1962 ਦੀ ਜੰਗ ਮਗਰੋਂ ਚੀਨ ਨੇ ਭਾਰਤ ਦੀ ਕਾਫ਼ੀ ਜ਼ਮੀਨ ’ਤੇ ਕਬਜ਼ਾ ਕੀਤਾ: ਪਵਾਰ

ਸਤਾਰਾ (ਸਮਾਜਵੀਕਲੀ) :   ਇਨ੍ਹੀਂ ਦਿਨੀਂ ਕਾਂਗਰਸ ਅਤੇ ਭਾਜਪਾ ਵਿਚਾਲੇ ਚੀਨ ਸਬੰਧੀ ਮਾਮਲੇ ’ਤੇ ਚੱਲ ਰਹੀ ਸ਼ਬਦੀ ਜੰਗ ਦੌਰਾਨ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਕੌਮੀ ਸੁਰੱਖਿਆ ਸਬੰਧੀ ਮਸਲਿਆਂ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਨਾਲ ਹੀ ਕਿਹਾ ਕਿ 1962 ਦੀ ਜੰਗ ਮਗਰੋਂ ਚੀਨ ਨੇ ਭਾਰਤ ਦੀ 45,000 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦਾ ਇਹ ਬਿਆਨ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੀਤੇ ਉਸ ਸੁਆਲ ਦੇ ਜੁਆਬ ਵਜੋਂ ਆਇਆ ਹੈ, ਜਿਸ ਰਾਹੀਂ ਉਨ੍ਹਾਂ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਦਬਾਅ ਅੱਗੇ ਭਾਰਤੀ ਇਲਾਕਾ ਉਸ ਦੇ ਹਵਾਲੇ ਕਰ ਦਿੱਤਾ ਹੈ।

Previous articleਗੁਰੂਗ੍ਰਾਮ ਤੇ ਦਿੱਲੀ ਦੇ ਕੁਝ ਹਿੱਸਿਆਂ ’ਚ ਟਿੱਡੀ ਦਲ ਦਾ ਧਾਵਾ
Next articleਰਾਜੀਵ ਗਾਂਧੀ ਫਾਊਂਡੇਸ਼ਨ ਵੱਲੋਂ 20 ਲੱਖ ਵਾਪਸ ਕਰਨ ’ਤੇ ਕੀ ਮੋਦੀ ਚੀਨ ਵੱਲੋਂ ਭਾਰਤੀ ਇਲਾਕਾ ਖਾਲੀ ਕਰਨ ਦਾ ਭਰੋਸਾ ਦੇਣਗੇ: ਚਿਦੰਬਰਮ