ਨਵੀਂ ਦਿੱਲੀ (ਸਮਾਜਵੀਕਲੀ): ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 18ਵੇਂ ਵਾਧੇ ਤੋਂ ਬਾਅਦ ਹੁਣ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਕਰੀਬ-ਕਰੀਬ ਬਰਾਬਰ ਹੋ ਗਈਆਂ ਹਨ। ਲਗਾਤਾਰ 17 ਦਿਨਾਂ ਦੇ ਵਾਧੇ ਦੇ ਬਾਅਦ ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਪਰ ਡੀਜ਼ਲ ਦੀਆਂ ਕੀਮਤਾਂ ਵਿੱਚ 48 ਪੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਹੁਣ ਡੀਜ਼ਲ 79.88 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ ਜਦ ਕਿ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 79.76 ਰੁਪਏ ਹੈ।
HOME 18ਵਾਂ ਵਾਧਾ: ਪਹਿਲੀ ਵਾਰ ਡੀਜ਼ਲ ਨੇ ਪੈਟਰੋਲ ਨੂੰ ਪਾਈ ਮਾਤ