(ਸਮਾਜ ਵੀਕਲੀ) ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ ‘ਚ ਕਰਵਾਈ ਜਾ ਰਹੀ “ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ ।ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਜੋ ਮਿਤੀ 5 ਤੋਂ 7 ਜੁਲਾਈ ਤੱਕ ਬਰੈਂਪਟਨ ‘ਚ ਤਿੰਨ ਅਲੱਗ ਅਲੱਗ ਥਾਵਾਂ ਤੇ ਕਰਵਾਈ ਗਈ ਸੀ । ਜਿਸ ਦਾ ਵਿਸ਼ਾ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕ ਰੱਖਿਆ ਗਿਆ ਸੀ । ਇਸ ਕਾਨਫ਼ਰੰਸ ਵਿੱਚ ਦੁਨੀਆਂ ਭਰ ਵਿੱਚੋਂ ਨਾਮਵਰ ਵਿਦਵਾਨਾਂ ਨੇ ਸ਼ਿਰਕਤ ਕੀਤੀ । ਹਰ ਖੇਤਰ ਸਮਾਜਿਕ , ਧਾਰਮਿਕ ਤੇ ਰਾਜਨੀਤਿਕ ਖੇਤਰ ਵਿੱਚੋਂ ਵੀ ਨਾਮਵਰ ਸ਼ਖ਼ਸੀਅਤਾਂ ਇਸ ਕਾਨਫ਼ਰੰਸ ਵਿੱਚ ਪਹੁੰਚੀਆਂ ਹੋਈਆਂ ਸਨ । ਤਿੰਨੇ ਦਿਨ ਕਾਨਫ਼ਰੰਸ ਹਾਲ ਖਚਾਖੱਚ ਭਰਿਆ ਹੋਇਆ ਸੀ । ਕਾਨਫ਼ਰੰਸ ਸ਼ੁਰੂ ਹੋਣ ਤੋਂ ਪਹਿਲਾਂ ਓਐੱਫਸੀ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਾਨਫਰੰਸ ਦੇ ਨਿਯਮਾਂ ਤੋਂ ਜਾਣੂ ਕਰਵਾਇਆ। 5 ਜੁਲਾਈ ਨੂੰ ਕਾਨਫ਼ਰੰਸ ਦਾ ਉਦਘਾਟਨ ਡਾ . ਇੰਦਰਬੀਰ ਸਿੰਘ ਨਿਜਰ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ ਕੀਤਾ । ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਇੰਦਰਵੀਰ ਸਿੰਘ ਨਿੱਜਰ ਨੇ ਬਲਵਿੰਦਰ ਕੌਰ ਚੱਠਾ ਵੱਲੋਂ ਸੰਪਾਦਕ ਕੀਤੀ ਕਿਤਾਬ “ਨੈਤਿਕਤਾ” ਰਿਲੀਜ਼ ਕੀਤੀ ਗਈ । ਪਹਿਲਾਂ ਹੋਈਆਂ 9 ਵਰਲਡ ਪੰਜਾਬੀ ਕਾਨਫ਼ਰੰਸਾਂ ਦੀ ਡਾਕੂਮੇਂਟਰੀ ਫਿਲਮ ਵੀ ਦਿਖਾਈ ਗਈ । ਦੂਜੇ ਦਿਨ ‘ਤੇ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦੇ ਭਾਣਜੇ ਸ੍ਰ. ਹਕੂਮਤ ਸਿੰਘ ਮੱਲੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਜੋਂ ਫੂਡ ਕਮਿਸ਼ਨ ਪੰਜਾਬ ਸਰਕਾਰ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਸ਼ਿਰਕਤ ਕੀਤੀ ।