ਸੰਸਦ ਦੀ ਨਵੀਂ ਇਮਾਰਤ ’ਤੇ ਹੁਣ ਤੱਕ 238 ਕਰੋੜ ਖਰਚੇ: ਸਰਕਾਰ

ਨਵੀਂ ਦਿੱਲੀ (ਸਮਾਜ ਵੀਕਲੀ): ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਲੋਕ ਸਭਾ ’ਚ ਅੱਜ ਦੱਸਿਆ ਕਿ ਸੰਸਦ ਦੀ ਨਵੀਂ ਬਣ ਰਹੀ ਇਮਾਰਤ ਅਤੇ ਸੈਂਟਰਲ ਵਿਸਟਾ ਐਵੇਨਿਊੁ ਦੇ ਪੁਨਰਵਿਕਾਸ ’ਤੇ ਸਰਕਾਰ ਹੁਣ ਤੱਕ ਕ੍ਰਮਵਾਰ 238 ਕਰੋੜ ਅਤੇ 63 ਕਰੋੜ ਰੁਪਏ ਖਰਚ ਕਰ ਚੁੱਕੀ ਹੈ।

ਇੱਕ ਸਵਾਲ ਦੇ ਲਿਖਤੀ ਜਵਾਬ ’ਚ ਸ੍ਰੀ ਕਿਸ਼ੋਰ ਨੇ ਕਿਹਾ ਕਿ 971 ਕਰੋੜ ਦੀ ਅੰਦਾਜ਼ਨ ਲਾਗਤ ਵਾਲੀ ਸੰਸਦੀ ਇਮਾਰਤ ਦਾ ਨਿਰਮਾਣ ਜਾਰੀ ਹੈ ਅਤੇ ਜੋ ਅਗਲੇ ਵਰ੍ਹੇ ਅਕਤੂਬਰ ਮਹੀਨੇ ਪੂੁਰਾ ਹੋਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਫੈਲੇ ਸੈਂਟਰਲ ਵਿਸਟਾ ਪ੍ਰਾਜੈਕਟ ’ਤੇ 608 ਕਰੋੜ ਰੁਪਏ ਦੀ ਲਾਗਤ ਆਵੇਗੀ, ਜੋ ਇਸ ਸਾਲ ਨਵੰਬਰ ਮਹੀਨੇ ਪੂਰਾ ਹੋਣ ਦੀ ਉਮੀਦ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰੱਖਿਆ ਨੂੰ ਲੈ ਕੇ ਹਾਕਮ ਤੇ ਵਿਰੋਧੀ ਧਿਰ ਮਿਹਣੋ-ਮਿਹਣੀ
Next articleਹਾਕੀ: ਭਾਰਤ ਨੇ ਅਰਜਨਟੀਨਾ ਨੂੰ ਹਰਾਇਆ