26 ਜਨਵਰੀ ਦਿਨ ਐਤਵਾਰ ਨੂੰ ਚੋਪੜਾ ਨਰਸਿੰਗ ਹੋਮ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ

 ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)  ਬੀਤੇ ਦਿਨੀਂ ਸਿਵਲ ਲਾਈਨ ਨੇੜੇ, ਪੁਰਾਣੀ ਕਚਹਿਰੀ ਸਥਿਤ ਚੋਪੜਾ ਨਰਸਿੰਗ ਹੋਮ ਲੁਧਿਆਣਾ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਡਾਕਟਰ ਜਗਮੋਹਨ ਚੋਪੜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੀਪੀ, ਸ਼ੂਗਰ, ਥਾਇਰਾਇਡ, ਜੋਇੰਟ ਪੇਨ, ਥਾਇਰਾਇਡ, ਹਾਰਟ ਬਲੋਕੇਜ ਨੀਂਦ ਨਾ ਆਉਣਾ , ਕਮਜ਼ੋਰੀ, ਭੁੱਖ ਨਾ ਲੱਗਣਾ, ਫੈਟੀ ਲੀਵਰ ਆਦਿ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸੇ ਗਏ । ਇਸ ਕੈਂਪ ਵਿੱਚ ਖਾਸ ਤੌਰ ਤੇ ਡਾਕਟਰ ਜਸਬੀਰ ਸਿੰਘ ਚੰਡੀਗੜ੍ਹ ਤੋਂ ਪਹੁੰਚੇ, ਉਹਨਾਂ ਨੇ ਮਰੀਜ਼ਾਂ ਨੂੰ ਬਿਨਾਂ ਦਵਾਈ ਤੋਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸੇ । ਉਹਨਾਂ ਦੱਸਿਆ ਕਿ ਸਾਡੀ ਕੰਪਨੀ ਦੁਆਰਾ ਖਾਸ ਤਰ੍ਹਾਂ ਉਤਪਾਦ ਰੈਨਾ ਟਸ ਨੋਵਾ  ਤਿਆਰ ਕੀਤਾ ਗਿਆ ਹੈ ਜੋ ਕਿ ਹਰ ਤਰ੍ਹਾਂ ਦੀ ਬਿਮਾਰੀਆਂ ਦੀ ਰੋਕਥਾਮ ਲਈ ਲਾਹੇਵੰਦ ਹੈ । ਉਹਨਾਂ ਦੱਸਿਆ ਕਿ ਇਹ ਪਾਚਨ ਪ੍ਰਣਾਲੀ ਨੂੰ ਦਰੁਸਤ ਕਰਦਾ ਹੈ ਅਤੇ ਸ਼ੂਗਰ ਰੋਗ ਲਈ ਬਹੁਤ ਲਾਭਕਾਰੀ ਹੈ । ਇਹ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਂਦਾ ਹੈ ਅਤੇ ਸ਼ੁਕਰਾਣੂਆਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰਦਾ ਹੈ। ਮਰਦਾਂ ਵਿੱਚ ਕੰਮ ਕਾਜ ਅਤੇ ਪ੍ਰਜਨਨ ਸ਼ਕਤੀ ਨੂੰ ਵਧਾਉਂਦਾ ਹੈ । ਇਸ ਵਿੱਚ ਮਜ਼ਬੂਤ ਐਂਟੀ ਐਕਸੀਡੈਂਟ ਹੁੰਦੇ ਹਨ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ । ਇਹ ਹੱਡੀਆਂ ਦੀ ਤਾਕਤ ਅਤੇ ਨਵੀਆਂ ਹੱਡੀਆਂ ਦੇ ਟਿਸ਼ੂ ਦੇ ਵਾਧੇ ਨੂੰ ਉਤਸ਼ਾਹਿਤ ਕਰਦਾ ਹੈ । ਇਹ ਸਰੀਰ ਦੀ ਪ੍ਰਤੀਰੋਧ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ ।ਇਹ ਬਲੱਡ ਪ੍ਰੈਸ਼ਰ ਨੂੰ ਠੀਕ ਕਰਦਾ ਹੈ। ਇਹ ਦਿਲ ਅਤੇ ਸੰਚਾਰ ਪ੍ਰਣਾਲੀ ਨੂੰ ਮਜਬੂਤ ਕਰਦਾ ਹੈ। ਸਰੀਰ ਵਿੱਚੋਂ ਕੈਲਸਟ੍ਰੋਲ ਖਤਮ ਕਰਨ ਵਿੱਚ ਸਹਾਇਤਾ ਕਰਦਾ ਹੈ। ਮੈਮਰੀ ਪਾਵਰ ਵਿੱਚ ਸੁਧਾਰ ਕਰਦਾ ਹੈ ਅਤੇ ਦਿਮਾਗ ਦੇ ਸੈੱਲਾਂ ਨੂੰ ਤਾਕਤ ਦਿੰਦਾ ਹੈ ਇਸ ਵਿੱਚ ਭਰਪੂਰ ਮਾਤਰਾ ਵਿੱਚ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ । ਇਹ ਵਿਟਾਮਿਨ ਈ ਮੈਗਾ 3 ਫੈਟੀ ਐਸਿਡ ਲਾਲ ਭਰਪੂਰ ਹੁੰਦਾ ਹੈ । ਸਰੀਰ ਨੂੰ ਆਕਸੀਜਨ ਦੀ ਸਹੀ ਮਾਤਰਾ ਪ੍ਰਦਾਨ ਕਰਦਾ ਹੈ ਤੇ ਸਰੀਰ ਦੇ ਪੀਐਚ ਪੱਧਰ ਨੂੰ ਸੰਤੁਲਿਤ ਕਰਦਾ ਹੈ ਇਹ ਗਠੀਏ ਨੂੰ ਠੀਕ ਕਰਦਾ ਹੈ । ਇਹ ਜਿਗਰ  ਨੂੰ ਰੋਗਾਂ  ਤੋਂ ਬਚਾਉਂਦਾ ਹੈ। ਇਹ ਨਵੇਂ ਸੈੱਲਾਂ ਨੂੰ ਭਰਪੂਰ ਤਾਕਤ ਦਿੰਦਾ ਹੈ ਇਹ ਦਮਾਂ ਅਤੇ ਸਾਹ ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ । ਇਹ ਚਮੜੀ ਰੋਗਾਂ ਨੂੰ ਠੀਕ ਕਰਦਾ ਹੈ ਤੇ ਚਮਕਦਾਰ ਬਣਾਉਂਦਾ ਹੈ। ਇਹ ਥਾਈਰਾਈਡ , ਡਿਪਰੈਸ਼ਨ ਨੂੰ ਠੀਕ ਕਰਦਾ ਹੈ ਗੁਰਦੇ ਦੀ ਪੱਥਰੀ ਕੱਢਣ ਵਿੱਚ ਵੀ ਮਦਦ ਕਰਦਾ ਹੈ। ਉਹਨਾਂ ਦੱਸਿਆ ਕਿ ਸਾਡਾ ਮਿਸ਼ਨ 50 ਲੱਖ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਉਣਾ ਹੈ ਅਤੇ  ਬਿਨਾਂ ਦਵਾਈਆਂ ਰੋਗਾਂ  ਤੋਂ ਛੁਟਕਾਰਾ ਦਿਵਾਉਣਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅਣਪਛਾਤੇ ਲੁਟੇਰੇ ਦਾਤਰ ਦੀ ਨੋਕ ‘ਤੇ ਬਜ਼ੁਰਗ ਨੂੰ ਜਖ਼ਮੀ ਕਰਕੇ ਸੋਨੇ ਦੀਆਂ ਵਾਲੀਆਂ ਤੇ ਪਰਸ ਲੁੱਟ ਕੇ ਫ਼ਰਾਰ
Next articleਰਾਤ ਦੇ ਸਮੇਂ ਹਥਿਆਰ ਲੈ ਕੇ ਹੁੱਲੜਬਾਜ਼ੀ ਕਰਨ ਵਾਲੇ ਨੂੰ ਕੀਤਾ ਕਾਬੂ