10 ਸਾਲਾ ਬੱਚਾ ਚੜਿਆ ਨਜਾਇਜ਼ ਸੰਬੰਧਾਂ ਦੀ ਭੇਂਟ

ਚਾਚਾ ਤੇ ਚਾਚੀ ਖੁਦ ਹੀ ਕਤਲ ਕਰਕੇ  ਗੁਆਚੇ ਦੀ ਕਰਦੇ ਰਹੇ ਭਾਲ
ਪੂਰਥਲਾ , 18 ਜੁਲਾਈ (ਕੌੜਾ)– ਸੁਲਤਾਨਪੁਰ  ਲੋਧੀ ਵਿੱਚ ਇੱਕ ਸਨਸਨੀਖੇਜ਼ ਮਾਮਲੇ ਤੋਂ ਪੁਲਿਸ ਨੇ ਪਰਦਾ ਚੁੱਕਦਿਆਂ ਹੋਇਆ ਬਬਨਦੀਪ ਸਿੰਘ ਡੀ ਐੱਸ ਪੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ,  ਇਕ ਬੱਚਾ ਕਰਨਵੀਰ ਸਿੰਘ ਜੋ ਗੁਰਦੁਆਰਾ ਮਾਤਾ ਸੁਲੱਖਣੀ ਜੀ ਤੋਂ ਅਚਾਨਕ ਘੁੰਮ ਹੋਇਆ ਸੀ। ਜਿਸਦੀ ਅੱਜ ਵੇਈਂ  ਵਿਚੋ ਲਾਸ਼ ਬਰਾਮਦ ਹੋਈ l ਜਿਸਦੇ ਸਬੰਧ ਵਿਚ ਲੜਕੇ ਦੇ ਪਿਤਾ ਨੇ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਐੱਸ ਆਈ ਵਰਿੰਦਰ ਸਿੰਘ ਬਾਜਵਾ ਪਾਸ ਅਪਣਾ ਬਿਆਨ ਕਲਮਬੰਦ  ਕਰਵਾਇਆ, ਕਿ  ਉਸਦੇ 2 ਬੱਚੇ ਹਨ  ਇਕ  ਲੜਕੀ  ਇਕ ਲੜਕਾ  ਲੜਕੀ ਸਿਮਰਨਜੀਤ ਕੌਰ 12 ਸਾਲ  ਅਤੇ ਛੋਟਾ    ਲੜਕਾ ਕਰਨਵੀਰ ਸਿੰਘ ਉਮਰ ਕਰੀਬ 10 ਸਾਲ ਜੋ ਅਕਾਲ ਅਕੈਡਮੀ ਸਕੂਲ ਵਿਖੇ ਚੌਥੀ ਕਲਾਸ ਵਿੱਚ ਪੜਦਾ ਹੈ।
ਬੀਤੀ ਕੱਲ੍ਹ 17 ਜੁਲਾਈ 2023 ਨੂੰ ਉਹ  ਆਪਣੀ ਪਤਨੀ ਚਰਨਜੀਤ ਕੌਰ ਅਤੇ ਦੋਨੋ ਬੱਚਿਆਂ ਸਮੇਤ ਗੁਰੂਦਵਾਰਾ ਮਾਤਾ ਸੁਲੱਖਣੀ ਜੀ ਸਾਹਮਣੇ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਸੇਵਾ ਕਰਨ ਗਿਆ ਸੀ।ਜਿਥੇ ਕਾਫੀ ਸੰਗਤਾਂ ਦੀ ਭੀੜ ਸੀ। ਜਿੱਥੇ ਉਹ ਵੀ ਆਪਣੀ ਪਤਨੀ ਅਤੇ ਦੋਨੋ ਬੱਚਿਆ ਨਾਲ ਲੰਗਰ ਦੀ ਸੇਵਾ ਕਰ ਰਿਹਾ ਸੀ।ਜਿੱਥੇ ਗੁਰੂਦਵਾਰਾ ਸਾਹਿਬ ਵਿਖੇ ਉਸਦੀ  ਮਾਸੀ ਦੀ ਨੂੰਹ ਰਾਜਬੀਰ ਕੌਰ ਪਤਨੀ ਲੇਟ ਹਰਜੀਤ ਸਿੰਘ ਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਵੀ ਸੇਵਾ ਕਰ ਰਹੀ ਸੀ।ਵਕਤ ਕਰੀਬ 12:30 ਵਜੇ ਦੁਪਿਹਰ ਤੱਕ ਉਸਦਾ ਬੇਟਾ ਕਰਨਵੀਰ ਸਿੰਘ ਗੁਰੂਦਵਾਰਾ ਸਾਹਿਬ ਸੇਵਾ ਕਰਦਾ ਰਿਹਾ। ਜਿਸ ਤੋਂ ਬਾਅਦ ਉਸਦਾ ਲੜਕਾ ਕਰਨਵੀਰ ਸਿੰਘ ਗੁਰੂਦਵਾਰਾ ਸਾਹਿਬ ਦਿਖਾਈ ਨਹੀ ਦਿੱਤਾ ਅਤੇ ਨਾ ਹੀ ਉਸਦੀ ਮਾਸੀ ਦੀ ਨੂੰਹ ਰਾਜਬੀਰ ਕੌਰ ਉਕਤ ਗੁਰੂਦਵਾਰਾ ਸਾਹਿਬ ਦਿਖਾਈ ਦਿੱਤੀ। ਉਹ ਨਾ ਆਪਣੇ ਲੜਕੇ ਦੀ ਭਾਲ਼ ਕਰਨੀ ਸ਼ੁਰੂ ਕੀਤੀ ਤਾਂ ਇੱਕ ਸੀ ਸੀ ਟੀ ਵੀ ਕੈਮਰੇ ਵਿੱਚ ਰਾਜਬੀਰ ਕੌਰ ਉਕਤ ਉਸਦੇ ਲੜਕੇ ਕਰਨਵੀਰ ਸਿੰਘ ਨੂੰ ਲਜਾਦੀ ਹੋਈ ਦਿਖਾਈ ਦੇ ਰਹੀ ਸੀ, ਤੇ ਹੁਣ ਉਹਨਾਂ ਨੂੰ ਲੋਕਾ ਰਾਹੀ ਪਤਾ ਲੱਗਾ ਕਿ ਇੱਕ ਲੜਕੇ ਦੀ ਡੈਡ ਬਾਡੀ ਬੂਸੋਵਾਲ ਰੋਡ ਤੇ ਪੀਰ ਗੈਬ ਗਾਜੀ ਜੀ ਦੀ ਜਗ੍ਹਾ ਦੇ ਸਾਹਮਣੇ ਵੇਈ ਵਿੱਚੋ ਮਿਲੀ ਹੈ।
ਜਿਸਤੇ ਉਹਨਾਂ ਮੌਕਾ ਤੇ ਜਾ ਕੇ ਦੇਖਿਆ ਤਾਂ ਇਹ ਡੈਡ ਬਾਡੀ ਉਸਦੇ ਲੜਕੇ ਕਰਨਵੀਰ ਸਿੰਘ ਦੀ ਸੀ ਜਿਸਦੀ ਅਸੀ ਇਤਲਾਹ ਥਾਣਾ ਦਿੱਤੀ। ਰਾਜਬੀਰ ਕੌਰ ਉਕਤ ਦੇ ਉਸਦੇ ਭਰਾ ਹੀਰਾ ਸਿੰਘ ਨਾਲ ਨਜਾਇਜ਼ ਸਬੰਧ ਹਨ। ਜਿਨ੍ਹਾ ਨੂੰ ਉਹਨਾਂ 2-3 ਵਾਰ ਇਤਰਾਜ ਯੋਗ ਹਾਲਤ ਵਿੱਚ ਫੜਿਆ ਸੀ ਅਤੇ ਕੁਝ ਦਿਨ ਪਹਿਲਾ ਇਸ ਗੱਲ ਤੋ ਰਾਜਬੀਰ ਕੌਰ ਦਾ ਉਸਦੀ ਪਤਨੀ ਗੁਰਪ੍ਰੀਤ ਕੌਰ ਨਾਲ ਝਗੜਾ ਵੀ ਹੋਇਆ ਸੀ ਰਾਜਬੀਰ ਕੌਰ ਧਮਕੀਆਂ ਦਿੰਦੀ ਸੀ। ਉਸਨੂੰ ਪੂਰਾ ਯਕੀਨ ਹੈ ਕਿ ਉਸਦੇ ਲੜਕੇ ਕਰਨਵੀਰ ਸਿੰਘ ਨੂੰ ਰਾਜਬੀਰ ਕੌਰ ਉਕਤ ਨੇ ਮਾਰ ਦੇਣ ਦੀ ਨੀਅਤ ਨਾਲ ਵੇਈ ਤੇ ਲਿਆ ਕੇ ਵੇਈ ਵਿੱਚ ਧੱਕਾ ਦੇ ਦਿੱਤਾ । ਜਿਸ ਕਰਕੇ ਪਾਣੀ ਵਿੱਚ ਡੁੱਬਣ ਕਾਰਨ ਉਸਦੇ ਲੜਕੇ ਕਰਨਵੀਰ ਸਿੰਘ ਦੀ ਮੌਤ ਹੋ ਗਈ।
ਜਿਸਦੇ ਸਬੰਧ ਵਿੱਚ ਪੁਲਿਸ  ਨੇ ਮਾਮਲਾ ਦਰਜ ਕਰਕੇ ਰਾਜਵੀਰ ਕੌਰ ਪਤਨੀ ਲੇਟ ਹਰਜੀਤ ਸਿੰਘ ਵਾਸੀ ਜਵਾਲਾ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਤਹਿਕੀਕਾਤ ਕਰਦੇ ਹੋਏ ਮਾਮਲਾ ਸੁਲਝਾਉਂਦੇ  ਹੋਏ  ਉਸਦੇ ਅਤੇ  ਹੀਰਾ ਸਿੰਘ ਨੇ  ਸਾਜਿਸ਼ ਤਹਿਤ  ਪਹਿਲਾਂ ਤੋਂ ਪਲਾਨਿੰਗ ਕੀਤੀ ਸੀ।  ਜਿਸ ਮੁਤਾਬਿਕ ਹੀ ਬੱਚੇ ਨੂੰ ਜਮੁਨਾ ਖਵਾਉਣ ਦਾ ਝਾਂਸਾ ਦੇ ਕੇ ਪਤਿਆ ਕੇ ਲਿਜਾ ਕੇ ਵੇਈਂ ਨਦੀ ਵਿਚ ਧੱਕਾ ਦੇ ਕੇ ਕਤਲ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਦੁਆਰਾ ਕੀਤੀਆਂ ਗਈਆਂ ਵੱਖ ਵੱਖ ਨਿਯੁਕਤੀਆਂ 
Next article ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਭਾਜਪਾ  ਵੱਲੋਂ ਸੁਨੀਲ ਜਾਖੜ ਦਾ ਹੁਸ਼ਿਆਰਪੁਰ ਵਿਖੇ ਜ਼ੋਰਦਾਰ ਸਵਾਗਤ