ਮਾਰਕੰਡਾ ਕਾਲਜ ਦੀਆਂ ਸਾਲਾਨਾ ਖੇਡਾਂ ਸਮਾਪਤ

ਮਾਰਕੰਡਾ ਨੈਸ਼ਨਲ ਕਾਲਜ ਵਿੱਚ ਦੀਪਕ ਚੱਢਾ ਮੈਮੋਰੀਅਲ ਖੇਡ ਮੁਕਾਬਲੇ ਦੀ ਸਮਾਪਤੀ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ ਹਾਰ-ਜਿੱਤ ਦੇ ਜੀਵਨ ਵਿੱਚ ਦੋ ਪਹਿਲੂ ਹਨ ਤੇ ਉਨ੍ਹਾਂ ਨੂੰ ਵੀ ਕਈ ਵਾਰ ਆਪਣੇ ਜੀਵਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਹਾਰ ਉਨ੍ਹਾਂ ਨੂੰ ਹਮੇਸ਼ਾਂ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਰਹੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਤੇ ਕਾਲਜ ਵਿੱਚ ਇਨਡੋਰ ਜਿਮ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਕਾਲਜ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਸੰਦੀਪ ਸਿੰਘ ਦੀਆਂ ਖੇਡਾਂ ਵਿੱਚ ਮਾਰੀਆਂ ਮੱਲਾਂ ’ਤੇ ਚਾਨਣਾ ਪਾਇਆ। ਡਾ. ਭੁਪਿੰਦਰ ਸਿੰਘ ਨੇ ਸਾਲਾਨਾ ਖੇਡ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ। ਇਸ ਦੌਰਾਨ ਉਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।

Previous articleਖੇਡੋ ਇੰਡੀਆ ਮੁਕਾਬਲੇ: ਐੱਸਐੱਸਐੱਮ ਕਾਲਜ ਨੇ ਜਿੱਤਿਆ ਸੋਨ ਤਗਮਾ
Next articleਓਲੰਪਿਕ ਕੁਆਲੀਫਾਇਰ: ਮੇਰੀਕੋਮ ਤੇ ਪੰਘਾਲ ਕੁਆਰਟਰਜ਼ ’ਚ