25 ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕਰਕੇ ,ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ

ਨਿਹਾਲ ਸਿੰਘ ਵਾਲਾ (12 ਨਵੰਬਰ ) ਰਣਦੀਪ ਸਿੰਘ ਰਾਮਾਂ ) ਦਿਨ ਵੀਰਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਲੋਪੋ (ਮੋਗਾ) ਵਿਖੇ ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ :ਸਰਕਲ ਨਿਹਾਲ ਸਿੰਘ ਵਾਲਾ ਦੀ ਮਹੀਨੇਵਾਰ ਮੀਟਿੰਗ ਸਭਾ ਦੇ ਜਿਲ੍ਹਾ ਮੋਗਾ ਦੇ ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਜੀ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਸਭਾ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਇਲਾਕੇ ਦੇ  25 ਪਿੰਡਾਂ ਦੇ ਗੁਰੂ ਘਰਾਂ  ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ । ਸਭਾ ਦੇ ਕੁੱਝ ਬੁਲਾਰਿਆਂ ਨੇ ਆਏ ਹੋਏ ਸਾਰੇ ਸਿੰਘਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨਾਲ ਜੋੜਦਿਆਂ ਸਮੁੱਚੇ ਗ੍ਰੰਥੀ ਸਿੰਘਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣ ਲਈ ਵੀ ਪ੍ਰੇਰਿਤ ਕੀਤਾ । ਸਭਾ ਦੇ ਅੰਤਰਰਾਸ਼ਟਰੀ ਮੀਡੀਆ ਸਲਾਹਕਾਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਜੀ ਵੱਲੋਂ ਸਭਾ ਦੇ ਅਹੁਦੇਦਾਰਾਂ ਦੇ ਆਈ ਕਾਰਡ ਵੀ ਜਾਰੀ ਕੀਤੇ ਜਿਨਾ ਨੂੰ ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਜੀ ਨੇ ਮੀਟਿੰਗ  ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਅਹੁਦੇਦਾਰਾਂ ਨੂੰ ਉਹ ਆਈ ਕਾਰਡ ਭੇਂਟ ਕੀਤੇ । ਸਰਕਲ ਪ੍ਰਧਾਨ ਇੰਦਰਜੀਤ ਸਿੰਘ ਰਾਮਾਂ ਨੇ ਜਿੱਥੇ ਆਏ ਹੋਏ ਸਿੰਘਾਂ ਨੂੰ ਜੀ ਆਇਆਂ ਆਖਿਆ ਓਥੇ ਹੀ ਭਾਈ ਇਕਬਾਲ ਸਿੰਘ ਜੀ, ਭਾਈ ਹਰਜਿੰਦਰ ਸਿੰਘ ਬੱਡੂਵਾਲੀਆ, ਅਤੇ ਮੁੱਖ ਦਫਤਰ ਮੋਗਾ ਦੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਦਾ ਆਈ ਕਾਰਡ ਜਾਰੀ ਕਰਨ ਤੇ ਵਿਸ਼ੇਸ ਧੰਨਵਾਦ ਵੀ ਕੀਤਾ । ਇਸ ਮੌਕੇ ਮੋਗਾ ਦੇ ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ, ਭਾਈ ਸਰਬਜੀਤ ਸਿੰਘ, ਸਰਕਲ ਪ੍ਰਧਾਨ ਭਾਈ ਇੰਦਰਜੀਤ ਸਿੰਘ ਰਾਮਾਂ,, ਸੀਨੀਅਰ ਮੀਤ ਪ੍ਰਧਾਨ ਭਾਈ ਹੰਸਰਾਜ ਸਿੰਘ ਬਿਲਾਸਪੁਰ, ਮੁੱਖ ਸਲਾਹਕਾਰ ਭਾਈ ਗੁਰਸੇਵਕ ਸਿੰਘ ਬਾਘਾਪੁਰਾਣਾ, ਮੀਤ ਪ੍ਰਧਾਨ ਭਾਈ ਨਿਰਮਲ ਸਿੰਘ ਬੱਧਨੀ ਕਲਾਂ, ਪ੍ਰਚਾਰ ਸਕੱਤਰ ਭਾਈ ਜਸਵੀਰ ਸਿੰਘ ਚਕਰ, ਮੁੱਖ ਬੁਲਾਰੇ ਭਾਈ ਪਰਮਜੀਤ ਸਿੰਘ ਪੰਮਾ ਲੋਪੋ,ਚੇਅਰਮੈਨ ਭਾਈ ਸਿਕੰਦਰ ਸਿੰਘ ਮੀਨੀਆਂ, ਖਜਾਨਚੀ ਭਾਈ ਰਾਮ ਸਿੰਘ ਕੁੱਸਾ,, ਦਫਤਰ ਸਕੱਤਰ ਭਾਈ ਕੁਲਵਿੰਦਰ ਸਿੰਘ ਮੀਨੀਆਂ, ਪ੍ਰੈੱਸ ਸਕੱਤਰ ਭਾਈ ਹਰਜੀਵਨ ਸਿੰਘ ਕਾਲੇਕੇ,, ਭਾਈ ਅਮਰਜੀਤ ਸਿੰਘ ਲੋਪੋ, ਭਾਈ ਇਕਬਾਲ ਸਿੰਘ ਤਖਤੂਪੁਰਾ ਸਾਹਿਬ, ਭਾਈ ਮਨਜੀਤ ਸਿੰਘ ਕੁੱਸਾ, ਸਭਾ ਦੇ ਕਲਰਕ ਭਾਈ ਲੱਕੀ ਬਾਵਾ ਸਿੰਘ,        ਭਾਈ ਗੁਰਮੇਲ ਸਿੰਘ, ਭਾਈ ਗੁਰਮੁਖ ਸਿੰਘ ਰਣੀਆਂ, ਭਾਈ ਹਰਜੀਤ ਸਿੰਘ ਰਣੀਆਂ, ਆਦਿਕ ਸਮੁੱਚੇ ਇਲਾਕੇ ਭਰ ਦੇ ਸਿੰਘ ਹਾਜਰ ਸਨ ।
Previous articleਹਿਲਿਆ ਹੋਇਆ ਬੰਦਾ !
Next articleਨਿਰੋਗੀ ਜੀਵਨ ਤੇ ਲੰਬੀ ਉਮਰ ( ਛੇਵਾਂ ਅੰਕ)