13 ਵੇਂ ਸਾਲਾਨਾ ਗੋਲਡ ਕਬੱਡੀ ਕੱਪ ਦੇ ਫਾਈਨਲ ਮੈਚ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ ਜੈਲਾ ਭੁਲਾਣਾ

ਕੈਪਸ਼ਨ- ਜਰਨੈਲ ਸਿੰਘ ਭੁਲਾਣਾ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ )-  ਹਰ ਸਾਲ ਦੀ ਤਰ੍ਹਾਂ ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਭੁਲਾਣਾ ਵੱਲੋਂ ਕਰਵਾਏ   ਜਾ ਰਹੇ   13ਵੇਂ ਸਾਲਾਨਾ ਕਬੱਡੀ ਗੋਲਡ ਕੱਪ ਸਬੰਧੀ ਪ੍ਰਬੰਧਕਾਂ ਦੀ ਅਹਿਮ ਮੀਟਿੰਗ ਹੋਈ । ਜਿਸ ਦੌਰਾਨ ਕਬੱਡੀ ਕੱਪ ਦੇ ਕਨਵੀਨਰ ਜ਼ੈਲਾ ਭੁਲਾਣਾ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 2 ਫਰਵਰੀ ਨੂੰ ਭੁਲਾਣਾ ਦੇ ਖੇਡ ਮੈਦਾਨ ਵਿੱਚ   ਕਰਵਾਏ ਜਾ ਰਹੇ 13 ਵੇਂ ਸਾਲਾਨਾ ਕਬੱਡੀ ਗੋਲਡ ਕੱਪ ਵਿੱਚ ਕਬੱਡੀ ਕੱਪ ਦੌਰਾਨ ਲੱਕੀ ਕੂਪਨ ਡਰਾਅ ਵਿੱਚ ਮੋਟਰਸਾਈਕਲ ਕੱਢੇ ਜਾਣਗੇ ।

ਉਨ੍ਹਾਂ ਦੱਸਿਆ ਕਿ ਦੱਸਿਆ ਕਿ  ਕੁਲਵਿੰਦਰ ਸਿੰਘ ਮੈਰੀਪੁਰ , ਪੰਡਤ ਲਾਭ ਚੰਦ ਥਿਗਲੀ, ਮੰਗਾ ਦੰਦੂਪੁਰ,  ਕੁਲਵਿੰਦਰ ਸਿੰਘ ਮੈਰੀਪੁਰ, , ਗੁਨਿੰਦਰਪਾਲ ਸਿੰਘ ਡਿੰਪਲ, ਹਕੂਮਤ ਸਿੰਘ ਬਾਜਵਾ, ਰੂਪ ਸਿੰਘ ਗਿੱਲ, ਨਿਰਮਲ ਸਿੰਘ ਗੁਰਾਇਆ, ਮੋਹਣ ਸਿੰਘ ਸਾਬਕਾ ਸਰਪੰਚ, ਰਛਪਾਲ ਪਾਲੀ ਚੀਮਾ, ਚਰਨਜੀਤ ਸੋਨੂੰ ਚੀਮਾ, ਮਾਨ ਸਿੰਘ ਚੀਮਾ, ਮਨੂੰ ਜਲੰਧਰ, ਦੀਪਕ ਦੀਨਾਨਗਰ, ਸੁਖਦੀਪ ਸਿੰਘ ਬਾਜਵਾ, ਬਲਜਿੰਦਰ ਆਰਸੀਐਫ, ਵਿਸ਼ਵਜੀਤ ਜਲੰਧਰ, ਰਮਨਦੀਪ ਸਿੰਘ ਆਰ ਸੀ ਐੱਫ , ਅਮ੍ਰਿਤਪਾਲ ਆਰ ਸੀ ਐਫ, ਇੰਦਰਪਾਲ ਬਾਜਵਾ ਆਦਿ ਦੇ ਆਰਥਿਕ ਸਹਿਯੋਗ ਨਾਲ ਕਰਵਾਏ ਜਾ ਰਹੇ ਉਕਤ ਸਲਾਨਾ ਕਬੱਡੀ ਗੋਲਡ ਕੱਪ ਵਿੱਚ ਨਾਮਵਰ ਕਬੱਡੀ ਅਕੈਡਮੀਆਂ ਅਤੇ ਕਲੱਬਾਂ ਦੇ ਆਕਰਸ਼ਕ ਮੁਕਾਬਲੇ ਹੋਣਗੇ ।

ਜਿਨ੍ਹਾਂ ਦੀਆਂ ਜੇਤੂ ਕਲੱਬਾਂ ਨੂੰ ਲੱਖਾਂ ਰੁਪਏ ਦੇ ਨਗਦ ਰਾਸ਼ੀ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਭੁਲਾਣਾ ਨੇ ਦੱਸਿਆ ਕਿ 13 ਵੇਂ ਸਾਲਾਨਾ ਗੋਲਡ ਕਬੱਡੀ ਕੱਪ ਦੇ ਫਾਈਨਲ ਮੈਚ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

Previous articleRed-tapism made acquisition process a vicious cycle: Indian Army Chief
Next articleਨਗਰ ਕੌਂਸਲ ਦੀਆਂ ਚੋਣਾਂ ਵਾਸਤੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