ਪਿੰਡ ਬੂਟਾ ਸਿੰਘ ਵਾਲਾ ਵਿੱਚ ਚੋਰਾਂ ਨੇ ਅੱਜ ਇਕ ਘਰ ਵਿੱਚੋਂ 25 ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਘਟਨਾ ਸਮੇਂ ਪਰਿਵਾਰ ਦਾ ਮੁਖੀ ਬਨੂੜ ਸਥਿਤ ਦੁਕਾਨ ਉੱਤੇ ਗਿਆ ਹੋਇਆ ਸੀ ਤੇ ਪਰਿਵਾਰ ਦੇ ਬਾਕੀ ਮੈਂਬਰ ਰਿਸ਼ਤੇਦਾਰੀ ਵਿੱਚ ਭੋਗ ਸਮਾਗਮ ਉੱਤੇ ਗਏ ਹੋਏ ਸਨ।
ਪੀੜਤ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਬਨੂੜ ਸਥਿਤ ਆਪਣੀ ਦੁਕਾਨ ’ਤੇ ਮੌਜੂਦ ਸੀ ਅਤੇ ਬਾਕੀ ਪਰਿਵਾਰਕ ਮੈਂਬਰ ਸਵੇਰੇ 10 ਵਜੇ ਦੇ ਕਰੀਬ ਸੰਭੂ ਕਲਾਂ ਵਿੱਚ ਭੋਗ ਸਮਾਗਮ ’ਤੇ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਦੁਪਹਿਰ ਵੇਲੇ 2 ਵਜੇ ਦੇ ਕਰੀਬ ਘਰ ਦੇ ਮੈਂਬਰ ਵਾਪਸ ਆਏ ਤਾਂ ਉਨ੍ਹਾਂ ਵੇਖਿਆ ਕਿ ਕਮਰੇ ਦਾ ਤਾਲਾ ਖੁੱਲਾ ਪਿਆ ਸੀ ਤੇ ਕਮਰੇ ਵਿੱਚ ਸਾਮਾਨ ਖਿਲਰਿਆ ਪਿਆ ਸੀ।
ਸੂਚਨਾ ਮਿਲਣ ਉੱਤੇ ਉਹ ਤੁਰੰਤ ਮੌਕੇ ’ਤੇ ਪੁੱਜੇ ਤੇ ਬਨੂੜ ਪੁਲੀਸ ਨੂੰ ਘਟਨਾ ਤੋਂ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਚੋਰ ਘਰ ਦੀਆਂ ਅਲਮਾਰੀਆਂ ਵਿੱਚੋਂ 25 ਤੋਲੇ ਸੋਨਾ ਅਤੇ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਥਾਣਾ ਬਨੂੜ ਦੇ ਮੁਖੀ ਸੁਰਿੰਦਰਪਾਲ ਸਿੰਘ ਅਤੇ ਏਐਸਆਈ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪੁੱਜੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ। ਪੁਲੀਸ ਵੱਲੋਂ ਫਿੰਗਰ ਪ੍ਰਿੰਟ ਮਹਿਰਾਂ ਅਤੇ ਡਾਗ ਸੁਕਐਡ ਦੀ ਟੀਮ ਨੂੰ ਵੀ ਪਟਿਆਲਾ ਤੋਂ ਬੁਲਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
INDIA 25 ਤੋਲੇ ਸੋਨਾ ਤੇ 60 ਹਜ਼ਾਰ ਦੀ ਨਕਦੀ ਚੋਰੀ