14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਮੁਕਾਬਲੇ ਜਰਖੜ ਵਿਖੇ 13 ਤੋਂ 16 ਜੂਨ ਤੱਕ ਹੋਣਗੇ

ਲੁਧਿਆਣਾ ਨਕੋਦਰ ਮਹਿਤਪੁਰ   (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਮਾਤਾ ਸਾਹਿਬ ਕੌਰ ਖੇਡ  ਸਟੇਡੀਅਮ ਜਰਖੜ ਵਿਖੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ  ਫਾਈਨਲ ਗੇੜ ਦੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਹਾਕੀ ਮੁਕਾਬਲੇ  13  ਤੋਂ 16 ਜੂਨ ਤੱਕ  ਖੇਡੇ ਜਾਣਗੇ ।  ਪਹਿਲਾਂ ਇਹ ਮੈਚ 6 ਤੋਂ 9 ਜੂਨ ਤੱਕ ਹੋਣੇ ਸਨ ਪਰ  ਜਰਖੜ  ਅਕੈਡਮੀ ਦੇ ਕੋਚ ਗੁਰਤੇਜ ਸਿੰਘ ਦੇ ਭਾਣਜੇ ਦੀ ਬੇਵਕਤੀ ਮੌਤ ਕਾਰਨ ਟੂਰਨਾਮੈਂਟ ਤੇ ਮੈਚ ਇੱਕ ਹਫਤੇ ਲਈ ਮੁਲਤਵੀ ਕਰਨੇ ਪਏ ਹਨ ।ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 13 ਜੂਨ ਨੂੰ ਜੂਨੀਅਰ ਅਤੇ ਸੀਨੀਅਰ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਹੋਣਗੇ ਜਿਨਾਂ ਵਿੱਚ  ਸੀਨੀਅਰ ਵਰਗ ਦੇ  ਕੁਆਰਟਰ ਫਾਈਨਲ ਮੁਕਾਬਲੇ   ਵਿੱਚ ਪਹਿਲਾਂ ਮੈਚ ਬੇਕਰਜਫੀਲਡ ਕੈਲੀਫੋਰਨੀਆ ਬਨਾਮ ਡਾ: ਕੁਲਦੀਪ  ਕਲੱਬ ਮੋਗਾ ਸ਼ਾਮ 7, ਵਜੇ ਕਿਲਾ ਰਾਏਪੁਰ ਬਨਾਮ ਤੇਹਿੰਗ ਰਾਤ 8 ਵਜੇ  ਖੇਡਿਆ ਜਾਵੇਗਾ ਜਦ ਕਿ ਜੂਨੀਅਰ ਵਰਗ ਵਿੱਚ ਪਹਿਲਾ ਕੁਆਟਰ ਫਾਈਨਲ ਮੁਕਾਬਲਾ  ਏਕ ਨੂਰ ਅਕੈਡਮੀ ਤੇਹਿੰਗ ਬਨਾਮ ਕਿਲਾ ਰਾਏਪੁਰ ਸਪੋਰਟ ਸੈਂਟਰ ਵਿਚਕਾਰ 5 ਵਜੇ ਸ਼ਾਮ , ਜਦਕਿ ਦੂਸਰਾ ਮੈਚ ਰਾਊਂਡ ਗਲਾਸ ਅਕੈਡਮੀ ਚਚਰਾੜੀ ਅਤੇ ਐਚਟੀਸੀ ਸੈਂਟਰ  ਰਾਮਪੁਰ  ਸ਼ਾਮ 6 ਵਜੇ ਖੇਡਿਆ ਜਾਵੇਗਾ ।ਉਹਨਾਂ ਦੱਸਿਆ ਕਿ 14 ਜੂਨ ਨੂੰ ਆਰਾਮ ਦਾ ਦਿਨ ਹੋਵੇਗਾ । 15 ਜੂਨ ਨੂੰ ਕੁਆਟਰ ਫਾਈਨਲ ਮੈਚਾਂ ਦੀਆਂ ਜੇਤੂ ਟੀਮਾਂ, ਅਤੇ ਸੈਮੀ ਫਾਈਨਲ ਵਿੱਚ ਪਹਿਲਾਂ ਹੀ ਪੁੱਜ ਚੁੱਕੀਆਂ   ਸੀਨੀਅਰ ਵਰਗ ਦੀਆਂ 2 ਟੀਮਾਂ ਜਰਖੜ ਅਕੈਡਮੀ, ਐਚਟੀਸੀ ਰਾਮਪੁਰ  ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ । ਜਦ ਕਿ  ਦੋਹਾਂ ਵਰਗਾਂ ਦਾ ਫਾਈਨਲ ਮੁਕਾਬਲਾ 16 ਜੂਨ ਨੂੰ ਖੇਡਿਆ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleMANGLED DEMOCRACY IS ALIVE BUT STILL REMAINS MANGLED
Next articleਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