ਬਰਹੀਨ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 98760=38332:- ਮੌ ਜੀ ਐਸ਼ ਕਲੇਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਬਹੁਤ ਬਹੁਤ ਸਤਿਕਾਰ ਕਰਦਾ ਹਾਂ ਜਿਸ ਮਾਂ ਖੇਡ ਕਬੱਡੀ ਨੇ ਮੇਰੇ ਵਰਗੇ ਗਰੀਬ ਇਨਸਾਨ ਨੂੰ ਪਹਿਲੀਵਾਰ 1998 ਵਿੱਚ ਦੁਬਈ ਜਾਣ ਦਾ ਮੌਕਾ ਦਿੱਤਾ । 2002 ਤੇ 2004 ਵਿੱਚ ਦੁਬਈ ਦੇ ਕਬੱਡੀ ਕੱਪਾਂ ਤੇ ਬੋਲਣ ਦਾ ਮੌਕਾ ਮਿਲਿਆ- ਉਸ ਤੋਂ ਬਾਅਦ 2007 -8 -9-10-11-16 ਵਿੱਚ ਇੰਗਲੈਂਡ ਸਰਦਾਰ ਪਿਆਰਾ ਸਿੰਘ ਗੰਮਟਾਲਾ ਜੀ ਦੀ ਬਦੌਲਤ ਕਬੱਡੀ ਦੀ ਕਮੈਟਰੀ ਕਰਨ ਦਾ ਮੌਕਾ ਮਿਲਿਆ । 2009-12-13-14-15-16 ਵਿੱਚ ਯੂਰਪ ਦੀ ਧਰਤੀ ਦੇ ਦਰਸ਼ਨ ਸਰਦਾਰ ਗੁਰਦਿਆਲ ਸਿੰਘ ਪੱਡਾ ਤੇ ਸਰਦਾਰ ਬਲਜੀਤ ਸਿੰਘ ਪੱਡਾ ਪਰਿਵਾਰ ਜੀ ਮਿਹਰਬਾਨੀ ਸਦਕਾ ਕਬੱਡੀ ਦੀ ਕਮੈਟਰੀ ਕੀਤੀ । ਤੇ 2018 ਵਿੱਚ ਸਰਦਾਰ ਕੁਲਦੀਪ ਸਿੰਘ ਬਾਸੀ ਤੇ ਸਰਦਾਰ ਹਰਦੇਵ ਸਿੰਘ ਗਿੱਲ ਜੀ ਨੇ ਐਸਟ੍ਹੈਲੀਆ ਬਿਲਾਕੇ ਮਾਣ ਸਤਿਕਾਰ ਦਿੱਤਾ । ਤੇ 2018-25 ਵਿੱਚ ਸਰਦਾਰ ਦਿਲਜੀਤ ਸਿੰਘ ਵਿਰਕ ਜੀ ਨੇ ਮੈਨੂੰ ਨਿਊਜ਼ੀਲੈਂਡ ਵਿੱਚ ਬਹੁਤ ਮਾਣ ਸਤਿਕਾਰ ਬਖਸ਼ਿਆ ਮੇਂ ਆਪਣੇ ਕਬੱਡੀ ਦੇ ਖੇਡ ਪਰਮੋਟਰਾ ਤੇ ਕਬੱਡੀ ਦੇ ਖਿਡਾਰੀਆਂ ਤੇ ਰੱਬ ਵਰਗੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨੇ ਯੋਗਾ ਬਣਾਇਆ । ਮੈਂ ਮੀਡੀਆ ਤੇ ਪੱਤਰਕਾਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਮਾਂ ਖੇਡ ਕਬੱਡੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



