ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੱਲਸ ਪੋਲੀਓ ਟੀਕਾਕਰਨ ਪੋਲੀਉ ਮੁਹਿੰਮ ਅਧੀਨ 20 ਤੋਂ 22 ਸਤੰਬਰ ਤੱਕ ਮਾਈਗ੍ਰੇਟਰੀ ਪੱਲਸ ਪੋਲੀਓ ਰਾÀੂਂਡ ਕੀਤਾ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਲੋਕਾਂ ਵਿੱਚ ਜਾਗਰੂਕਤਾ ਦੇ ਉਦੇਸ਼ ਨਾਲ ਸ਼ਹਿਰੀ ਖੇਤਰ ਵਿੱਚ ਰਿਕਸ਼ਾ ਮਾਈਕਿੰਗ ਲਈ ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਸਿਵਲ ਸਰਜਨ ਡਾ. ਜਸਬੀਰ ਸਿੰਘ , ਡਾ. ਜੀ ਐਸ ਕਪੂਰ ਜ਼ਿਲ•ਾ ਟੀਕਾਕਰਨ ਅਫ਼ਸਰ ਵਲੋਂ ਹਰੀ ਝੰਡੀ ਦੇ ਕੇ ਮਾਈਕਿੰਗ ਲਈ ਰਵਾਨਾ ਕੀਤਾ।
ਇਹ ਰਿਕਸ਼ਾ ਮਾਈਕਿੰਗ 20 ਸਤੰਬਰ ਤੋਂ 22 ਸਤੰਬਰ ਤੱਕ ਝੁੱਗੀ ਝੌਂਪੜੀ ਅਤੇ ਹਾਈ ਰਿਕਸ਼ਾ ਏਰੀਏ ਵਿੱਚ ਮਾਈਕਿੰਗ ਰਾਹੀਂ ਲੋਕਾਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਜਨਵਰੀ 2011 ਤਂੋ ਭਾਰਤ ਵਿੱਚ ਪੋਲੀਓ ਦਾ ਇਕ ਵੀ ਕੇਸ ਨਹੀਂ ਮਿਲਿਆ ਅਤੇ ਵਿਸ਼ਵ ਸਿਹਤ ਸੰਗਠਨ ਵਲੋਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਐਲਾਨ ਦਿੱਤਾ ਗਿਆ ਹੈ , ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਅਜੇ ਵੀ ਪੋਲੀਓ ਵਾਇਰਸ ਦੇ ਕੇਸ ਮਿਲ ਰਹੇ ਹਨ , ਜਿਸ ਕਰਕੇ ਭਾਰਤ ਨੂੰ ਇਹਨਾਂ ਦੇਸ਼ਾਂ ਤੋ ਖਤਰਾ ਬਣਿਆ ਰਹਿੰਦਾ ਹੈ।
ਇਸ ਸਥਿਤੀ ਦੇ ਮੱਦੇ ਨਜ਼ਰ ਭਾਰਤ ਦਾ ਪੋਲੀਓ ਮੁਕਤ ਰੁਤਬਾ ਬਰਕਾਰ ਰੱਖਣ ਲਈ ਸਾਨੂੰ ਸਾਰਿਆਂ ਨੂੰ ਇਸ ਪੋਲੀਓ ਰਾਊਂਡ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਜ਼ਿਲ•ਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਮਾਈਗ੍ਰਟੇਰੀ ਪੋਲੀਓ ਰਾÀੂਂਡ ਦੌਰਾਨ ਸਿਹਤ ਵਿਭਾਗ ਦੀਆਂ 171 ਟੀਮਾਂ ਵਲੋਂ ਜ਼ਿਲ•ੇ ਦੇ ਪ੍ਰਵਾਸੀ ਅਬਾਦੀ ਨੂੰ ਕਵਰ ਕਰਕੇ 27662 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। । ਜ਼ਿਲ•ੇ ਵਿੱਚ 119 ਭੱਠੇ 17465 ਝੁੱਗੀਆਂ , 158 ਹਾਈ ਰਿਸਕ ਖੇਤਰ ਹਨ। ਜਿਥੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਟੀਮਾਂ ਦਸਤਕ ਦੇਣਗੀਆਂ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਤਿੰਨੋਂ ਦਿਨ ਘਰ ਘਰ ਜਾ ਕੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ।। ਉਹਨਾਂ ਲੋਕਾਂ ਨੂਂ ਅਪੀਲ ਕੀਤੀ ਕੋਵਿਡ ਮਹਾਂਮਾਰੀ ਦੌਰਾਨ ਬੱਚਿਆਂ ਦੀ ਸੁਰੱਖਿਅਤ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਕੇ ਪੋਲੀਓ ਵਾਇਰਸ ਤੋਂ ਬਚਾਉਣਾ ਚਾਹੀਦਾ ਹੈ, ਅਤੇ ਘਰ ਆਈਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਡਾ ਸਤਪਾਲ ਗੋਜਰਾ ਡਿਪਟੀ ਮੈਡੀਕਲ ਕਮਿਸ਼ਨਰ , ਪਰਸ਼ੋਤਮ ਲਾਲ ਮਾਸ ਮੀਡੀਆ ਅਫ਼ਸਰ , ਪਰਮਜੀਤ ਕੋਰ , ਸਤਪਾਲ , ਆਸ਼ਾ ਕੁਮਾਰੀ , ਆਦਿ ਹਾਜਰ ਸਨ