ਕਪੂਰਥਲਾ ਦੇ 170 ਬੱਚੇ ਤੇ ਅਧਿਆਪਕ 43ਵੀਆਂ ਮਿੰਨੀ ਪ੍ਰਾਇਮਰੀ ਰਾਜ ਪੱਧਰੀ ਖੇਡਾਂ ਲਈ ਅਨੰਦਪੁਰ ਸਾਹਿਬ ਵੱਲ ਹੋਏ ਰਵਾਨਾ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)–ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਜਗਵਿੰਦਰ ਸਿੰਘ ਦੀ ਅਗਵਾਈ ਵਿੱਚ ਕਪੂਰਥਲਾਂ ਤੋਂ 170 ਬੱਚੇ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ‘ਚ ਭਾਗ ਲੈਣ ਲਈ ਰਵਾਨਾ ਹੋਏ । ਜਿਕਰਯੋਗ ਹੈ ਕਿ ਪ੍ਰਾਇਮਰੀ ਬੱਚਿਆਂ ਦੀਆਂ ਵੱਖ-ਵੱਖ ਖੇਡਾਂ 6 ਨਵੰਬਰ ਤੋਂ 9 ਨਵੰਬਰ ਤੱਕ ਅਨੰਦਪੁਰ ਸਾਹਿਬ ਵਿੱਖੇ ਕਰਾਇਆ ਜਾ ਰਹੀਆਂ ਹਨ । ਬੱਚਿਆਂ ਨੂੰ ਰਵਾਨਾ ਕਰਨ ਮੌਕੇ ਬੀ.ਪੀ.ਈ.ਓ ਭੁਪਿੰਦਰ ਸਿੰਘ ਮਸੀਤਾਂ , ਬੀ.ਪੀ.ਈ.ਓ ਰਜੇਸ਼ ਕੁਮਾਰ ਕਪੂਰਥਲਾ-1 , ਬੀ.ਪੀ.ਈ.ਓ ਸੰਜੀਵ ਹਾਂਡਾ ਕਪੂਰਥਲਾ -2 ਅਤੇ ਬੀ.ਪੀ.ਈ.ਓ ਤਜਿੰਦਰ ਕੁਮਾਰ ਭੁੱਲਥ ਵੀ ਹਾਜਿਰ ਸਨ ਡੀ.ਈ.ਓ ਜਗਵਿੰਦਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਲਈ ਰਵਾਨਾ ਕਰਦੇ ਸਮੇ ਜਿੱਤਾਂ ਪ੍ਰਾਪਤ ਕਰਨ ਲਈ ਸੁਭਕਾਮਨਾਵਾਂ ਦਿੰਦੇ ਹੋਏ ਆਸ ਕੀਤੀ ਕਿ ਜ਼ਿਲ੍ਹੇ ਦੇ ਬੱਚੇ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਤੇ ਸਾਰਿਆਂ ਦਾ ਮਾਣ ਵਧਾਉਣਗੇ ।

ਇਹਨਾਂ ਬੱਚਿਆਂ ਨਾਲ ਡੀ.ਐਮ.ਐਸ ਸੁਖਵਿੰਦਰ ਸਿੰਘ , ਪ੍ਰਬੰਧਕੀ ਕਨਵੀਨਰ ਬੀ.ਐਸ.ਓ ਗੁਰਮੇਜ ਸਿੰਘ , ਲਕਸ਼ਦੀਪ ਸ਼ਰਮਾਂ , ਜ਼ਿਲ੍ਹਾ ਕੋਆਰਡੀਨੇਟਰ ਖੇਡਾਂ ਬਲਜੀਤ ਸਿੰਘ ਟਿੱਬਾ , ਗੁਰਮੁੱਖ ਸਿੰਘ ਬਾਬਾ , ਮੇਜਰ ਸਿੰਘ ਖੱਸਣ , ਗੁਰਮੇਜ ਸਿੰਘ ਤਲਵੰਡੀ ਚੌਧਰੀਆਂ , ਰਛਪਾਲ ਸਿੰਘ ਵੜੈਚ , ਦੀਪਕ ਆਨੰਦ , ਵਿਵੇਕ ਸ਼ਰਮਾਂ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਵੀ ਬੱਚਿਆਂ ਨਾਲ ਰਵਾਨਾ ਹੋਏ ।
ਇਸ ਮੌਕੇ ਖੇਡ ਅਧਿਆਪਕ ਮੇਜਰ ਸਿੰਘ, ਕੁਲਵੰਤ ਸਿੰਘ , ਕੰਵਲਜੀਤ ਕੌਰ , ਹਰਪ੍ਰੀਤ ਕੌਰ , ਰਾਜਬੀਰ ਕੌਰ, ਸਰਬਜੀਤ ਕੌਰ( ਸਾਰੇ ਬੀ.ਐਸ.ਓ) ਵੀ ਬੱਚਿਆਂ ਨਾਲ ਰਵਾਨਾ ਹੋਏ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFinland’s govt sends NATO accession bill to Parliament
Next articleਰਜਨੀ ਵਾਲੀਆ ਕਪੂਰਥਲਾ ਨੂੰ ਬੋਲਡ ਐਂਡ ਬਿਊਟੀਫੁੱਲ ਐਵਾਰਡ ਨਾਲ ਨਿਵਾਜਿਆ ਗਿਆ