HOME 17 ਸਾਲ ਲੜਕੀਆਂ 69ਵੀ ਅੰਤਰ ਜਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ

17 ਸਾਲ ਲੜਕੀਆਂ 69ਵੀ ਅੰਤਰ ਜਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ

3
ਕੈਪਸਨ:-- ਕਪੂਰਥਲਾ ਵਿਖੇ ਚੱਲ ਰਹੀ 69ਵੀ ਅੰਤਰ ਜਿਲ੍ਹਾ ਬਾਸਕਟਬਾਲ ਅੰਡਰ - 17 ਸਾਲ ਲੜਕੀਆਂ ਦੀ ਸਟੇਟ ਚੈਂਪੀਅਨਸ਼ਿਪ ਦੌਰਾਨ ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ " ਆਪ " ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਅਤੇ ਬਾਸਕਟਬਾਲ ਦੇ ਆਕਰਸ਼ਕ ਲੀਗ ਮੈਚ ਦਾ ਦ੍ਰਿਸ਼ ---

ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੌਚਿਕ ਮੁਕਾਬਲੇ 

ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )– ਜ਼ਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ  ਦੀ ਅਗਵਾਈ ਹੇਠ 69ਵੀ  ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ  ( ਬਾਸਕਟਬਾਲ ਅੰਡਰ 17 ਸਾਲ ਲੜਕੀਆਂ)  ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਅੱਜ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ ) ਘੰਟਾ ਘਰ, ਰਣਧੀਰ ਸਕੂਲ ਅਤੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਦੂਸਰੇ ਦਿਨ ਬਾਸਕਟ ਬਾਲ ਦੇ ਰੌਚਕ ਮੁਕਾਬਲੇ ਵੇਖਣ ਨੂੰ ਮਿਲੇ । ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਡੀ ਟੀ ਸੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ , ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ , ਅਬਜਰਵਰ ਲੈਕਚਰਾਰ ਰਣਜੀਤ ਸਿੰਘ ਗੁਰਦਾਸਪੁਰ ਅਤੇ ਸਲੈਕਟਰ ਲੈਕਚਰਾਰ ਰਾਜਵਿੰਦਰ ਕੌਰ ਜਲੰਧਰ ਆਦਿ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਉਕਤ 69ਵੀ  ਅੰਤਰ ਜਿਲ੍ਹਾ ਬਾਸਕਟਬਾਲ ਅੰਡਰ – 17 ਸਾਲ ਲੜਕੀਆਂ  ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਖਿਡਾਰਨਾਂ ਨੂੰ ਅਸ਼ੀਰਵਾਦ ਦੇਣ ਲਈ ਆਮ ਆਦਮੀ ਪਾਰਟੀ ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ ਸਿੱਖਿਆ ਕਪੂਰਥਲਾ) ਮੱਸਾ ਸਿੰਘ ਸਿੱਧੂ ਅਤੇ ਸਾਬਕਾ ਡਿਪਟੀ ਡਾਇਰੈਕਟਰ ( ਖੇਡਾਂ) ਪੰਜਾਬ ਅਤੇ  ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਸਤੀਸ਼ ਸ਼ਰਮਾ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਲੈਕ : ਜਗੀਰ ਸਿੰਘ,  ਲੈਕ: ਸਰਜੀਤ ਸਿੰਘ ਥਿੰਦ, ਲੈਕ: ਦਵਿੰਦਰ ਸਿੰਘ, ਲੈਕ : ਰਾਕੇਸ਼ ਕੁਮਾਰ ਸੈਦਪੁਰ, ਲੈਕ: ਮੈਡਮ ਰਮਨਦੀਪ ਕੌਰ , ਡੀ ਪੀ ਈ ਸਾਜਨ ਕੁਮਾਰ, ਡੀ ਪੀ ਈ ਮਨਜਿੰਦਰ ਸਿੰਘ, ਪੀ ਟੀ ਆਈ ਕੁਲਬੀਰ ਕਾਲੀ ਟਿੱਬਾ, ਸਟੇਟ ਐਵਾਰਡੀ ਦਿਨੇਸ਼ ਸ਼ਰਮਾ ਪੀ ਟੀ ਆਈ, ਪੀ ਟੀ ਆਈ ਜਗਦੀਪ ਸਿੰਘ,ਪੀ ਟੀ ਆਈ ਹਰਪ੍ਰੀਤ ਪਾਲ ਸਿੰਘ,ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ,ਪੀ ਟੀ ਆਈ ਜਸਵਿੰਦਰ ਸਿੰਘ ਸੋਢੀ ,ਪੀ ਟੀ ਆਈ ਰਜਿੰਦਰ ਪਾਲ ਸਿੰਘ ਆਦਿ ਦੀ  ਦੀ ਹਾਜ਼ਰੀ ਦੌਰਾਨ ਬਾਸਕਟਬਾਲ ਸਟੇਟ ਚੈਂਪੀਅਨਸ਼ਿਪ ਦੇ ਅੱਜ ਘੰਟਾ ਘਰ ਸਕੂਲ , ਰਣਧੀਰ ਸਕੂਲ ਅਤੇ ਗੂਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਲੜਕੀਆਂ ਦੇ ਬਾਸਕਟਬਾਲ ਦੇ ਹੋਏ ਰੌਚਿਕ ਲੀਗ ਮੈਚਾਂ ਦੌਰਾਨ ਕਪੂਰਥਲਾ ਨੇ ਸੰਗਰੂਰ ਨੂੰ, ਜਲੰਧਰ ਨੇ ਅੰਮ੍ਰਿਤਸਰ ਵਿੰਗ ਨੂੰ , ਫਤਿਹਗੜ੍ਹ ਸਾਹਿਬ ਨੇ ਰੂਪਨਗਰ ਨੂੰ , ਬਠਿੰਡਾ ਨੇ ਬਰਨਾਲਾ ਨੂੰ  ਹਰਾਇਆ , ਇਸੇ ਤਰ੍ਹਾਂ ਸੰਗਰੂਰ ਨੇ ਤਰਨ ਤਾਰਨ ਨੂੰ , ਲੁਧਿਆਣਾ ਨੇ ਰੂਪਨਗਰ ਨੂੰ , ਫਰੀਦਕੋਟ ਨੇ ਮਲੇਰਕੋਟਲਾ ਨੂੰ ਅਤੇ ਫਤਿਹਗੜ੍ਹ ਸਾਹਿਬ ਨੇ ਪਠਾਨਕੋਟ ਨੂੰ ਹਰਾਇਆ। ਜਦਕਿ ਲੁਧਿਆਣਾ ਵਿੰਗ ਨੇ ਫਿਰੋਜ਼ਪੁਰ ਨੂੰ , ਕਪੂਰਥਲਾ ਨੇ ਮੋਗਾ ਨੂੰ, ਫਰੀਦਕੋਟ ਨੇ ਪਠਾਨਕੋਟ ਨੂੰ,  ਜਲੰਧਰ ਨੇ ਤਰਨਤਾਰਨ ਨੂੰ,  ਫਤਿਹਗੜ੍ਹ ਸਾਹਿਬ ਨੇ ਮਲੇਰਕੋਟਲਾ ਨੂੰ,  ਰੂਪਨਗਰ ਨੇ ਫਿਰੋਜ਼ਪੁਰ ਨੂੰ,  ਅੰਮ੍ਰਿਤਸਰ ਵਿੰਗ ਨੇ ਮੋਗਾ ਨੂੰ , ਜਲੰਧਰ ਨੇ ਸੰਗਰੂਰ ਨੂੰ,  ਫਤਿਹਗੜ੍ਹ ਸਾਹਿਬ ਨੇ ਫਰੀਦਕੋਟ ਨੂੰ,  ਪਠਾਨਕੋਟ ਨੇ ਮਲੇਰਕੋਟਲਾ ਨੂੰ ਅਤੇ ਕਪੂਰਥਲਾ ਨੇ ਅੰਮ੍ਰਿਤਸਰ ਵਿੰਗ ਨੂੰ ਆਪਣੇ ਲੀਗ ਮੈਚਾਂ ਵਿੱਚ ਹਰਾਇਆ ਡੀ ਐੱਮ ( ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ 15 ਅਕਤੂਬਰ ਨੂੰ ਕਪੂਰਥਲਾ ਵਿਖ਼ੇ ਚੱਲ ਰਹੀ 69ਵੀ  ਅੰਤਰ ਜਿਲ੍ਹਾ ਬਾਸਕਟਬਾਲ ਅੰਡਰ – 17 ਸਾਲ ਲੜਕੀਆਂ  ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ, ਸੈਮੀ ਫਾਈਨਲ ਅਤੇ ਫਾਈਨਲ ਮੈਚ ਖੇਡੇ ਜਾਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਹਤ ਵਿਭਾਗ ਨੇ ਰਾਏਕੋਟ ‘ਚ ਕੀਤੀਆਂ ਮਠਿਆਈਆਂ ਤੇ ਫਰੂਟਾਂ ਦੀਆਂ ਦੁਕਾਨਾਂ ਦੀ ਚੈਕਿੰਗ।
Next articleਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਐਸ.ਡੀ.ਪੀ ਕਾਲਜ ਵਿਖੇ ਖੂਨਦਾਨ ਕੈਂਪ ਲਾਇਆ