HOME 69ਵੀ ਅੰਤਰ ਜਿਲ੍ਹਾ ਬਾਸਕਟਬਾਲ ਅੰਡਰ – 17 ਸਾਲ ਲੜਕੀਆਂ ਦੀ...

69ਵੀ ਅੰਤਰ ਜਿਲ੍ਹਾ ਬਾਸਕਟਬਾਲ ਅੰਡਰ – 17 ਸਾਲ ਲੜਕੀਆਂ ਦੀ ਤਿੰਨ ਰੋਜ਼ਾ ਰਾਜ ਪੱਧਰੀ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ

3
ਕੈਪਸਨ:-- ਕਪੂਰਥਲਾ ਵਿਖੇ ਸ਼ੁਰੂ ਹੋਈ 69ਵੀ ਅੰਤਰ ਜਿਲ੍ਹਾ ਬਾਸਕਟਬਾਲ ਅੰਡਰ - 17 ਸਾਲ ਲੜਕੀਆਂ ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਦੌਰਾਨ ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਲਬਾਣਾ ਅਤੇ ਹੋਰ
ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )-  ਜ਼ਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ  ਦੀ ਅਗਵਾਈ ਹੇਠ 69ਵੀ  ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ  ( ਬਾਸਕਟਬਾਲ ਅੰਡਰ 17 ਸਾਲ ਲੜਕੀਆਂ)  ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਅੱਜ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ ) ਘੰਟਾ ਘਰ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ। ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਡੀ ਟੀ ਸੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ , ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ , ਅਬਜਰਵਰ ਲੈਕਚਰਾਰ ਰਣਜੀਤ ਸਿੰਘ ਗੁਰਦਾਸਪੁਰ ਅਤੇ ਸਲੈਕਟਰ ਲੈਕਚਰਾਰ ਰਾਜਵਿੰਦਰ ਕੌਰ ਜਲੰਧਰ ਆਦਿ ਦੀ ਯੋਗ ਰਹਿਨੁਮਾਈ ਹੇਠ ਸ਼ੁਰੂ ਹੋਈ ਉਕਤ 69ਵੀ  ਅੰਤਰ ਜਿਲ੍ਹਾ ਬਾਸਕਟਬਾਲ ਅੰਡਰ – 17 ਸਾਲ ਲੜਕੀਆਂ  ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਦਾ ਉਦਘਾਟਨ ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਲਬਾਣਾ ਨੇ ਰੀਬਨ ਕੱਟ ਕੇ ਕੀਤਾ । ਜਿਲ੍ਹਾ ਪ੍ਰਧਾਨ ਜਲੰਧਰ (ਦਿਹਾਤੀ) ਸ੍ਰੀ ਪ੍ਰਦੀਪ ਦੁੱਗਲ , ਸੁਖਦੀਪ ਅਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ ( ਜਲੰਧਰ) ,  ਸਟੇਟ ਐਵਾਰਡੀ ਦਿਨੇਸ਼ ਕੁਮਾਰ ਸ਼ਰਮਾ, ਲੈਕ: