ਹੁਸ਼ਿਆਰਪੁਰ/ ਸ਼ਾਮਚੁਰਾਸੀ 27 ਜੁਲਾਈ (ਚੁੰਬਰ) (ਸਮਾਜ ਵੀਕਲੀ): ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 767 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 635 ਸੈਪਲਾਂ ਦੀ ਰਿਪੋਟ ਆਉਣ ਤੇ 15 ਪਾਜੇਟਿਵ ਮਰੀਜ ਹੋਰ ਆਉਣ ਨਾਲ ਪਾਜੇਟਿਵ ਮਰੀਜਾ ਦੀ ਗਿਣਤੀ 520 ਹੋ ਗਈ ਹੈ ।
ਜਿਲੇ ਦੇ ਕੁੱਲ ਸੈਪਲਾਂ ਦੀ ਗਿਣਤੀ 26829 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 25357 ਸੈਪਲ ਨੈਗਟਿਵ, , ਜਦ ਕਿ 930 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 55 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 213 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 294 ਹੋ ਗਈ ਹੈ ।ਇਹ ਜਾਣਕਾਰੀ ਦਿੰਦੇ ਹੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਬੁਢਾਬੜ ਬਲਾਕ ਨਾਲ ਸਬੰਧਿਤ 4 , ਖੜਕਾਂ ਕੈਪ 1 , ਟਾਂਡਾ 1, ਕੋਕਾ ਕੋਲਾ ਫੈਕਟਰੀ 1 , ਕਮਾਹੀ ਦੇਵੀ 1, ਕਸਬਾ1, ਪੰਡੋਰੀਕੱਦ 1, ਬਹਿਬਲ ਮੰਝ 2 , ਹੁਸ਼ਿਆਰਪੁਰ ਦਸਮੇਸ਼ ਨਗਰ ਨਾਲ 2 ਕੇਸ ਰਿਪੋਟ ਹੋਏ ਹਨ 1 ਕੇਸ ਦੂਜੇ ਜਿਲੇ ਤੋ ਰਿਪੋਚ ਹੋਇਆ ਹੈ ।
ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।