ਸੁਪਰੀਮ ਕੋਰਟ ਨੇ ਦਿੱਲੀ ’ਚ ਸੱਤਿਆਗ੍ਰਹਿ ਕਰਨ ਬਾਰੇ ਕਿਸਾਨ ਜਥੇਬੰਦੀ ਨੂੰ ਕਿਹਾ: ਤੁਸੀਂ ਸ਼ਹਿਰ ਨੂੰ ਘੇਰਿਆ ਹੋਇਆ ਹੈ ਤੇ ਹੁਣ ਉਸ ਦੇ ਅੰਦਰ ਆ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ

ਨਵੀਂ ਦਿੱਲੀ (ਸਮਾਜ ਵੀਕਲੀ) :ਸੁਪਰੀਮ ਕੋਰਟ ਨੇ ਅੱਜ ਦਿੱਲੀ ਵਿੱਚ ਸੱਤਿਆਗ੍ਰਹਿ ਕਰਨ ਦੀ ਇਜਾਜ਼ਤ ਮੰਗਣ ਵਾਲੀ ਕਿਸਾਨਾਂ ਦੀ ਜਥੇਬੰਦੀ ਨੂੰ ਕਿਹਾ ਕਿ ਤੁਸੀਂ ਸ਼ਹਿਰ ਨੂੰ ਘੇਰਿਆ ਹੋਇਆ ਹੈ ਤੇ ਹੁਣ ਤੁਸ਼ੀ ਅੰਦਰ ਆ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ। ਦੇਸ਼ ਦੇ ਨਾਗਰਿਕਾਂ ਕੋਲ ਆਜ਼ਾਦੀ ਨਾਲ ਤੇ ਬਗ਼ੈਰ ਕਿਸੇ ਡਰ ਤੋਂ ਘੁੰਮਣ ਦੇ ਬਰਾਬਰ ਅਧਿਕਾਰ ਹਨ। ਉਨ੍ਹਾਂ ਦੀਆਂ ਸੰਪਤੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਕ ਵਾਰ ਜਦੋਂ ਤੁਸੀਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅਦਾਲਤ ਦਾ ਰੁਖ਼ ਕਰ ਲਿਆ ਹੈ ਤਾਂ ਨਿਆ ਪ੍ਰਣਾਲੀ ਵਿੱਚ ਭਰੋਸਾ ਰੱਖੋ ਤੇ ਮਾਮਲੇ ’ਤੇ ਫ਼ੈਸਲਾ ਆਉਣ ਦਿਓ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਪੂਰਥਲਾ ਤੋਂ 12,000 ਬੋਰੀਆਂ ਚੌਲ ਬਰਾਮਦ ਹੋਣ ’ਤੇ ਬੋਲੇ ਆਸ਼ੂ, ਕਿਹਾ-ਝੋਨੇ ਦੀ ਬੋਗਸ ਮਿਲਿੰਗ ਨਹੀਂ ਹੋਵੇਗੀ ਬਰਦਾਸ਼ਤ
Next articleਰਾਵਤ ਦੀ ਥਾਂ ਹਰੀਸ਼ ਚੌਧਰੀ ਬਣ ਸਕਦੇ ਨੇ ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