25 ਦੇ ਪੰਜਾਬ ਬੰਦ ਸੱਦੇ ’ਤੇ 30 ਕਿਸਾਨ ਜਥੇਬੰਦੀਆਂ ਹੋਈਆਂ ਇਕਜੁੱਟ

ਪਟਿਆਲਾ (ਸਮਾਜ ਵੀਕਲੀ): ਦੇਸ਼ਵਿਆਪੀ ਢਾਈ ਸੌ ਕਿਸਾਨ ਜਥੇਬੰਦੀਆਂ ’ਤੇ ਅਧਾਰਿਤ ਕੌਮੀ ਸੰਗਠਨ ਵਿੱਚ ਸ਼ੁਮਾਰ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਤੇ ਬਿਜਲੀ ਐਕਟ ਖ਼ਿਲਾਫ ਕੇਂਦਰ ਸਰਕਾਰ ਵਿਰੁਧ 25 ਸਤੰਬਰ ਨੂੰ ਪੰਜਾਬ ਬੰਦ ਕਰਨ ਸੱਦੇ ’ਤੇ ਰਾਜ ਦੀਆਂ 30 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਇੱਕਸੁਰ ਹੋ ਗਈਆਂ ਹਨ, ਜੋ ਉਸ ਦਿਨ ਰਲ ਕੇ ਪੰਜਾਬ ਭਰ ਵਿੱਚ ਸੜਕੀ ਅਤੇ ਰੇਲਵੇ ਆਵਾਜਾਈ ਰੋਕਣਗੀਆ। ਇਸ ਤੋਂ ਇਲਾਵਾ ਪੰਜਾਬ ਦਾ ਸਮੁੱਚਾ ਕਾਰੋਬਾਰ ਵੀ 25 ਸਤੰਬਰ ਨੂੰ ਬੰਦ ਰੱਖਿਆ ਜਾਵੇਗਾ।

ਇਸੇ ਦੌਰਾਨ ਇਨ੍ਹਾਂ ਜਥੇਬੰਦੀਆਂ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਖੇਤੀ ਆਰਡੀਨੈਂਸ ਭਲਕੇ ਰਾਜ ਸਭਾ ਵਿੱਚ ਪੇਸ਼ ਕਰਨ ਮੌਕੇ ਇਹ 30 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਭਰ ਵਿੱਚ 20 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨਗੀਆਂ। ਉਂਜ ਇਸ ਸਬੰਧੀ ਕਿਸਾਨ ਜਥੇਬੰਦੀਆ ਦੀ ਮੀਟਿੰਗ ਅਜੇ ਜਾਰੀ ਹੈ ਸੰਪਰਕ ਕਰਨ ’ਤੇ ਕਿਸਾਨ ਨੇਤਾ ਜਗਮੋਹਨ ਸਿੰਘ ਅਤੇ ਡਾ. ਦਰਸ਼ਨਪਾਲ ਪਟਿਆਲਾ ਨੇ ਸੰਘਰਸ਼ ਦੀ ਇਕਜੁੱਟਤਾ ਦੀ ਪੁਸ਼ਟੀ ਕੀਤੀ ਹੈ।

Previous articleIndia’s first CRISPR Covid-19 test approved for use
Next article3 arms smugglers arrested by Bihar STF