HOME 101 ਅਮਰਨਾਥ ਯਾਤਰੀਆਂ ਨੂੰ ਨਵੇਂ ਕੌਂਸਲਰਾਂ, ਮੰਡਲ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ...

101 ਅਮਰਨਾਥ ਯਾਤਰੀਆਂ ਨੂੰ ਨਵੇਂ ਕੌਂਸਲਰਾਂ, ਮੰਡਲ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਹਰਿ ਝੰਡੀ ਦਿਖਾ ਰਵਾਨਾ ਕੀਤਾ

1

ਯਾਤਰਾ ਸੇਵਾਵਾਂ ਦੇ ਲਗਾਤਾਰ 21 ਸਾਲ ਪੂਰੇ ਹੋਣ ਦਾ ਬਣਿਆ ਰਿਕਾਰਡ- ਮੰਡਲ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ

ਨੂਰਮਹਿਲ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਨੂਰਮਹਿਲ ਵਿੱਚ ਸ਼੍ਰੀ ਅਮਰਨਾਥ ਯਾਤਰਾ ਦਾ ਸ਼ੁੱਭ ਆਰੰਭ ਕਰਨ ਵਾਲੀ ਸੰਸਥਾ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਦੇ ਪ੍ਰਧਾਨ ਲਾਇਨ ਅਸ਼ੋਕ ਬਬਿਤਾ ਸੰਧੂ ਦੀ ਪ੍ਰਧਾਨਗੀ ਹੇਠ ਫ੍ਰੀ ਅਤੇ ਏਅਰ ਕੰਡੀਸ਼ਨਡ, 2026 ਮਾਡਲ ਦੀਆਂ ਬੱਸਾਂ ਵਿੱਚ 101 ਸ਼ਰਧਾਲੂਆਂ ਦਾ ਜੱਥਾ ਨੂਰਮਹਿਲ ਦੇ ਮੰਦਰ ਬਾਬਾ ਭੂਤਨਾਥ ਜੀ ਵਿਹੜੇ ਚੋਂ ਸ਼੍ਰੀ ਹਿਮ-ਸ਼ਿਵ-ਲਿੰਗ ਜੀ ਦੇ ਪਾਵਨ ਦਰਸ਼ਨਾਂ ਲਈ ਰਵਾਨਾ ਹੋਇਆ। ਯਾਤਰਾ ਸੇਵਾਵਾਂ ਦੇ ਲਗਾਤਾਰ 21 ਸਾਲ ਪੂਰੇ ਹੋ ਜਾਣ ਦੀ ਖੁਸ਼ੀ ਵਿੱਚ ਯਾਤਰਾ ਨੂੰ “ਸ਼ਗਨਾਂ ਵਾਲੀ ਯਾਤਰਾ” ਦਾ ਨਾਮ ਦਿੱਤਾ ਗਿਆ। ਮੰਡਲ ਦੇ ਚੇਅਰਮੈਨ ਓ.ਪੀ ਕੁੰਦੀ ਨੇ ਦੱਸਿਆ ਕਿ ਸ਼ਗਨਾਂ ਵਾਲੀ ਯਾਤਰਾ ਨੂੰ ਨਗਰ ਕੌਂਸਲ ਪ੍ਰਧਾਨ ਦੀਪਕ ਕੁਮਾਰ ਦੀਪੂ, ਕੌਂਸਲਰ ਕ੍ਰਮਵਾਰ ਜੰਗ ਬਹਾਦਰ ਕੋਹਲੀ, ਰਾਕੇਸ਼ ਕਲੇਰ, ਮਮਤਾ ਬਾਲੂ, ਰਜਨੀ ਕੋਹਲੀ, ਏਕਤਾ ਨਈਅਰ, ਬਾਬਾ ਭੂਤਨਾਥ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਮੈਹਨ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ ਨੇ ਆਪਣੇ ਕਰ ਕਮਲਾਂ ਨਾਲ ਰਵਾਨਾ ਕਰ ਕੇ ਸ਼ਿਵ ਕਿਰਪਾ ਦੇ ਪਾਤਰ ਬਣੇ। ਮਹਿਲਾ ਮੰਡਲ ਪ੍ਰਧਾਨ ਲਾਇਨ ਬਬਿਤਾ ਸੰਧੂ ਨੇ ਦੱਸਿਆ ਕਿ ਇਸ ਵਾਰ 42 ਮਹਿਲਾਵਾਂ ਅਤੇ 7 ਬੱਚਿਆਂ ਨੇ ਯਾਤਰਾ ਵਿੱਚ ਹਿੱਸਾ ਲਿਆ। ਯਾਤਰੀਆਂ ਦੀ ਸੇਵਾ ਵਿੱਚ ਪਹਿਲਾਂ ਬਾਬਾ ਭੂਤਨਾਥ ਮੰਦਰ ਵਿਖੇ ਅਤੇ ਫਿਰ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ, ਪੈਟਰੋਲ ਪੰਪ ਚੂਹੇਕੀ ਵਿਖੇ ਵੱਖ-ਵੱਖ ਤਰਾਂ ਦੇ ਸਵਾਦਿਸ਼ਟ ਸਟਾਲ ਲਗਾਏ। ਪੰਡਿਤ ਕੁਲਦੀਪ ਕੁਮਾਰ ਜੀ ਵੱਲੋਂ ਵਿਧੀਪੂਰਵਕ ਪਾਠ ਪੂਜਾ ਕੀਤੀ ਗਈ। ਕਲੱਬ ਡ੍ਰੀਮ ਦੇ ਅਫਸਰ ਲਾਇਨ ਆਂਚਲ ਸੰਧੂ ਸੋਖਲ, ਲਾਇਨ ਸੋਮਿਨਾਂ ਸੰਧੂ, ਲਾਇਨ ਜਸਦੀਪ ਕੌਰ ਸੰਧੂ, ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਮੈਹਨ, ਸੈਕਟਰੀ ਸ਼ਰਨਜੀਤ ਸਿੰਘ, ਪ੍ਰੈਸ ਸਕੱਤਰ ਅਨਿਲ ਮਿਸਰ, ਪੀ.ਆਰ.ਓ ਅਮਨ ਕੁਮਾਰ, ਕੈਸ਼ੀਅਰ ਰਾਮ ਮੂਰਤੀ, ਮਹੇਸ਼ ਕੁਮਾਰ, ਕੇਵਲ ਕ੍ਰਿਸ਼ਨ ਸੰਧੀਰ ਨੇ ਸ਼ਗਨਾਂ ਵਾਲੀ ਯਾਤਰਾ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਣ ਰੋਲ ਅਦਾ ਕੀਤਾ। ਇਸ ਮੌਕੇ ਟੇਕ ਚੰਦ ਢੀਂਗਰਾ, ਭੂਸ਼ਣ ਸ਼ਰਮਾ, ਨਰਿੰਦਰ ਸੇਖੜੀ, ਸ਼ਿਵਾ ਕੋਹਲੀ, ਮੁਕੇਸ਼ ਕੋਹਲੀ, ਪ੍ਰਿੰਸ  ਵਰਮਾ, ਜਤਿੰਦਰ ਨਈਅਰ, ਸੁਨੀਲ ਨਈਅਰ ਕਈ ਹੋਰ ਪਤਵੰਤੇ ਹਾਜਰ ਹੋਏ। ਮੰਡਲ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ 21ਵੀਂ ਸ਼ਗਨਾਂ ਵਾਲੀ ਯਾਤਰਾ ਨੂੰ ਤਨ-ਮਨ-ਧਨ ਨਾਲ ਸਹਿਯੋਗ ਕਰਨ ਵਾਲੇ ਸਮੂਹ ਸ਼ਿਵ ਭਗਤਾਂ ਦਾ ਕੋਟਿ-ਕੋਟਾਨ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article001111पासपोर्ट-बहस के बीच क्या देशव्यापी NRC की तैयारी संभव है