ਹੁਸੈਨਪੁਰ (ਸਮਾਜ ਵੀਕਲੀ) (ਕੌੜਾ) –“ਮਾਂ ਵਰਗੀ ਕਵਿਤਾ ” ਕਾਵਿ ਸੰਗਰਹਿ ਦੇ ਰਚੇਤਾ ਪਰੋਫੈਸਰ ਕੁਲਵੰਤ ਔਜਲਾ ਵਲੋਂ ਅੱਖਰ ਮੰਚ ਪੰਜਾਬ ਦੇ ਸਹਿਯੋਗ ਨਾਲ ਆਪਣੀ ਮਾਤਾ ” 16ਵਾਂ ਮਾਤਾ ਪਰੀਤਮ ਕੌਰ ਔਜਲਾ ਐਵਾਰਡ ਪੰਜਾਬੀ ਦੇ ਪਰਸਿੱਧ ਵਿਦਵਾਨ ਪਰਿੰਸੀਪਲ ਡਾਕਟਰ ਸੁੱਖਵਿੰਦਰ ਸਿੰਘ ਰੰਧਾਵਾ ਨੂੰ ਉਨਾਂ ਦੀ ਕਰਮ ਭੂਮੀ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਸੰਖੇਪ ਅਤੇ ਪਰਭਾਵਸ਼ਾਲੀ ਸਮਾਗਮ ਚ ਦਿਤਾ ਗਿਆ ।
ਇਸ ਸਮਾਗਮ ਦੀ ਪਰਧਾਨਗੀ ਕਾਲਜ ਦੀ ਪਰਬੰਧਕੀ ਕਮੇਟੀ ਦੇ ਪਰਧਾਨ ਇੰਜ਼- ਸਵਰਨ ਸਿੰਘ ਥਿੰਦ , ਮੰਚ ਦੇ ਪਰਧਾਨ ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ , ਜਿਲਾ ਸਿਖਿਆ ਅਫਸਰ ਗੁਰਭਜਨ ਸਿੰਘ ਲਾਸਾਨੀ ਨੇ ਕੀਤੀ ।
ਇਸ ਮੌਕੇ ਜਿਥੇ ਸਰਵਣ ਸਿੰਘ ਔਜਲਾ ਨੇ ਮੰਚ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਗੁਰਭਜਨ ਸਿਂਘ ਲਾਸਾਨੀ , ਡਾਕਟਰ ਸਰਦੂਲ ਸਿੰਘ ਔਜਲਾ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ ਉਥੇ ਸਾਹਿਤ ਸਭਾ ਸਿਰਜਣਾ ਕੇਂਦਰ ਕਪੂਰਥਲਾ ( ਰਜ਼ਿ) ਦੇ ਜਨਰਲ ਸਕੱਤਰ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ” ਹੁਣ ਮਾਂ ਨਹੀਂ ਰਹੀ ” ਮਿੰਨੀ ਕਹਾਣੀ ਪੇਸ਼ ਕੀਤੀ ।
ਪਰੋਫੈਸਰ ਔਜਲਾ ਨੇ ਐਵਾਰਡ ਦੇਣ ਤੋਂ ਪਹਿਲਾਂ ਮਾ ਵਰਗੀ ਕਵਿਤਾ ਸੁਣਾ ਕੇ ਮਾਂ ਦੇ ਸਨਮਾਨ ਨੂੰ ਸਮਰਪਿਤ ਕੀਤੀ । ਇਸ ਮੌਕੇ ਸੁਖਵਿੰਦਰ ਕੋਟ ਕਰਾਰ ਖਾਂ ਨੇ ਬਾਬਾ ਫਰੀਦ ਦਾ ਸ਼ਲੋਕ ਦਾ ਬਾਖੂਬੀ ਗਇਨ ਕੀਤਾ । ਕਾਲਜ ਕਮੇਟੀ ਦੇ ਪਰਧਾਨ ਸਵਰਨ ਸਿੰਘ ਧਿੰਦ ਨੇ ਅੱਖਰ ਮੰਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਰੰਧਾਵਾ ਸਾਙਿਬ ਦਾ ਹੀ ਨਹੀਂ ਬਲਕਿ ਸਾਡੇ ਕਾਲਜ ਦਾ ਸਨਮਾਨ ਕੀਤਾ ਹੈ । ਡਾਕਟਰ ਰੰਧਾਵਾ ਨੇ ਵੀ ਕਿਹਾ ਕਿ ਇਹ ਸਨਮਾਨ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ ਜੋ ਮੈ ਆਪਣੀ ਮਾਂ ਦੇ ਚਰਨਾ ਚ ਰੱਖ ਕੇ ਹੋਰ ਸਨਮਾਨਿਤ ਮਹਿਸੂਸ ਕਰਾਂਗਾ ।
ਇਸ ਮੌਕੇ ਚਿੱਤਰਕਾਰ ਜਸਬੀਰ ਸਿੰਘ ਸੰਧੂ , ਸੁਰਜੀਤ ਸਿੰਘ , ਨਰਿੰਦਰ ਸੋਨੀਆ , ਐਡਵੋਕੇਟ ਰਜਿੰਦਰ ਰਾਣਾ , ਐਡਵੋਕੇਟ ਖਲਾਰ ਸਿੰਘ ਧੰਮ ,ਡਾਕਟਰ ਸਵਰਨ ਸਿੰਘ ਪਰਧਾਨ ਸਾਹਿਤ ਸਭਾ ਸੁਲਤਾਨ ਪੁਰ ਲੋਧੀ , ਸੁਖਵਿੰਦਰ ਮੋਹਨ ਸਿੰਘ ਭਾਟੀਆ , ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ , ਗੀਤਕਾਰ ਬਲਕਾਰ ਸਿੰਘ ਆਦਿ ਹਾਜ਼ਰ ਸਨ ।