ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰਜ ਕੁਮਾਰ ਦੀ ਨਿਗਰਾਨੀ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਸੰਧਰ ਜਗੀਰ ਵਿਖੇ ਪਿੰਡ ਸੰਧਰ ਜਗੀਰ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਪੰਚਾਇਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਬੋਲੀਕਾਰ ਬੋਲੀ ਦੇਣ ਨੂੰ ਤਿਆਰ ਨਹੀਂ ਹੋਇਆ । ਜਿਸਦੇ ਚੱਲਦੇ ਇਹ ਬੋਲੀ ਚੌਥੀ ਵਾਰ ਮੁਲਤਵੀ ਕੀਤੀ ਗਈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ 19 ਮਈ , 31 ਮਈ ਤੇ 7 ਜੂਨ ਨੂੰ ਵੀ ਸ਼ਾਮਲਾਟ ਜ਼ਮੀਨ ਦੀ ਬੋਲੀ ਰੱਖੀ ਗਈ ਸੀ।
ਪ੍ਰੰਤੂ ਕੋਈ ਵੀ ਬੋਲੀਕਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੋਲੀ ਦੇਣ ਨੂੰ ਤਿਆਰ ਨਹੀਂ ਹੈ ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਕ ਏਕੜ ਰਕਬੇ ਦਾ ਰੇਟ 20 ਹਜ਼ਾਰ ਰੁਪਏ ਪ੍ਰਤੀ ਏਕੜ ਸੀ ਪ੍ਰੰਤੂ ਇਸ ਵਾਰ ਬੋਲੀਕਾਰ 10 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵੱਧ ਰੇਤ ਭਰਨ ਨੂੰ ਤਿਆਰ ਨਹੀਂ ਹੈ । ਜਦਕਿ ਵਿਭਾਗ ਦੇ ਅਧਿਕਾਰੀ ਪਿਛਲੇ ਸਾਲ ਨਾਲੋਂ 20 ਪ੍ਰਤੀਸ਼ਤ ਵਧ ਕੇ ਜ਼ਮੀਨ ਠੇਕੇ ਤੇ ਦੇਣ ਨੂੰ ਤਿਆਰ ਹਨ। ਪ੍ਰੰਤੂ ਹਾਜ਼ਰ ਬੋਲੀਕਾਰਾਂ ਵੱਲੋਂ ਆਪਣੀਆਂ ਆਪਣੀਆਂ ਮਜਬੂਰੀਆਂ ਦੱਸ ਕੇ ਰੇਟ ਘੱਟ ਕਰਨ ਲਈ ਕਿਹਾ ਜਾ ਰਿਹਾ ਹੈ। ਪ੍ਰੰਤੂ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਵਿਭਾਗ ਦੀਆਂ ਹਦਾਇਤਾਂ ਦੇ ਚਲਦੇ ਘੱਟ ਰੇਟ ਤੇ ਜ਼ਮੀਨ ਬੋਲੀ ਤੇ ਦੇਣ ਨੂੰ ਤਿਆਰ ਨਹੀਂ ਹਨ
ਇਸ ਲਈ ਇਹ ਬੋਲੀ ਚੌਥੀ ਵਾਰ ਮੁਲਤਵੀ ਕਰਨੀ ਪੈ ਰਹੀ ਹੈ। ਇਸ ਬੋਲੀ ਅਮਰਜੀਤ ਸਿੰਘ , ਅਸ਼ੋਕ ਕੁਮਾਰ, ਤਰਲੋਚਨ ਸਿੰਘ ਧਰਮਿੰਦਰ ਸਿੰਘ, ਹਰਜੀਤ ਸਿੰਘ, ਹਰਜਿੰਦਰ ਕੁਮਾਰ ਪੰਚਾਇਤ ਸੈਕਟਰੀ, ਇੰਦਰਜੀਤ ਸਿੰਘ ਪਟਵਾਰੀ , ਹਰੀ ਸਿੰਘ, ਸਰਪੰਚ ਧੀਰਾ ਸਿੰਘ, ਸਮੂਹ ਪੰਚਾਇਤ ਮੈਂਬਰ ਤੇ ਪਿੰਡ ਨਿਵਾਸੀ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly