15ਵਾਂ ਰਾਜਪੱਧਰੀ ਰਾਜ ਪੁਰਸਕਾਰ ਸਮਾਰੋਹ ਤੇ ਵਿਰਾਸਤ ਮੇਲਾ ਅੱਜ -ਭੋਲਾ ਯਮਲਾ

-ਸਰਦਾਰ ਅਲੀ, ਪਾਲੀ ਦੇਤਵਾਲੀਆ, ਬਲਕਾਰ ਅਣਖ਼ੀਲਾ ਤੇ ਮਨਜਿੰਦਰ ਗੁਲਸ਼ਨ, ਤੇ ਦਰਸ਼ਨਜੀਤ ਲਾਉਣਗੇ ਰੌਣਕਾਂ

-ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਕਰਨਗੇ ਰਾਜ ਪੁਰਸਕਾਰਾਂ ਦੀ ਵੰਡ

ਸੀ੍ ਮੁਕਤਸਰ ਸਾਹਿਬ (ਰਮੇਸ਼ਵਰ ਸਿੰਘ) (ਸਮਾਜ ਵੀਕਲੀ): ਸੰਗੀਤ ,ਸਾਹਿਤ ਤੇ ਸੱਭਿਆਚਾਰ ਦੇ ਪ੍ਰਚਾਰ ਪਸਾਰ ਲਈ ਵਚਨਬੱਧ ਇਲਾਕੇ ਦੀ ਸਿਰਮੌਰ ਸੰਸਥਾ ‘ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ’ ਕੋਟਕਪੂਰਾ ਰੋਡ,ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਸੱਭਿਆਚਾਰਕ ਚੇਤਨਾ ਮੁਹਿੰਮ’ ਦੇ ਬੈਨਰ ਹੇਠ 15ਵਾਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ ਮਿਤੀ 15 ਦਸੰਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਬੇ ਦੇ ਰਾਜ ਦਰਬਾਰੀ ਗਾਇਕ ਬਾਈ ਭੋਲਾ ਯਮਲਾ (ਸਟੇਟ ਐਵਾਰਡੀ ) ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ l ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਹੋਣਗੇ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ ਏ ਐਸ, ਐੱਸ ਐਸ ਪੀ ਉਪਿੰਦਰਜੀਤ ਸਿੰਘ ਘੁੰਮਣ ਆਈ ਪੀ ਐਸ, ਡਾ. ਨਰੇਸ਼ ਪਰੂਥੀ, ਸਮਾਜਸੇਵੀ ਰਾਜੇਸ਼ ਬਾਂਸਲ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਗੁਰਚਰਨ ਸਿੰਘ ਸੰਧੂ ਸਾਬਕਾ ਡੀ ਟੀ ਓ,ਮਿੱਠੂ ਰਾਮ ਰੁਪਾਣਾ, ਮਨੀਸ਼ਾ ਦੇਵਾ ਫਿਰੋਜ਼ਪੁਰ ਵਾਲੇ, ਗਗਨ ਮਾਂ ਦਿੱਲੀ ਵਾਲੇ, ਬਾਬਾ ਪੱਪੀ ਸਾਹ ਕਾਦਰੀ, ਬਾਬਾ ਬ੍ਰਹਮ ਦਾਸ, ਬਾਬਾ ਸੋਨੀ ਬਤੌਰ ਵਿਸ਼ੇਸ਼ ਮਹਿਮਾਨ ਸਿਰਕਤ ਕਰ ਰਹੇ ਹਨ l

