24 ਹਫ਼ਤਿਆਂ ਬਾਅਦ ਖੁੱਲ੍ਹੇ ਸਕਾਟਲੈਂਡ ਚ ਜਿੰਮ ਅਤੇ ਤੈਰਾਕੀ ਪੂਲ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ) – ਸਕਾਟਲੈਂਡ ਸਰਕਾਰ ਨੇ ਪਹਿਲਾਂ ਜਿੰਮ ਅਤੇ ਤੈਰਾਕੀ ਪੂਲ 14 ਸਤੰਬਰ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਸੀ, ਪਰ ਜਿੰਮ ਅਤੇ ਤੈਰਾਕੀ ਸੇਵਾਵਾਂ ਨਾਲ ਜੁੜੇ ਕਾਰੋਬਾਰੀਆਂ ਦੀਆਂ ਦਲੀਲਾਂ ਨਾਲ ਜ਼ੋਰ ਪੈਣ ‘ਤੇ ਸਰਕਾਰ ਨੇ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਦਿਆਂ ਤਾਲਾਬੰਦੀ ਤੋਂ ਲਗਪਗ 24 ਹਫ਼ਤਿਆਂ ਬਾਅਦ 31 ਅਗਸਤ ਨੂੰ ਨਿੱਜੀ ਜਿੰਮ, ਤੈਰਾਕੀ ਪੂਲ ਅਤੇ ਕੁਝ ਹੋਰ ਇੰਡੋਰ ਸਟੇਡੀਅਮ ਖੋਲ੍ਹ ਦਿੱਤੇ ਗਏ ਅਤੇ ਜ਼ਰੂਰੀ ਸਮਾਜਿਕ ਦੂਰੀ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਬਾਕੀ ਇੰਡੋਰ ਸਟੇਡੀਅਮ ਅਤੇ ਨਗਰ ਨਿਗਮਾਂ ਦੇ ਜਿੰਮ ਤੇ ਤੈਰਾਕੀ ਪੂਲ 14 ਸਤੰਬਰ ਨੂੰ ਖੋਲੇ੍ ਜਾਣਗੇ |

Previous articleIsrael reports 1,942 new Covid-19 cases
Next article‘Pak determined to further historic, fraternal ties with Saudi’