ਸਰਜੀਤ ਸਿੰਘ ਥਿੰਦ, ਲੈਕ: ਦਵਿੰਦਰ ਸਿੰਘ, ਲੈਕ : ਰਾਕੇਸ਼ ਕੁਮਾਰ ਸੈਦਪੁਰ, ਲੈਕ: ਮੈਡਮ ਰਮਨਦੀਪ ਕੌਰ , ਡੀ ਪੀ ਈ ਸਾਜਨ ਕੁਮਾਰ, ਡੀ ਪੀ ਈ ਮਨਜਿੰਦਰ ਸਿੰਘ, ਪੀ ਟੀ ਆਈ ਕੁਲਬੀਰ ਕਾਲੀ ਟਿੱਬਾ, ਪੀ ਟੀ ਆਈ ਜਗਦੀਪ ਸਿੰਘ,ਪੀ ਟੀ ਆਈ ਹਰਪ੍ਰੀਤ ਪਾਲ ਸਿੰਘ,ਪੀ ਟੀ ਆਈ ਅਜੀਤ ਪਾਲ ਸਿੰਘ ਟਿੱਬਾ,ਪੀ ਟੀ ਆਈ ਜਸਵਿੰਦਰ ਸਿੰਘ ਸੋਢੀ ,ਪੀ ਟੀ ਆਈ ਰਜਿੰਦਰ ਪਾਲ ਸਿੰਘ ਆਦਿ ਦੀ  ਦੀ ਹਾਜ਼ਰੀ ਦੌਰਾਨ ਬਾਸਕਟ ਬਾਰਸ ਬਾਲ ਸਟੇਟ ਚੈਂਪੀਅਨਸ਼ਿਪ ਦਾ ਉਦਘਾਟਨੀ ਲੀਗ ਮੈਚ ਖੇਡ ਰਹੀਆਂ ਖਿਡਾਰਨਾ ਅਸ਼ੀਰਵਾਦ ਦਿੰਦਿਆਂ ਹੋਇਆਂ ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਲਬਾਣਾ ਨੇ ਆਖਿਆ ਕਿ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਰਹੀਆਂ ਲੜਕੀਆਂ ਨੂੰ ਵੇਖ ਕੇ ਇੰਝ ਲੱਗਦਾ ਅੱਜ ਲੜਕੀਆਂ,  ਲੜਕੀਆਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਹਨਾਂ ਆਖਿਆ ਕਿ ਕਪੂਰਥਲਾ ਨੂੰ ਮਾਣ ਹੈ ਕਿ ਕਪੂਰਥਲਾ ਦੀ ਧਰਤੀ ਨੇ ਬਾਸਕਟਬਾਲ ਦੀ ਖੇਡ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕਾਂ ਹੀ ਖਿਡਾਰੀ ਦੇਸ਼ ਦੀ ਝੋਲੀ ਵਿੱਚ ਪਾਏ ਹਨ। ਅੱਜ ਕਪੂਰਥਲਾ ਵਿਖ਼ੇ ਸ਼ੁਰੂ ਹੋਈ 69ਵੀ  ਅੰਤਰ ਜਿਲ੍ਹਾ ਬਾਸਕਟਬਾਲ ਅੰਡਰ – 17 ਸਾਲ ਲੜਕੀਆਂ  ਦੀ ਤਿੰਨ ਰੋਜ਼ਾ ਸਟੇਟ ਚੈਂਪੀਅਨਸ਼ਿਪ ਦੇ ਹੋਏ ਲੀਗ ਮੈਚਾਂ ਦੌਰਾਨ ਲੁਧਿਆਣਾ ਅਕੈਡਮੀ ਨੇ ਫਿਰੋਜ਼ਪੁਰ 11 ਅੰਕਾਂ ਦੇ ਮੁਕਾਬਲੇ 50 ਅੰਕਾਂ ਨਾਲ ਹਰਾਇਆ , ਕਪੂਰਥਲਾ ਨੇ ਮੋਗਾ ਨੂੰ 4 ਅੰਕਾਂ ਦੇ ਮੁਕਾਬਲੇ 42 ਅੰਕਾਂ ਨਾਲ ਹਰਾਇਆ। ਜਿਲਾ ਫਰੀਦਕੋਟ ਨੇ ਪਠਾਨਕੋਟ ਨੂੰ 15 ਅੰਕਾਂ ਦੇ ਮੁਕਾਬਲੇ 20 ਅੰਕਾਂ ਨਾਲ ਹਰਾਇਆ , ਇਸੇ ਤਰ੍ਹਾਂ ਜਿਲਾ ਫਤਿਹਗੜ੍ਹ ਸਾਹਿਬ ਨੇ ਮਲੇਰਕੋਟਲਾ ਨੂੰ ਕਿਹਾ 1 ਅੰਕ ਦੇ ਮੁਕਾਬਲੇ 27 ਅੰਕਾਂ ਨਾਲ ਹਰਾਇਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article16 ਫੀਸਦੀ ਡੀ. ਏ. ਦੀ ਕਿਸ਼ਤ ਜਾਰੀ ਨਾ ਹੋਣ ਦੇ ਰੋਸ ਵਜੋਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨਾਅਰੇਬਾਜ਼ੀ ਕੀਤੀ
Next articleSAMAJ WEEKLY = 14/10/2025