ਚੇਅਰਮੈਨ ਭੋਲਾ ਯਮਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਘੇ ਸੂਫ਼ੀ ਗਾਇਕ ਸਰਦਾਰ ਅਲੀ ਨੂੰ ‘ਸੂਫ਼ੀ ਸੰਗੀਤ ਰਤਨ ਰਾਜ ਪੁਰਸਕਾਰ, ਪ੍ਰਸਿੱਧ ਦੋਗਾਣਾ ਜੋੜੀ ਬਲਕਾਰ ਅਣਖ਼ੀਲਾ ਤੇ ਮਨਜਿੰਦਰ ਗੁਲਸ਼ਨ ਨੂੰ ‘ ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ, ਪ੍ਰਸਿੱਧ ਲੋਕ ਗਾਇਕ ਪਾਲੀ ਦੇਤਵਾਲੀਆ ਨੂੰ ‘ਲੋਕ ਸੰਗੀਤ ਰਤਨ ਰਾਜ ਪੁਰਸਕਾਰ’ ਪ੍ਰਦਾਨ ਕੀਤਾ ਜਾਵੇਗਾ l ਇਸ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਲਈ ਵੈਦ ਜਸਕਰਨ ਸਿੰਘ ਮੱਲਣ, ਲੋਕ ਗਾਇਕਾ ਸਰਬਜੀਤ ਯਮਲਾ, ਉੱਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ,ਸਮਾਜਸੇਵੀ ਬਾਬਾ ਦੀਪਕ ਸਾਹ, ਦੋਗਾਣਾ ਜੋੜੀ ਸ਼ਰੀਫ ਦਿਲਦਾਰ ਤੇ ਐਸ ਕੌਰ, ਪੱਤਰਕਾਰ ਤੇ ਸੰਪਾਦਕ ਐਚ ਐਸ ਕਪੂਰ, ਪੱਤਰਕਾਰ ਸੁਖਪਾਲ ਸਿੰਘ ਢਿੱਲੋ, ਸਮਾਜਸੇਵੀ ਹਰਜਿੰਦਰ ਸਿੰਘ ਘਾਰੂ, ਗਾਇਕ ਗੁਰਮੀਤ ਸਿੰਘ ਤੇ ਉੱਘੇ ਸਾਹਿਤਕਾਰ ਗੁਰਦੇਵ ਘਾਰੂ ਥਾਂਦੇਵਾਲਾ ਹੋਰਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਬਦਲੇ ‘ਪ੍ਰਾਈਡ ਆਫ਼ ਪੰਜਾਬ ਸਟੇਟ ਐਵਾਰਡ-2022 ਨਾਲ ਨਿਵਾਜਿਆ ਜਾਵੇਗਾ lਇਸ ਦੌਰਾਨ ਪੱਤਰਕਾਰਤਾ ਦੇ ਖੇਤਰ ਲਈ ਭੋਲਾ ਸ਼ਰਮਾ, ਸਮਾਜ ਭਲਾਈ ਦੇ ਖੇਤਰ ਲਈ ਗੁਰਲਾਲ ਸਿੰਘ ਲਾਲੀ, ਯੁਵਕ ਭਲਾਈ ਲਈ ਰਣਜੀਤ ਸਿੰਘ ਬਿੱਟਾ, ਅਦਾਕਾਰੀ ਦੇ ਖੇਤਰ ਲਈ ਸ਼ਿੰਦਾ ਸਿੰਘ ਸ਼ਿੰਦਾ, ਅਧਿਆਪਨ ਦੇ ਖੇਤਰ ਲਈ ਮਹਿੰਦਰ ਸਿੰਘ ਵਰਮਾ, ਵੀਡੀਓ ਨਿਰਦੇਸ਼ਨ ਦੇ ਖੇਤਰ ਲਈ ਬਲੋਰ ਸਿੰਘ, ਹੋਰਾਂ ਨੂੰ “ਯੂਥ ਆਇਕਨ ਸਟੇਟ ਐਵਾਰਡ -2022’ ਨਾਲ ਵਿਸ਼ੇਸ਼ ਨਿਵਾਜਿਆ ਜਾਵੇਗਾ l

