16 ਵਾਂ ਮਹਾਨ ਸੰਤ ਸੰਮੇਲਨ 9 ਮਾਰਚ ਨੂੰ

(ਸਮਾਜ ਵੀਕਲੀ)  ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 16 ਵਾਂ ਮਹਾਨ ਸੰਤ ਸੰਮੇਲਨ ਦਾਣਾ ਮੰਡੀ, ਚੱਬੇਵਾਲ ਹੁਸ਼ਿਆਰਪੁਰ, ਮਿਤੀ 9 ਮਾਰਚ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਇਸ ਦਾ ਪੋਸਟਰ ਨੂੰ ਰਿਲੀਜ ਕਰਨ ਸਮੇ ਡਾ.ਬਲਦੇਵ ਹੀਰ ਨੇ ਦੱਸਿਆ ਹੈ ਕਿ ਸਵੇਰੇ ਪਾਠ ਸ਼੍ਰੀ ਸੁਖਮਨੀ ਸਾਹਿਬ ਉਪਰੰਤ ਸ਼ਬਦ ਕੀਰਤਨ ਹੋਵੇਗਾ, ਉਪਰੰਤ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਚੱਕ ਰਾਮੂੰ, ਅਤੇ ਗਾਇਕ ਬਲਵਿੰਦਰ ਸੋਨੂੰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ, ਇਹ ਸਮਾਗਮ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਇਸ ਮੌਕੇ ਸੰਤ ਰਮੇਸ਼ ਦਾਸ ਜੀ, ਤਰਲੋਚਨ ਸਿੰਘ, ਜਿੰਦਰ, ਡਾ. ਬਲਦੇਵ ਹੀਰ, ਮੋਹਣ ਸਿੰਘ, ਸੰਤ ਸੀਤਲ ਦਾਸ ਜੀ ਕਾਲੇਵਾਲ ਭਗਤਾਂ, ਸਤਵਿੰਦਰ ਸਿੰਘ, ਅਮਰੀਕ ਚੰਦ, ਵਪਨ ਕੁਮਾਰ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕੁਲ ਹਿੰਦ ਖੇਤ-ਮਜਦੂਰ ਯੂਨੀਅਨ ਵਲੋਂ ਐਸ ਡੀ ਐਮ ਰਾਹੀਂ ਭੱਖਦੀਆਂ ਮੰਗਾਂ ਸੰਬੰਧੀ ਸਰਕਾਰ ਨੂੰ ਮੰਗ ਪੱਤਰ ਸੌਂਪਿਆ
Next articleਸੁਰਜੀਤ ਸਿੰਘ ਅਤੇ ਹਰਜੀਤ ਕੌਰ ਦੇ ਪੁੱਤਰ ਗੁਰਤੇਜ ਸਿੰਘ ਗਿੱਲ ਤੇਜੂ ਰੂੰਮੀ ਨੇ ਛੋਟੀ ਉਮਰ ਵਿੱਚ ਪੱਟੀਆ ਵੱਡੀਆਂ ਲਾਂਘਾ ।