ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਦੀ 10ਵੀ ਸੂਬਾ ਕਾਨਫਰੰਸ 18 ਫ਼ਰਵਰੀ ਨੂੰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਵੱਲੋਂ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਪੰਜਾਬ 10ਵੀ ਸੂਬਾ ਕਾਨਫਰੰਸ ਇਪਟਾ ਦੇ ਸਹਿਯੋਗ ਨਾਲ 18 ਫਰਵਰੀ ਸ਼ਨੀਵਾਰ ਨੂੰ ਸਵੇਰੇ 10:30ਵਜੇ ਸਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋ ਰਹੀ ਹੈ। ਜਿਸ ਦਾ ਆਗਾਜ਼ ਝੰਡਾ ਰਸਮ ਨਾਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਉਨ੍ਹਾਂ ਦੱਸਿਆ ਕਿ ਇਪਟਾ ਅਤੇ ਅਮਰਜੀਤ ਗੁਰਦਾਸਪੁਰੀ ਬਾਰੇ ਗੱਲਬਾਤ ਨਾਟ ਕਰਮੀ ਅਤੇ ਆਲੋਚਕ ਡਾਕਟਰ ਕੁਲਦੀਪ ਦੀਪਕ ਕਰਨਗੇ। ਇਸ ਤੋਂ ਇਲਾਵਾ ਲੋਕ ਹਿਤੈਸ਼ੀ ਗਾਇਕੀ ਅਤੇ ਇਪਟਾ ਵੱਲੋਂ ਜਗਦੀਸ਼ ਮੰਨਾ ਦੀ ਨਿਰਦੇਸ਼ਨਾ ਹੇਠ ਨਾਟਕ ਲਾਕਡਾਊਨ ਦਾ ਮੰਚਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਨਰਲ ਇਜਲਾਸ ਵਿਚ ਜਨਰਲ ਸਕੱਤਰ ਵੱਲੋਂ ਬੀਤੇ ਤਿੰਨ ਸਾਲਾਂ ਦੀ ਰਿਪੋਰਟ, ਰੰਗਮੰਚੀ ,ਸਭਿਆਚਾਰਕ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਬਹਿਸ ਤੋਂ ਬਾਅਦ ਇਪਟਾ ਪੰਜਾਬ ਦੀ ਅਗਲੇ ਤਿੰਨ ਸਾਲਾਂ 2023-26ਵਾਸਤੇ ਚੋਣ ਵੀ ਹੋਵੇਗੀ।

 

Previous articleTurkey not to accept more refugees from Syria after earthquakes: FM
Next article‘US, S.Korea and Japan to jointly deter N.Korean threat’