ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿੱਚ ਟਰੈਕਟਰ ਮਾਰਚ ਕੀਤੇ ਜਾਣੇ ਹਨ ਜਿਸ ਦੀ ਤਰਜ਼ ਉੱਤੇ, ਜ਼ਿਲ੍ਹਾ ਲੁਧਿਆਣਾ ਵਿੱਚ ਵੀ ਤਹਿਸੀਲ ਅਤੇ ਬਲਾਕ ਪੱਧਰੀ ਟਰੈਕਟਰ ਮਾਰਚ ਕੀਤੇ ਜਾਣਗੇ। ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਜਿਨਾਂ ਵਿੱਚ ਮਨਰੇਗਾ ਕਾਨੂੰਨ ਨੂੰ ਖਤਮ ਕਰਨਾ, ਚਾਰ ਲੇਬਰ ਕੋਡ ਲਿਆਉਣੇ, ਬਿਜਲੀ ਸੋਧ ਬਿਲ, ਬੀਜ ਬਿਲ ਦੇ ਵਿਰੋਧ ਵਿੱਚ ਅਤੇ ਕਿਸਾਨ ਅੰਦੋਲਨ ਨੂੰ ਦਿੱਲੀ ਬਾਰਡਰ ਤੋਂ ਚੁਕਵਾਉਣ ਸਮੇਂ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਨਾ ਪੂਰੇ ਕਰਨ ਸਮੇਤ ਹੋਰ ਲੋਕ ਪੱਖੀ ਮੰਗਾਂ ਨੂੰ ਲੈ ਕੇ ਬਲਾਕ ਪੱਧਰੀ ਟਰੈਕਟਰ ਮਾਰਚ ਕੀਤੇ ਜਾਣ ਵਾਲ਼ੇ ਟਰੈਕਟਰ ਮਾਰਚ ਵਿੱਚ ਆਲ ਇੰਡੀਆ ਕਿਸਾਨ ਸਭਾ 1936 ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ।ਜਿਸ ਦਾ ਸਮਰਥਨ ਜੰਗ ਸਿੰਘ ਸਿਰਥਲਾ, ਨਛੱਤਰ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਲੀ ਸਿਆੜ, ਜਸਵੀਰ ਸਿੰਘ ਢੀਂਡਸਾ ਲੰਢ੍ਹਾ, ਹਰਬੰਸ ਸਿੰਘ ਰੱਬੋਂ, ਪਰਮਜੀਤ ਸਿੰਘ ਦੁੱਗਰੀ, ਜਸਪ੍ਰੀਤ ਸਿੰਘ ਜੱਸਾ ਬਿਲਗਾ, ਮਨਜੀਤ ਸਿੰਘ ਮਨਸੂਰਾਂ, ਜਗਜੀਤ ਸਿੰਘ ਬੁਆਣੀ, ਮਨੂੰ ਬੁਆਣੀ, ਸਰਪੰਚ ਗੁਰਨਾਮ ਸਿੰਘ ਬਹਾਦਰਕੇ, ਕੁਲਦੀਪ ਸਿੰਘ ਸਾਹਾਬਾਣਾ, ਮਾਸਟਰ ਆਤਮਾ ਸਿੰਘ ਕੋਟਾਲਾ, ਕੇਵਲ ਸਿੰਘ ਮੰਜਾਲੀਆਂ, ਮਨਜੀਤ ਸਿੰਘ ਪਵਾਤ ਆਦਿ ਨੇ ਵੀ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



