141 ਆਰ ਪੀ ਪੀ ਸੀ ਆਰ ਸੈਂਪਲ ਲਏ

ਮਾਨਸਾ (ਸਮਾਜ ਵੀਕਲੀ) ( ਔਲਖ ): ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਆਰ ਟੀ ਪੀ ਸੀ ਆਰ ਸੈਂਪਲ ਲੈਣ ਦੀ ਪ੍ਰਕਿਰਿਆ ਤੇਜ਼ ਕੀਤੀ ਹੈ। ਅੱਜ ਸਿਵਲ ਸਰਜਨ ਮਾਨਸਾ ਡਾ ਲਾਲ ਚੰਦ ਠੁਕਰਾਲ ਜੀ ਅਤੇ ਡਾ ਨਵਜੋਤ ਪਾਲ ਸਿੰਘ ਭੁੱਲਰ ਐਸ ਐਮ ਓ ਖਿਆਲਾ ਕਲਾਂ ਦੇਖ-ਰੇਖ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਵਿਖੇ ਆਰ ਟੀ ਪੀ ਸੀ ਆਰ ਸੈਂਪਲ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਕੂਲ ਅਧਿਆਪਕਾਂ, ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਆਦਿ ਦੇ ਸੈਂਪਲ ਲਏ ਗਏ। ਇਸ ਕੈਂਪ ਵਿੱਚ ਡਾ ਅਰਸ਼ਦੀਪ ਸਿੰਘ, ਡਾ ਵਿਸ਼ਵਜੀਤ ਸਿੰਘ, ਨਵ ਨਿਯੁਕਤ ਮੈਡੀਕਲ ਅਫਸਰ ਨੰਗਲ ਕਲਾਂ ਡਾ ਰੁਪਿੰਦਰ ਕੌਰ , ਸਿਹਤ ਸੁਪਰਵਾਈਜ਼ਰ ਕਰਮਜੀਤ ਕੌਰ , ਬਲਜੀਤ ਕੌਰ, ਚਾਨਣ ਦੀਪ ਸਿੰਘ ਅਤੇ ਮਨਪ੍ਰੀਤ ਕੌਰ ਸੀ ਐਚ ਓ ਆਦਿ ਸਿਹਤ ਟੀਮ ਨੇ ਵਿਸ਼ੇਸ਼ ਭੁਮੀਕਾ ਨਿਭਾਈ। ਪ੍ਰਿੰਸੀਪਲ ਸੁਨੀਲ ਕੱਕੜ ਅਤੇ ਹੋਰ ਸਟਾਫ ਨੇ ਵੀ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ, ਜਫਰਦੀਨ, ਇੰਦਰਦੀਪ ਸਿੰਘ, ਰਮਨਦੀਪ ਕੌਰ, ਕਰਮਜੀਤ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।

Previous articleਕੋਵਿਡ ਸਬੰਧੀ ਸਿਵਲ ਸਰਜਨ ਵੱਲੋਂ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ
Next articleAndhra must give instant monetary relief to farmers: Pawan Kalyan