HOME 2 ਟਰੈਕਟਰਾਂ ਦੀ ਟੱਕਰ ਚ’ 2ਵਿਅਕਤੀ ਜਖ਼ਮੀ ਜਾਨੀ ਨੁਕਸਾਨ ਦਾ ਬਚਾਅ...

2 ਟਰੈਕਟਰਾਂ ਦੀ ਟੱਕਰ ਚ’ 2ਵਿਅਕਤੀ ਜਖ਼ਮੀ ਜਾਨੀ ਨੁਕਸਾਨ ਦਾ ਬਚਾਅ ਟਰੈਕਟਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ

ਨਵਾਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਪਨਿਆਲੀ ਖੁਰਦ ਦੇ ਅੱਡੇ ਕੋਲ 2 ਟਰੈਕਟਰਾਂ ਦੀ ਸਿੱਧੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ।ਪਿੰਡ ਪਨਿਆਲੀ ਖੁਰਦ ਦੇ ਅੱਡੇ ਕੋਲ ਐਕਸੀਡੈਂਟ ਹੋ ਗਿਆ ਹੈ।ਉਨ੍ਹਾਂ ਨੇ ਤੁਰੰਤ ਆਪਣੀ ਟੀਮ ਨਾਲ ਮੌਕੇ ਤੇ ਜਾ ਕੇ ਦੇਖਿਆ ਗਿਆ ਕਿ  2 ਟਰੈਕਟਰਾਂ  ਦੀ ਸਿੱਧੀ ਟੱਕਰ ਹੋ ਗਈ ਹੈ । ਉਨ੍ਹਾਂ ਨੇ ਦੱਸਿਆ ਕਿ ਇੱਕ ਟਰੈਕਟਰ ਟਰਾਲੀ ਜਿਸ ਦਾ ਨੰਬਰ ਪੀ ਬੀ 19ਯੂ7148 ਜਿਸ ਨੂੰ  ਰਣਜੀਤ ਸਿੰਘ ਪੁੱਤਰ ਬਿੰਦੂ ਸਿੰਘ   ਵਾਸੀ: ਭਦੌੜ ਚਲਾ ਰਹੇ ਸੀ  ਇਸ ਦੇ ਨਾਲ ਇਸ ਦੇ 2 ਸਾਥੀ ਸੋਨੀ ਸਿੰਘ ਪੁੱਤਰ ਬਿੰਦੂ ਸਿੰਘ ਅਤੇ ਹਨੀ ਸਿੰਘ ਪੁੱਤਰ ਕੁਲਦੀਪ ਸਿੰਘ  ਟਰੈਕਟਰ ਤੇ ਬੈਠੇ ਸਨ। ਇਹ ਟਰੈਕਟਰ ਟਰਾਲੀ ਭੁੰਗ ਲੈ ਕੇ ਬਲਾਚੌਰ ਸਾਇਡ ਤੋਂ ਬਨਾਂ ਪੇਪਰ ਮਿਲ ਜਾ ਸੀ ਅਤੇ ਦੂਸਰਾ ਟਰੈਕਟਰ ਟਰਾਲੀ ਜਿਸ ਦਾ ਨੰਬਰ ਪੀ ਬੀ 12Aਕੇ 3161 ਜਿਸ  ਜਗੀਰਾਂ ਪੁੱਤਰ ਮਹਿੰਦਰ ਰਾਮ ਵਾਸੀ ਰੋਪੜ੍ਹ  ਚਲਾ ਰਿਹਾ ਸੀ। ਇਹ ਟਰੈਕਟਰ ਟਰਾਲੀ ਵਿੱਚ ਇੱਟਾ ਲੱਦਿਆਂ ਹੋਈਆਂ ਸਨ ਇਹ ਟਰੈਕਟਰ ਟਰਾਲੀ ਰੋਪੜ੍ਹ ਸਾਇਡ ਤੋਂ ਗਲਤ ਦਿਸ਼ਾ ਵੱਲ ਪਿੰਡ ਪਨਿਆਲੀ ਖੁਰਦ ਨੂੰ ਆ ਰਿਹਾ ਸੀ ਅਤੇ ਜਦੋਂ ਇਹ ਪਿੰਡ ਪਨਿਆਲੀ ਖੁਰਦ ਦੇ ਅੱਡੇ ਕੋਲ ਪਹੁੰਚੀਆਂ ਤਾਂ ਬਲਾਚੌਰ ਸਾਇਡ ਤੋਂ ਭੂੰਗ ਨਾ ਭਰੇ ਟਰੈਕਟਰ ਨਾਲ ਇਸ  ਦੀ ਸਿੱਧੀ ਟੱਕਰ ਹੋ ਜਿਸ ਨਾਲ  2 ਵਿਆਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਦੀ ਮਦਦ ਨਾਲ ਬਲਾਚੌਰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਦਸੇ ਵਿੱਚਘ ਟਰੈਕਟਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਐਸ ਐਸ ਐਫ ਦੀ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸਾਇਡ ਤੇ ਕਰਵਾ ਟ੍ਰੈਫਿਕ ਨੂੰ ਆਵਾਜਾਈ ਲਈ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ । ਇਸ ਹਾਦਸੇ ਦੀ ਖਬਰ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleHow the United States Armed Pakistan in the 1965 War Against India
Next articleਵਿਧਾਇਕ ਸੰਤੋਸ਼ ਕਟਾਰੀਆ ਨੇ ਸਰਬਸੰਮਤੀ ਨਾਲ ਚੁਣੀ ਗਈ  ਪਿੰਡ ਕਮਾਲਪੁਰ ਦੀ ਪੰਚਾਇਤ ਨੂੰ 5 ਲੱਖ ਦਾ ਇਨਾਮੀ ਦਾ ਚੈੱਕ ਭੇਂਟ ਕੀਤਾ।