲਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੁੱਧ ਵਿਹਾਰਾਂ ਵਿੱਚੋਂ ‘ਸਿੱਖਿਅਤ ਬਣੋ, ਸੰਘਰਸ਼ ਕਰੋ ਅਤੇ ਇਕੱਠੇ ਹੋਵੋ ‘ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਸੋਹਣ ਲਾਲ ਸਾਂਪਲਾ ਅੰਤਰਰਾਸ਼ਟਰੀ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਜਰਮਨੀ ਵੱਲੋਂ ਆਪਣੇ ਲੜਕੇ ਅਨਿਲ ਸਾਂਪਲਾ ਦੀ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਇੱਕ ਸਿਲਾਈ ਮਸ਼ੀਨ ਜਰੂਰਤਮੰਦ ਨੂੰ ਦੇਣ ਦਾ ਐਲਾਨ ਕੀਤਾ ਗਿਆ। ਜਿਨ੍ਹਾਂ -ਜਿਨ੍ਹਾਂ ਸੇਵਾਦਾਰਾਂ ਨੇ ਬੁੱਧ ਵਿਹਾਰ ਦੀ ਬੇਹਤਰੀ ਲਈ ਕੰਮ ਕੀਤਾ, ਉਹਨਾਂ ਦੀ ਪ੍ਰਸੰਸਾ ਕੀਤੀ ਗਈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਸਟਰ ਰਾਮ ਲਾਲ, ਲੈਂਬਰ ਰਾਮ ਬੰਗੜ, ਚਮਨ ਦਾਸ ਸਾਂਪਲਾ, ਨਰੇਸ਼ ਕੁਮਾਰ, ਗੌਤਮ ਸਾਂਪਲਾ, ਸ੍ਰੀਮਤੀ ਸ਼ਕੁੰਤਲਾ, ਬਲਦੀਸ਼ ਕੌਰ, ਅਰਸ਼ਦੀਪ, ਦੀਪਾਲੀ, ਜੋਗਿੰਦਰ ਪਾਲ, ਮੁਲਕ ਰਾਜ, ਸ੍ਰੀਮਤੀ ਰਾਣੀ, ਬੰਸੋ, ਸੁਨੀਤਾ, ਨੀਲਮ, ਸੁਰਿੰਦਰ ਕੌਰ, ਗੁਰਮੀਤ ਸਾਂਪਲਾ ਅਤੇ ਹੋਰ ਨਗਰ ਨਿਵਾਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਡਾ. ਗੁਰਪਾਲ ਚੌਹਾਨ, ਡਾ. ਅਵਿਨਾਸ਼ ਸੌਂਧੀ, ਡਾ. ਗਿਆਨ ਅਤੇ ਡਾ. ਜਸਵੰਤ ਰਾਏ ਵੱਲੋਂ ਫਰੀ ਸੇਵਾਵਾਂ ਦੇਣ ਦੀ ਪ੍ਰਸੰਸਾ ਕੀਤੀ ਗਈ ਅਤੇ ਸਨਮਾਨਿਤ ਕੀਤਾ ਗਿਆ।