ਬਾਲ ਵਿਕਾਸ ਦੇ ਖੇਤਰ ਲਈ ਮਾਤਾ ਸਰਪ੍ਰੀਤ ਕੌਰ ਬੱਲ ਵਾਲੇ, ਸਿਹਤ ਸੇਵਾਵਾਂ ਦੇ ਖੇਤਰ ਲਈ ਡਾ. ਮਦਨ ਮੋਹਨ, ਸਮਾਜ ਭਲਾਈ ਦੇ ਖੇਤਰ ਲਈ ਦੀਪਕ ਗਰਗ, ਅੰਗਹੀਣਾਂ ਦੀ ਭਲਾਈ ਦੇ ਖੇਤਰ ਲਈ ਜਸਪ੍ਰੀਤ ਸਿੰਘ ਛਾਬੜਾ, ਤਬਲਾ ਵਾਦਕ ਸਲੀਮ ਮੁਹੰਮਦ, ਕਲਾ ਵਿਕਾਸ ਦੇ ਖੇਤਰ ਲਈ ਸਾਈਂ ਮਧੂ ਜਲੰਧਰ ਵਾਲੇ, ਸਮਾਜ ਭਲਾਈ ਦੇ ਖੇਤਰ ਲਈ ਸਾਈਂ ਪੰਮਾ ਪਟਿਆਲੇ ਵਾਲੇ, ਬਾਬਾ ਗਰੀਬ ਦਾਸ ਕੋਟਕਪੂਰਾ ਵਾਲੇ, ਗਗਨ ਮਾਂ ਦਿੱਲੀ ਵਾਲੇ, ਸਾਹਿਤਕਾਰ ਪ੍ਰਗਟ ਸਿੰਘ ਜੰਬਰ, ਲੋਕ ਗਾਇਕ ਗੁਰਸੇਵਕ ਬਰਗਾੜੀ ਹੋਰਾਂ ਨੂੰ ‘ਵਿਸ਼ੇਸ਼ ਤੌਰ ਤੇ ‘ ਬਾਪੂ ਮਹਿੰਗਾ ਰਾਮ ਯਾਦਗਾਰੀ ਸਟੇਟ ਐਵਾਰਡ -2022 ਨਾਲ ਸਨਮਾਨਿਤ ਕੀਤਾ ਜਾਵੇਗਾ l ਪ੍ਰਬੰਧਕ ਕਾਰਜਕਾਰਨੀ ਕਮੇਟੀ ਦੇ ਪ੍ਰਧਾਨ ਵੀਰਪਾਲ ਸਿੰਘ ਧਨੌਆ ਸਰਾਏਨਾਗਾ,ਸੁਖਦੇਵ ਸਿੰਘ ਸਾਗਰ, ਰਿਦਮਜੀਤ,ਵਿਜੇ ਕਟਾਰੀਆ, ਵਿਕਰਮ ਵਿੱਕੀ ਨੇ ਦੱਸਿਆ ਕਿ ਇਸ ਮੌਕੇ ਤੇ “ਸੱਭਿਆਚਾਰਕ ਚੇਤਨਾ ਕਲੰਡਰ -2023 ” ਤੇ ਜਸਵੀਰ ਸ਼ਰਮਾ ਦੀ ਕਿਤਾਬ ‘ਵਿਰਸੇ ਦੇ ਰਾਗ’ ਨੂੰ ਲੋਕ ਅਰਪਣ ਕੀਤਾ ਜਾਵੇਗਾ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਸਰਦਾਰ ਅਲੀ, ਦਰਸ਼ਨਜੀਤ, ਬਲਕਾਰ ਅਣਖ਼ੀਲਾ ਤੇ ਮਨਜਿੰਦਰ ਗੁਲਸ਼ਨ, ਪਾਲੀ ਦੇਤਵਾਲੀਆ, ਸਰਬਜੀਤ ਯਮਲਾ, ਸ਼ਰੀਫ ਦਿਲਦਾਰ,ਐਸ ਕੌਰ, ਗੁਰਮੀਤ ਸਿੰਘ, ਦਿਲਬਾਗ ਕਲਿਆਣ, ਸੁਖਦੇਵ ਮਸਤੀ, ਤੇ ਲਖਵਿੰਦਰ ਬੁੱਗਾ ਦਰਸ਼ਕਾਂ ਦਾ ਮਨੋਰੰਜਨ ਕਰਨਗੇ l

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਜ਼ਫ਼ਰਕਬਾਲ ਜ਼ਫ਼ਰ ਦੀ ਵਿਲੱਖਣ ਪੁਸਤਕ ਜ਼ਫ਼ਰੀਅਤ ਬਾਰੇ ਗੱਲਬਾਤ
Next articleਚਲਾਕ ਲੂੰਬੜੀ