ਪਿੰਡ ਪੱਧਰੀ ਫਾਈਨਲ ’ਚ ਧਮਾਈ ਤੇ ਕਾਲਜ ਵਰਗ ’ਚ ਖਾਲਸਾ ਕਾਲਜ ਮਾਹਿਲਪੁਰ ਅਵੱਲ
ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ) ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਖਾਲਸਾ ਕਾਲਜ ਦੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ ’ਚ ਕਰਵਾਇਆ ਜਾ ਰਿਹਾ 22ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਅਮਿਟ ਛਾਪ ਛੱਡਦਿਆਂ ਸਮਾਪਤ ਹੋ ਗਿਆ। ਟੂਰਨਾਮੈਂਟ ਦਾ ਕਲੱਬ ਪੱਧਰੀ ਫਾਈਨਲ ਮੁਕਾਬਲੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਨੇ 3-2 ਗੋਲਾਂ ਦੇ ਫਰਕ ਨਾਲ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ ਹਰਾਕੇ ਜਿੱਤ ਲਿਆ। ਕਾਲਜ ਵਰਗ ਦੇ ਫਾਈਨਲ ਮੁਕਾਬਲੇ ’ਚ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਪੈਨਲਿਟੀ ਕਿੱਕਾਂ ਨਾਲ 6-5 ਦੇ ਫਰਕ ਨਾਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੂੰ ਹਰਾਕੇ ਜੇਤੂ ਰਹੀ। ਪਿੰਡ ਪੱਧਰੀ ਫਾਈਨਲ ਮੁਕਾਬਲੇ ਵਿਚ ਧਮਾਈ ਨੇ ਸਿੰਬਲੀ ਨੂੰ 2-0 ਦੇ ਫਰਕ ਨਾਲ ਹਰਾਕੇ ਜਿੱਤ ਦਰਜ਼ ਕੀਤੀ। ਕਲੱਬ ਵਰਗ ਦੀ ਜੇਤੂ ਟੀਮ ਦਾ ਨਕਦ 1 ਲੱਖ ਇਕ ਹਜ਼ਾਰ ਰੁਪਏ ਦਾ ਇਨਾਮ ਰਾਜਵਿੰਦਰ ਦਿਆਲ ਤੇ ਰਾਜਿੰਦਰ ਦਿਆਲ ਯੂ.ਐੱਸ.ਏ. ਵਲੋਂ, ਉਪ ਜੇਤੂ ਨੂੰ 81 ਹਜ਼ਾਰ ਦਾ ਨਕਦ ਇਨਾਮ ਕੈਨੇਡਾ ਤੋਂ ਮਨਮੋਹਨ ਸਿੰਘ ਦਿਆਲ ਤੇ ਬਲਦੀਪ ਸਿੰਘ ਗਿੱਲ ਵਲੋਂ, ਕਾਲਜ ਵਰਗ ਦਾ ਜੇਤੂ ਟੀਮ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦੋਆਬਾ ਗਰੁੱਪ ਆਫ਼ ਕਾਲਜਿਜ ਵਲੋਂ ਤੇ ਉਪ ਜੇਤੂ ਦਾ 41 ਹਜ਼ਾਰ ਰੁਪਏ ਦਾ ਨਕਦ ਇਨਾਮ ਹਰਬੰਸ ਸਿੰਘ ਸਿੱਧੂ ਯੂ.ਕੇ. ਵਲੋਂ, ਪੇਂਡੂ ਵਰਗ ਦਾ ਪਹਿਲਾ 35 ਹਜ਼ਾਰ ਰੁਪਏ ਦਾ ਨਕਦ ਇਨਾਮ ਕੁਲਵੀਰ ਸਿੰਘ ਖੱਖ ਯੂ.