

ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਹਾਕੀ ਮੁਕਾਬਲੇ 6 ਤੋਂ 9 ਜੂਨ ਤੱਕ ਖੇਡੇ ਜਾਣਗੇ ।ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 6 ਜੂਨ ਨੂੰ ਜੂਨੀਅਰ ਅਤੇ ਸੀਨੀਅਰ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਹੋਣਗੇ ਜਿਨਾਂ ਵਿੱਚ ਸੀਨੀਅਰ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹਿਲਾਂ ਮੈਚ ਬੇਕਰਜਫੀਲਡ ਕੈਲੀਫੋਰਨੀਆ ਬਨਾਮ ਡਾ: ਕੁਲਦੀਪ ਕਲੱਬ ਮੋਗਾ ਸ਼ਾਮ 7, ਵਜੇ ਕਿਲਾ ਰਾਏਪੁਰ ਬਨਾਮ ਤੇਹਿੰਗ ਰਾਤ 8 ਵਜੇ ਖੇਡਿਆ ਜਾਵੇਗਾ ਜਦ ਕਿ ਜੂਨੀਅਰ ਵਰਗ ਵਿੱਚ ਪਹਿਲਾ ਕੁਆਟਰ ਫਾਈਨਲ ਮੁਕਾਬਲਾ ਏਕ ਨੂਰ ਅਕੈਡਮੀ ਤੇਹਿੰਗ ਬਨਾਮ ਕਿਲਾ ਰਾਏਪੁਰ ਸਪੋਰਟ ਸੈਂਟਰ ਵਿਚਕਾਰ 5 ਵਜੇ ਸ਼ਾਮ , ਜਦਕਿ ਦੂਸਰਾ ਮੈਚ ਰਾਊਂਡ ਗਲਾਸ ਅਕੈਡਮੀ ਚਚਰਾੜੀ ਅਤੇ ਐਚਟੀਸੀ ਸੈਂਟਰ ਰਾਮਪੁਰ ਸ਼ਾਮ 6 ਵਜੇ ਖੇਡਿਆ ਜਾਵੇਗਾ ।ਉਹਨਾਂ ਦੱਸਿਆ ਕਿ 7 ਜੂਨ ਨੂੰ ਆਰਾਮ ਦਾ ਦਿਨ ਹੋਵੇਗਾ । 8 ਜੂਨ ਨੂੰ ਕੁਆਟਰ ਫਾਈਨਲ ਮੈਚਾਂ ਦੀਆਂ ਜੇਤੂ ਟੀਮਾਂ, ਅਤੇ ਸੈਮੀ ਫਾਈਨਲ ਵਿੱਚ ਪਹਿਲਾਂ ਹੀ ਪੁੱਜ ਚੁੱਕੀਆਂ ਸੀਨੀਅਰ ਵਰਗ ਦੀਆਂ 2 ਟੀਮਾਂ ਜਰਖੜ ਅਕੈਡਮੀ, ਐਚਟੀਸੀ ਰਾਮਪੁਰ ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ । ਜਦ ਕਿ ਦੋਹਾਂ ਵਰਗਾਂ ਦਾ ਫਾਈਨਲ ਮੁਕਾਬਲਾ 9 ਜੂਨ ਨੂੰ ਖੇਡਿਆ ਜਾਵੇਗਾ । 9 ਜੂਨ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰੀਆ ਉਮੀਦਵਾਰ ਲੋਕ ਸਭਾ ਹਲਕਾ ਲੁਧਿਆਣਾ , ਵਿਧਾਇਕ ਜੀਵਨ ਸਿੰਘ ਸੰਗੋਵਾਲ , ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈਡ ਪੰਜਾਬ ਅਤੇ ਹੋਰ ਰਾਜਸੀ ਨੇਤਾ ਕਰਨਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly