ਸ੍ਰੀਨਗਰ (ਸਮਾਜਵੀਕਲੀ) : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁਲਾ ਤੇ ਪਾਰਟੀ ਦੇ ਉਪ ਪ੍ਰਧਾਨ ਊਮਰ ਅਬਦੁਲਾ 16 ਪਾਰਟੀ ਮੈਂਬਰਾਂ ਦੀ ਰਿਹਾਈ ਲਈ ਜੰਮੂ ਤੇ ਕਸ਼ਮੀਰ ਹਾਈ ਕੋਰਟ ਪੁੱਜ ਗਏ ਹਨ। ਇਨ੍ਹਾਂ ਸਾਰੇ ਆਗੂਆਂ ਨੂੰ ਪਿਛਲੇ ਸਾਲ 5 ਅਗਸਤ ਨੂੰ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਆਪੋ ਆਪਣੇ ਘਰਾਂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ‘ਹਿਰਾਸਤ’ ਵਿੱਚ ਰੱਖਿਆ ਹੋਇਆ ਹੈ। ਪਾਰਟੀ ਨੇ ਇਕ ਬਿਆਨ ਵਿੱਚ ਸੀਨੀਅਰ ਆਗੂਆਂ ਦੀ ਹਿਰਾਸਤ ਨੂੰ ‘ਗੈਰਕਾਨੂੰਨੀ‘ ਤੇ ਜਮਹੂਰੀਅਤ ਦੇ ਖ਼ਿਲਾਫ਼ ਦੱਸਿਆ ਹੈ।
HOME 16 ਆਗੂਆਂ ਦੀ ਰਿਹਾਈ ਲਈ ਹਾਈ ਕੋਰਟ ਪੁੱਜੇ ਫ਼ਾਰੂਕ ਤੇ ਉਮਰ