ਰੋਪੜ ਨੇੜੇ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਲੱਥੇ

ਰੋਪੜ (ਸਮਾਜ ਵੀਕਲੀ): ਰੋਪੜ ਨੇੜੇ ਦੇਰ ਰਾਤ ਮਾਲ ਗੱਡੀ ਸਾਹਮਣੇ ਲਾਵਾਰਸ ਪਸ਼ੂ ਆ ਜਾਣ ਕਾਰਨ ਮਾਲ ਗੱਡੀ ਹਾਦਸਗ੍ਰਸਤ ਹੋ ਗਈ ਤੇ ਗੱਡੀ ਦੇ 16 ਡੱਬੇ ਪਟੜੀ ਤੋਂ ਲੱਥ ਗਏ। ਜਾਣਕਾਰੀ ਅਨੁਸਾਰ ਇਹ ਮਾਲ ਗੱਡੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਕੋਲਾ ਲਾਹ ਕੇ ਵਾਪਸ ਮੁੜ ਰਹੀ ਸੀ ਕਿ ਕੋਟਲਾ ਨਿਹੰਗ ਸਿੰਘ ਕੋਲ ਵੱਡੀ ਗਿਣਤੀ ਵਿਚ ਪਸ਼ੂ ਰੇਲ ਲਾਈਨ ’ਤੇ ਆ ਗਏ। ਇਸ ਦੌਰਾਨ ਮਾਲ ਗੱਡੀ ਦੀ ਉਨ੍ਹਾਂ ਨਾਲ ਟੱਕਰ ਹੋ ਗਈ ਤੇ ਡੱਬੇ ਪਟੜੀ ਤੋਂ ਲੱਥ ਗਏ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਲਾਈਨ ’ਤੇ ਰੇਲਵੇ ਆਵਾਜਾਈ ਅੱਜ ਸ਼ਾਮ ਤਕ ਬਹਾਲ ਕਰ ਦਿੱਤੀ ਜਾਵੇਗੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਪੁਲੀਸ ਵੱਲੋਂ ਮੁਹਿੰਮ
Next articleS. Africa’s flood death toll continues to rise