ਇਸ ਕਾਨਫ਼ਰੰਸ ਵਿੱਚ ਐੱਮਪੀ ਰੂਬੀ ਸਹੋਤਾ, ਐੱਮਪੀ ਸੋਨੀਆ ਸਿੱਧੂ, ਐੱਮਪੀ ਮਨਿੰਦਰ ਸਿੱਧੂ, ਐਮਪੀਪੀ ਹਰਦੀਪ ਸਿੰਘ, ਡਿਪਟੀ ਮੇਅਰ ਹਰਕੀਰਤ ਸਿੰਘ, ਕੌਸਲਰ ਗੁਰਪ੍ਰਤਾਪ ਸਿੰਘ ਅਤੇ ਕੌਸਲਰ ਪੋਲ ਵਿਨਸੈਂਟ , ਇੰਦਰਬੀਰ ਸਿੰਘ ਚੀਮਾ ਨੇ ਸ਼ਿਰਕਤ ਕੀਤੀ । ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਦਾ ਭਵਿੱਖ ਤੇ ਪੰਜਾਬੀ ਨਾਇਕ ਵਿਸ਼ੇ ਦੇ ਸੰਦਰਭ ਪਰਚੇ ਪੜ੍ਹੇ ਗਏ । ਜਿਨ੍ਹਾਂ ਵਿੱਚ ਡਾ. ਆਸਾ ਸਿੰਘ ਘੁੰਮਣ, ਡਾ.ਨਾਬੀਲਾ ਰਹਿਮਾਨ, ਡਾ. ਇਕਬਾਲ ਸ਼ਾਹਿਦ, ਡਾ.ਸਾਈਮਾ ਇਰਮ, ਪ੍ਰੋਫ਼ੈਸਰ ਨਸਰੀਨ ਖਾਨ, ਧਰਮ ਸਿੰਘ ਗੁਰਾਇਆ, ਡਾ.ਗੁਰਰਾਜ ਸਿੰਘ ਚਾਹਲ , ਡਾ. ਅਫ਼ਜ਼ਲ ਰਾਜ, ਸੁਖਵਿੰਦਰ ਸਿੰਘ ਅਰੋੜਾ, ਗੁਰਿੰਦਰ ਸਿੰਘ ਕਲਸੀ, ਸੁਰਿੰਦਰ ਸਿੰਘ ਹੋਠੀ, ਡਾ. ਜਸਬੀਰ ਕੌਰ ਗਰੇਵਾਲ, ਅਜੈਬ ਸਿੰਘ ਗਰਚਾ, ਤਾਹਿਰ ਅਸਲਮ ਗੋਰਾ, ਹਾਲੀਮਾ ਸਾਦੀਆ, ਡਾ. ਸਲੋਮਨ ਨਾਜ਼, ਸੰਤੋਖ ਸਿੰਘ ਜੱਸੀ, ਅਮਰਜੀਤ ਸਿੰਘ ਚਾਹਲ, ਪਿਆਰਾ ਸਿੰਘ ਕੁੱਦੋਵਾਲ, ਡਾ.ਰਮਨੀ ਬੱਤਰਾ, ਡਾ. ਇੰਦਰਜੀਤ ਕੌਰ ,ਜਗਵਿੰਦਰ ਸਿੰਘ ਸਿੱਧੂ, ਰਮਿੰਦਰ ਵਾਲੀਆ, ਦਲਜੀਤ ਕੌਰ ਸੰਧੂ, ਸਹਿਜ ਕੌਰ ਮਾਂਗਟ, ਕੁਲਵਿੰਦਰ ਰਾਏ, ਪ੍ਰਿੰ. ਕਰਮ ਚੰਦ, ਇਸਤੂਫਾਰ ਚੌਧਰੀ, ਰਾਜਵੰਤ ਬਾਜਵਾ ਦੇ ਨਾਮ ਵਰਣਨਯੋਗ ਹਨ। ਆਖਿਰ ਵਿੱਚ ਸ਼ਾਨਦਾਰ ਕਵੀ ਵੀ ਹੋਇਆ ਜਿਸਨੂੰ ਹਲੀਮਾ ਸਾਦੀਆ ਨੇ ਹੋਸਟ ਕੀਤਾ ਜੋਕਿ ਕਾਬਿਲੇ ਤਾਰੀਫ਼ ਸੀ । ਤੀਜੇ ਦਿਨ ਪਹਿਲਾਂ ਡਾ . ਨਬੀਲਾ ਰਹਿਮਾਨ , ਡਾ . ਅਫ਼ਜ਼ਲ ਰਾਜ਼ , ਡਾ . ਸਾਇਮਾ ਇਰਮ ਅਤੇ ਡਾ . ਸ਼ਾਹਿਦ ਇਕਬਾਲ ਲੱਗੇ ਜੀਵਨ ਅਤੇ ਉਹਨਾਂ ਦੇ ਕੰਮਾਂ ਤੇ ਡਾਕੂਮੇਂਟਰੀ ਵੀ ਦਿਖਾਈ ਗਈ । ਵਰਲਡ ਪੰਜਾਬੀ ਕਾਨਫ਼ਰੰਸ ਦੀ ਸਮੁੱਚੀ ਟੀਮ ਵੱਲੋਂ ਸਮਾਜ ਵਿੱਚ ਪਾਏ ਅਹਿਮ ਤੇ ਵੱਡਮੁੱਲੇ ਯੋਗਦਾਨ ‘ਤੇ “ਸਮਾਜ ਰਤਨ ਪੁਰਸਕਾਰ” ਵਜੋਂ ਬੰਤ ਸਿੰਘ ਨਿੱਜਰ, ਦਲਜੀਤ ਸਿੰਘ ਸਹੋਤਾ, ਅਵਤਾਰ ਸਿੰਘ ਮਨਹਾਸ, ਸਾਗਰਦੀਪ ਸਿੰਘ, ਗੁਰਮੁਖ ਸਿੰਘ ਬਾਠ, ਹਰਪਾਲ ਸਿੰਘ ਸਿੱਧੂ ਅਤੇ ਅਮਨਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਸਮਾਪਤੀ ਭਾਸ਼ਣ ਤੋਂ ਬਾਅਦ ਪੰਜ ਮਤੇ ਪੇਸ਼ ਕੀਤੇ ਜਿਨਾਂ ਨੂੰ ਕਾਨਫ਼ਰੰਸ ਦੇ ਭਰੇ ਹਾਲ ਵਿੱਚ ਸਮੂਹਿਕ ਤੌਰ ਪ੍ਰਵਾਨਗੀ ਦਿੱਤੀ ਗਈ ਇਹ ਮਤੇ ਕ੍ਰਮਵਾਰ ਪਹਿਲਾ ਮਤਾ ਸਿੱਖਿਆ ਨੀਤੀ ਤਹਿਤ ਨੈਤਿਕਤਾ ਨੂੰ ਵਿਸ਼ੇ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ। ਦੂਜਾ ਮਤਾ ਹਰੇਕ ਸਰਕਾਰੀ ਕਰਮਚਾਰੀ ਤੋਂ ਸਾਲ ਵਿੱਚ ਇੱਕ ਵਾਰ ਗੁਰਮੁਖੀ ਦੇ 35 ਅੱਖਰ ਸੁਣੇ ਜਾਣ ਅਤੇ ਲਿਖਵਾਏ ਜਾਣ। ਤੀਜਾ ਮਤਾ ਪੰਜਾਬੀ ਨਾਇਕਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਇਸ ਨੂੰ ਦਸਤਾਵੇਜੀ ਰੂਪ ਵਿੱਚ ਭਵਿੱਖ ਲਈ ਸੰਭਾਲਿਆ ਜਾਵੇ। ਚੌਥਾ ਮਤਾ ਕਿੱਤਾ ਮੁਖੀ ਸਿੱਖਿਆ ਮਾਤ ਭਾਸ਼ਾ ਵਿੱਚ ਹੀ ਕਰਵਾਈ ਜਾਵੇ ਤਾਂ ਜੋ ਵਿਦਿਆਰਥੀ ਇਸ ਨੂੰ ਆਸਾਨੀ ਨਾਲ ਸਮਝ ਸਕਣ। ਪੰਜਵਾਂ ਮਤਾ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਵਜੋਂ ਪ੍ਰਫੁੱਲਿਤ ਕਰਨ ਹਿੱਤ ਕਾਨੂੰਨ, ਡਾਕਟਰੀ ਅਤੇ ਵਿਗਿਆਨ ਦੀ ਸਿੱਖਿਆ ਗੁਰਮੁਖੀ ਵਿੱਚ ਦਿੱਤੀ ਜਾਵੇ ਅਤੇ ਪੰਜਾਬ ਵਿੱਚ ਸਰਕਾਰੀ ਨੌਕਰੀ ਵਿੱਚ ਪਹਿਲ ਦਿੱਤੀ ਜਾਵੇ ਵਰਣਨਯੋਗ ਹਨ । ਦੁਨੀਆਂ ਦੇ 25 ਪੰਜਾਬੀ ਲੇਖਕਾਂ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ । ਮੀਡੀਆ ਪਰਸਨਜ਼ ਵੱਲੋਂ ਤਿੰਨ ਦਿਨਾਂ ਦੀ ਕਾਨਫ਼ਰੰਸ ਦੀ ਕਵਰੇਜ ਕੀਤੀ ਗਈ , ਜਿਹਨਾਂ ਵਿੱਚ ਹਮਦਰਦ ਮੀਡੀਆ , ਪੀ ਟੀ ਸੀ ਟੀ ਵੀ ਚੈਨਲ , ਕਿਰਪਾ ਟੀ ਵੀ ਅਤੇ ਪਰਾਈਮ ਏਸ਼ੀਆ ਦੇ ਨਾਮ ਵਰਨਣਯੋਗ ਹਨ । ਕਾਨਫ਼ਰੰਸ ਸੰਬੰਧੀ ਇਹ ਜਾਣਕਾਰੀ ਚੇਅਰਮੈਨ ਡਾ . ਅਜੈਬ ਸਿੰਘ ਚੱਠਾ ਨੇ ਰਮਿੰਦਰ ਵਾਲੀਆ ਨਾਲ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਜਗਤ ਪੰਜਾਬੀ ਸਭਾ ।
ਮੀਡੀਆ ਡਾਇਰੈਕਟਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly