20-20 ਸੀਨੀਅਰ ਮਹਿਲਾ ਕ੍ਰਿਕਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਨਵਾਂਸ਼ਹਿਰ ਨੂੰ 71 ਦੌੜਾਂ ਨਾਲ ਹਰਾਇਆ : ਡਾ: ਰਮਨ ਘਈ

ਫੋਟੋ : ਅਜਮੇਰ ਦੀਵਾਨਾ

ਨਿਰੰਕਾ ਅਤੇ ਪੂਜਾ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਸੁਰਭੀ, ਸ਼ਿਵਾਨੀ ਅਤੇ ਅੰਜਲੀ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਜਿੱਤ ਹਾਸਿਲ ਕੀਤੀ ਗਈ।

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੀਨੀਅਰ ਮਹਿਲਾ 20-20 ਅੰਤਰ ਜ਼ਿਲ੍ਹਾ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਨਵਾਂਸ਼ਹਿਰ ਦੀ ਟੀਮ ਨੂੰ 71 ਦੌੜਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਇਸ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 120 ਦੌੜਾਂ ਬਣਾਈਆਂ।  ਹੁਸ਼ਿਆਰਪੁਰ ਲਈ ਖੇਡਦਿਆਂ ਨਿਰੰਕਾ ਨੇ ਨਾਬਾਦ 59, ਕਪਤਾਨ ਪੂਜਾ ਦੇਵੀ ਨੇ ਨਾਬਾਦ 50 ਦੌੜਾਂ ਬਣਾਈਆਂ।  120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਵਾਂਸ਼ਹਿਰ ਦੀ ਟੀਮ 20 ਓਵਰਾਂ ਵਿੱਚ 49 ਦੌੜਾਂ ਹੀ ਬਣਾ ਸਕੀ।  ਹੁਸ਼ਿਆਰਪੁਰ ਲਈ ਜਾਨਲੇਵਾ ਗੇਂਦਬਾਜ਼ੀ ਕਰਦੇ ਹੋਏ ਸੁਰਭੀ, ਅੰਜਲੀ ਅਤੇ ਸ਼ਿਵਾਨੀ ਨੇ 2-2 ਵਿਕਟਾਂ ਲੈ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।  ਹੁਸ਼ਿਆਰਪੁਰ ਟੀਮ ਦੀ ਇਸ ਜਿੱਤ ‘ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ: ਦਲਜੀਤ ਖੇਲਾ, ਵਿਵੇਕ ਸਾਹਨੀ, ਡਾ: ਪੰਕਜ ਸ਼ਿਵ ਸਮੇਤ ਸਮੂਹ ਐਚ.ਡੀ.ਸੀ.ਏ. ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਵਧੀਆ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ |  ਹੁਸ਼ਿਆਰਪੁਰ ਟੀਮ ਦੇ ਜ਼ਿਲ੍ਹਾ ਕੋਚ ਦਵਿੰਦਰ ਕੌਰ ਕਲਿਆਣ, ਜ਼ਿਲ੍ਹਾ ਟਰੇਨਰ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ ਅਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਦਲਜੀਤ ਧੀਮਾਨ ਅਤੇ ਅਸ਼ੋਕ ਸ਼ਰਮਾ ਨੇ ਵੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਟੀਮ ਭਵਿੱਖ ਵਿੱਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖੇਗੀ।  ਡਾ: ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਦਾ ਅਗਲਾ ਮੈਚ 27 ਜੁਲਾਈ ਨੂੰ ਕਪੂਰਥਲਾ ਦੀ ਟੀਮ ਨਾਲ ਹੁਸ਼ਿਆਰਪੁਰ ਵਿਖੇ ਖੇਡਿਆ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 26/07/2024
Next articleਹੁਸ਼ਿਆਰਪੁਰ ਦਾ “ਵਣ ਚੇਤਨਾ ਪਾਰਕ” ਬਣਿਆ ਆਸ਼ਿਕਾਂ ਦਾ ਅੱਡਾ ਹੁਸ਼ਿਆਰਪੁਰ ( ਤਰਸੇਮ ਦੀਵਾਨਾ )