(ਸਮਾਜ ਵੀਕਲੀ): ਮਮਤਾ ਨੇ ਕਿਹਾ,‘‘ਮੈਂ ਜੁਝਾਰੂ ਹਾਂ। ਮੈਂ ਲੋਕਾਂ ਦਾ ਹੌਸਲਾ ਵਧਾ ਸਕਦੀ ਹੈ ਤਾਂ ਜੋ ਜੋ ਅਸੀਂ ਭਾਜਪਾ ਖ਼ਿਲਾਫ਼ ਡਟ ਕੇ ਲੜ ਸਕੀਏ। ਕੋਈ ਵੀ ਇਕੱਲਿਆਂ ਕੁਝ ਨਹੀਂ ਕਰ ਸਕਦਾ। ਇਹ ਸਾਂਝੀ ਕੋਸ਼ਿਸ਼ ਹੁੰਦੀ ਹੈ। ਜੇਕਰ ਅਸੀਂ ਇਕੱਠਿਆਂ ਕੋਈ ਫ਼ੈਸਲਾ ਲੈ ਸਕਦੇ ਹਾਂ ਤਾਂ ਇਕੱਠਿਆਂ 2024 ਦੀ ਜੰਗ ਵੀ ਲੜ ਸਕਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਸਾਰੇ ਰਲ ਕੇ ਕੋਵਿਡ ਸੰਕਟ ਨਾਲ ਜੂਝੀਏ। ਲੋਕ ਸਭਾ ਚੋਣਾਂ ਬਾਰੇ ਬਾਅਦ ’ਚ ਕੋਈ ਫ਼ੈਸਲਾ ਕਰ ਲਵਾਂਗੇ।’’