14 ਪੰਜਾਬ ਨਾਭਾ ਅਕਾਲ ਬਟਾਲੀਅਨ ਨੇ ਆਪਣਾ 266ਵਾਂ ਸਥਾਪਨਾ ਦਿਨ ਮਨਾਇਆ 

(ਸਮਾਜ ਵੀਕਲੀ)
ਰੋਪੜ, 23 ਅਕਤੂਬਰ (ਗੁਰਬਿੰਦਰ ਸਿੰਘ ਰੋਮੀ): 14 ਪੰਜਾਬ ਨਾਭਾ ਅਕਾਲ ਬਟਾਲੀਅਨ ਨੇ ਕੱਲ੍ਹ ਆਪਣਾ 266ਵਾਂ ਸਥਾਪਨਾ ਦਿਨ ਰੂਪਨਗਰ ਵਿੱਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਬੜੀ ਧੂਮਧਾਮ ਨਾਲ ਮਨਾਇਆ। ਗੁਰਦੇਵ ਸਿੰਘ ਨਾਗਰਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਬਟਾਲੀਅਨ 24 ਅਕਤੂਬਰ 1757 ਨੂੰ ਚੌਧਰੀ ਹਮੀਰ ਸਿੰਘ ਦੁਆਰਾ ਸਥਾਪਿਤ ਕੀਤੀ ਗਈ ਸੀ। ਜਿਸਨੇ ਦੋ ਸੰਸਾਰ ਯੁੱਧਾਂ ਅਤੇ ਯੂ.ਐਨ. ਅੰਗੋਲਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਸਮਾਗਮ ਵਿੱਚ 40 ਤੋਂ 45 ਸਾਬਕਾ ਸੈਨਿਕ ਸ਼ਾਮਿਲ ਹੋਏ। ਸਮੁੱਚੇ ਪ੍ਰਬੰਧਾਂ ਦੇ ਝੰਡਾ-ਬਰਦਾਰ ਕੈਪਟਨ ਦਾਰਾ ਸਿੰਘ ਨੇ ਸਾਰੇ ਸਾਥੀਆਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਕੈਪਟਨ ਪਾਲ ਸਿੰਘ, ਹਵਲਦਾਰ ਸਤਨਾਮ ਸਿੰਘ, ਨਾਇਕ ਜਰਨੈਲ ਸਿੰਘ, ਨਾਇਕ ਜਸਵੀਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।
Previous articleਰਵਿੰਦਰਜੀਤ ਬਿੰਦੀ ਦੀ ਪੁਸਤਕ ‘ਸੀਤ ਹਵਾ ਦਾ ਬੁੱਲਾ’ ਰਿਲੀਜ਼ ਕੀਤੀ
Next articleयूपी में हालात इतने भयावह हैं कि पूर्व सांसद आजम खान को खतरा है की उनका एनकाउंटर भी हो सकता है- रिहाई मंच