23ਵੀਂ ਇੰਨਟਰਨੈਸ਼ਨਲ ਚੈਂਪੀਅਨ ਵਿੱਚ ਦੌੜੇਗਾ ਏਕਮ ਪਬਲਿਕ ਸਕੂਲ ਦਾ ਦੌੜਾਕ ਤਰਨਵੀਰ ਸਿੰਘ

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਏਕਮ ਪਬਲਿਕ ਸਕੂਲ ਦੇ ਵਿਦਿਆਰਥੀ ਤਰਨਵੀਰ ਸਿੰਘ ਸਪੁੱਤਰ ਸਰਦਾਰ ਹਰਭਜਨ ਸਿੰਘ, ਨੇ 23ਵੀਂ ਇੰਨਟਰਨੈਸ਼ਨਲ ਚੈਂਪੀਅਨਸ਼ਿਪ, ਜੋ ਕਿ ਨੇਪਾਲ ਵਿਖੇ ਹੋ ਰਹੀ ਹੈ, ਵਿੱਚ 100 ਮੀਟਰ ਅਤੇ 200 ਮੀਟਰ ਸਪਰਿੰਟ ਵਿੱਚ ਆਪਣਾ ਸਥਾਨ ਪੱਕਾ ਕੀਤਾ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਹੁਰਾਂ ਵਲੋਂ ਦਿੱਤੀ ਗਈ। ਤਰਨਵੀਰ ਸਿੰਘ ਦੀ ਇਸ ਵੱਡੀ ਮੱਲ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਮੂੰਹ ਮਿੱਠਾ ਕਰਵਾਉਂਦੇ ਹੋਏ ਖੁਸ਼ੀ ਭਰੇ ਅੰਦਾਜ਼ ਵਿੱਚ ਇਹ ਵਾਅਦਾ ਕੀਤਾ ਕਿ ਏਕਮ ਪਬਲਿਕ ਸਕੂਲ ਦੀ ਮੈਂਨਜਮੈਂਟ ਹਰ ਪ੍ਰਕਾਰ ਤੋਂ ਤਰਨਵੀਰ ਸਿੰਘ ਦੀ ਮਦਦ ਕਰੇਗੀ ਤਾਂ ਕਿ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਵਿੱਚ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਤਰਨਵੀਰ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਮੈਂਨਜਮੈਂਟ ਤੋਂ ਸਰਦਾਰ ਦਲਜੀਤ ਸਿੰਘ ਨੇ ਇਸ ਪ੍ਰਾਪਤੀ ਨੂੰ ਵਡਮੁੱਲੀ ਦੱਸਿਆ। ਇਸ ਸਮੇਂ ਸਮੂਹ ਸਟਾਫ਼ ਅਤੇ ਸਕੂਲ ਮੈਂਨਜਮੈਂਟ ਨੇ ਇਸ ਬੱਚੇ ਦੀ ਸਫਲਤਾ ਦਾ ਸਿਹਰਾ ਕੋਚ ਸਹਿਬਾਨ ਸਰਦਾਰ ਪਰਮਿੰਦਰ ਸਿੰਘ ਨੂੰ ਬੰਨਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘विश्व आदिवासी दिवस’ (9 अगस्त) पर विशेष-2.
Next article77 ਮੁਸਲਿਮ ਜਾਤੀਆਂ ਨੂੰ OBC ਕੋਟਾ ਦੇਣ ‘ਤੇ ਬੰਗਾਲ ਸਰਕਾਰ ਤੋਂ ਨਾਰਾਜ਼ ਸੁਪਰੀਮ ਕੋਰਟ ਨੇ ਮੰਗਿਆ ਜਵਾਬ