ਕੇ. ਵਲੋਂ ਤੇ ਦੂਜਾ 25 ਹਜ਼ਾਰ ਰੁਪਏ ਦਾ ਨਕਦ ਇਨਾਮ ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ ਵਲੋਂ ਦਿੱਤਾ ਗਿਆ। ਟੂਰਨਾਮੈਂਟ ਦੇ ਇਨਾਮਾਂ ਦੀ ਵੰਡ ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪ੍ਰਧਾਨ ਮੁਖਤਿਆਰ ਸਿੰਘ ਹੀਰ, ਸਰਪ੍ਰਸਤ ਸੁੱਚਾ ਸਿੰਘ ਮਾਨਾ ਕੈਨੇਡਾ, ਡਾ. ਹਰਵਿੰਦਰ ਸਿੰਘ ਬਾਠ ਸੀਨੀਅਰ ਵਾਈਸ ਪ੍ਰਧਾਨ ਤੇ ਕਮੇਟੀ ਵਲੋਂ ਹਾਜ਼ਰ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਸਮਾਪਤੀ ਮੌਕੇ ਕਮੇਟੀ ਪ੍ਰਧਾਨ ਮੁਖਤਿਆਰ ਸਿੰਘ ਹੀਰ ਤੇ ਕਮੇਟੀ ਵਲੋਂ ਪਹੁੰਚੀਆਂ ਸਹਿਯੋਗੀ ਸਖਸ਼ੀਅਤਾਂ ਦਾ ਯਾਦ ਚਿੰਨ੍ਹ ਨਾਲ ਸਨਮਾਨ ਕਰਦਿਆਂ ਸਭ ਦਾ ਧੰਨਵਾਦ ਕੀਤਾ। ਟੂਰਨਾਮਂੈਂਟ ਵਿਚ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪ੍ਰਧਾਨ ਮੁਖਤਿਆਰ ਸਿੰਘ ਹੀਰ, ਡਾ. ਹਰਵਿੰਦਰ ਸਿੰਘ ਬਾਠ, ਸੁੱਚਾ ਸਿੰਘ ਮਾਨ ਕੈਨੇਡਾ, ਬਲਵੀਰ ਸਿੰਘ ਬੈਂਸ, ਰਾਜਿੰਦਰ ਸਿੰਘ ਸ਼ੂਕਾ, ਯੋਗ ਰਾਜ ਗੰਭੀਰ, ਰਣਜੀਤ ਸਿੰਘ ਖੱਖ, ਡਾ. ਜਰਨੈਲ ਸਿੰਘ ਰਾਏ ਯੂ.ਕੇ., ਪਿ੍ਰੰਸੀਪਲ ਡਾ. ਅਮਨਦੀਪ ਹੀਰਾ, ਸਤਨਾਮ ਸਿੰਘ ਸੰਘਾ, ਕੁਲਵੀਰ ਸਿੰਘ ਖੱਖ ਯੂ.ਕੇ, ਰਾਜਵਿੰਦਰ ਸਿੰਘ ਦਿਆਲ ਯੂ.ਐੱਸ.ਏ., ਮਨਜਿੰਦਰ ਸਿੰਘ ਦਿਆਲ ਕੈਨੇਡਾ, ਰੇਸ਼ਮ ਸਿੰਘ ਖੱਖ ਯੂ.ਐੱਸ.ਏ., ਹਰਬੰਸ ਸਿੰਘ ਸਿੱਧੂ ਯੂ.ਕੇ. ਅਜੀਤ ਸਿੰਘ ਗਿੱਲ ਯੂ.ਐੱਸ.ਏ., ਸ਼ਲਿੰਦਰ ਸਿੰਘ ਰਾਣਾ, ਕਸ਼ਮੀਰ ਸਿੰਘ ਭੱਜਲ, ਅਲਵਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਸੁਖਵਿੰਦਰ ਸਿੰਘ ਸੈਣੀ ਯੂ.ਐੱਸ.ਏ., ਰਾਜੂ ਹੀਰ, ਤਜਿੰਦਰ ਸਿੰਘ ਮਾਨ, ਪਰਮਿੰਦਰ ਸਿੰਘ ਯੂ.ਐੱਸ.ਏ., ਗੋਪਾਲ ਕ੍ਰਿਸ਼ਨ ਕੌਸ਼ਲ, ਭੁਪਿੰਦਰ ਸਿੰਘ ਸੋਡੀ ਇੰਡੀਆਨਾ, ਬਲਰਾਜ ਸਿੰਘ ਤੂਰ, ਗੁਰਮੇਲ ਸਿੰਘ ਰਿਟਾ. ਡੀ.ਐੱਸ.ਪੀ., ਅਮਰਜੀਤ ਸਿੰਘ ਪੁਰਖੋਵਾਲ, ਕਨਵਰ ਅਰੋੜਾ, ਤਰਨਵੀਰ ਬੇਦੀ, ਗੁਰਪ੍ਰੀਤ ਸਿੰਘ ਬਾਠ, ਅਮਰਿੰਦਰ ਸਿੰਘ ਭੁੱਲਰ, ਬਘੇਲ ਸਿੰਘ ਲੱਲੀਆਂ, ਪਰਮਿੰਦਰ ਸਿੰਘ ਸੁਪਰਡੈਂਟ, ਅਮਰੀਕ ਹਮਰਾਜ਼, ਬੂਟਾ ਸਿੰਘ ਪੁਰੇਵਾਲ, ਡਾ. ਕੀਮਤੀ ਲਾਲ ਤੇ ਹੋਰ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj