ਮੇਲੇ ਵਿੱਚ ਰਜਿੰਦਰ ਕੌਰ ਯੂ.ਐੱਸ.ਏ, ਬਵੇਜਾ, ਕਰਮਜੀਤ ਸਿੰਘ, ਦੇਵਗਨ ਪਰਿਵਾਰ ਅਤੇ ਨਾਨੀਆਂ ਦਾਦੀਆਂ (ਐਨ.ਆਰ.ਆਈ) ਦਾ ਕਰਾਂਗੇ ਵਿਸ਼ੇਸ਼ ਸਨਮਾਨ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਜਸਵੀਰ ਸਿੰਘ ਰਾਣਾ ਝਾਂਡੇ ਦੇ ਫਾਰਮ ‘ਤੇ ਝਾਂਡੇ ਰੋਡ ਵਿਖੇ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਮੰਚ ਜਸਵੀਰ ਸਿੰਘ ਰਾਣਾ ਝਾਂਡੇ, ਮੁੱਖ ਸਰਪ੍ਰਸਤ ਮੰਚ ਗੁਰਭਜਨ ਗਿੱਲ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ, ਮੰਚ ਦੀ ਚੇਅਰਪਰਸਨ ਸਿੰਮੀ ਕਵਾਤਰਾ ਅਤੇ ਅਮਰਿੰਦਰ ਸਿੰਘ ਜੱਸੋਵਾਲ ਯੂਥ ਨੇਤਾ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ 10 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ “ਧੀਆਂ ਦੇ ਲੋਹੜੀ ਮੇਲੇ” ਤੇ ਸਨਮਾਨਿਤ ਹੋਣ ਵਾਲੀਆਂ ਸ਼ਖਸ਼ੀਅਤਾਂ ਬਾਰੇ ਬਾਵਾ ਅਤੇ ਰਾਣਾ ਝਾਂਡੇ ਨੇ ਗੁਰਭਜਨ ਗਿੱਲ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਾਵਾਂ ਦੀ ਜਾਣਕਾਰੀ ਦਿੱਤੀ । ਜਿਸ ਅਨੁਸਾਰ ਮਾਤਾ ਪੁਸ਼ਪਾ ਰਾਣੀ ਯੂ.ਐੱਸ.ਏ. ਨੂੰ ਪੰਜਾਬ ਮਾਤਾ ਵਿਦਿਆਵਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਰਣਜੋਧ ਸਿੰਘ ਨੂੰ ਐਮ.ਐੱਸ. ਰੰਧਾਵਾ ਯਾਦਗਾਰੀ ਪੁਰਸਕਾਰ, ਡੋਲੀ ਗਲੇਰੀਆ ਨੂੰ ਧੀ ਪੰਜ ਦਰਿਆਵਾਂ ਦੀ ਪੁਰਸਕਾਰ, ਨਿਰਮਲ ਜੋੜਾ ਨੂੰ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ, ਸਤਬੀਰ ਸਿੰਘ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਦਿਆਲ ਸਿੰਘ ਮਜੀਠਾ ਐਵਾਰਡ, ਰਚਨਾ ਸ਼ਰਮਾ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਯਾਦਗਾਰੀ ਪੁਰਸਕਾਰ, ਤਰਲੋਚਨ ਸਿੰਘ ਸਫਰੀ ਨੂੰ ਭਾਈ ਜੈਤਾ ਜੀ ਸੇਵਾ ਪੁਰਸਕਾਰ, ਮੁਸਕਾਨ ਸ਼ਰਮਾ ਯਾਦਵ ਨੂੰ ਡਾ: ਕਲਪਨਾ ਚਾਵਲਾ ਯਾਦਗਾਰੀ ਪੁਰਸਕਾਰ, ਰਮਨਦੀਪ ਨੂੰ ਨਰਿੰਦਰ ਬੀਬਾ ਯਾਦਗਾਰੀ ਪੁਰਸਕਾਰ, ਰਣਜੀਤ ਸਿੰਘ ਮਠਾੜੂ ਨੂੰ ਬਾਬਾ ਵਿਸ਼ਵਕਰਮਾ ਕਿਰਤੀ ਐਵਾਰਡ ਜਦਕਿ ਵਿਦੇਸ਼ਾਂ ਦੀ ਧਰਤੀ ‘ਤੇ ਤਰੱਕੀਆਂ ਦੀਆਂ ਪੁਲਾਂਘਾਂ ਪੁੱਟਣ ਵਾਲੇ ਰਮਨਜੋਤ ਸਿੰਘ ਢਿੱਲੋਂ ਕੈਨੇਡਾ ਨੂੰ ਪ੍ਰਵਾਸੀ ਕਿਰਤੀ ਯਾਦਗਾਰੀ ਐਵਾਰਡ ਦਿੱਤਾ ਜਾਵੇਗਾ। ਇਸ ਸਮੇਂ ਰਜਿੰਦਰ ਕੌਰ ਯੂ.ਐੱਸ.ਏ, ਦਰਸ਼ਨ ਲਾਲ ਬਵੇਜਾ, ਮੁਸਕਾਨ ਸ਼ਰਮਾ, ਕਰਮਜੀਤ ਸਿੰਘ ਲਲਤੋਂ ਅਤੇ ਦੇਵਗਨ ਪਰਿਵਾਰ ਜੋ ਸੋਸ਼ਲ ਮੀਡੀਆ ਰਾਹੀਂ ਸਮਾਜ ਨੂੰ ਸੇਧ ਦੇਣ ਦੀ ਵਡਮੁੱਲੀ ਯੋਗਦਾਨ ਪਾਉਂਦਾ ਹੈ, ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮੇਂ ਮੀਟਿੰਗ ਵਿੱਚ ਗੁਰਨਾਮ ਸਿੰਘ ਕਲੇਰ, ਸੁਮਿਤ ਜਵੰਦਾ ਯੂ.ਐੱਸ.ਏ, ਜਸਪਾਲ ਸਿੰਘ, ਸੋਨੂੰ, ਅਮਨਪ੍ਰੀਤ ਸਿੰਘ ਚਾਵਲਾ, ਮਨਜੀਤ ਕੌਰ ਸਰੋਏ, ਕੁਲਜੀਤ ਸਿੰਘ ਚਾਵਲਾ, ਮਾਸਟਰ ਹਰੀਦੇਵ ਬਾਵਾ, ਜਗਦੀਸ਼ ਗਰੇਵਾਲ ਸਰਪੰਚ ਦਾਦ, ਗੁਰਚਰਨ ਸਿੰਘ ਰਿਟਾ. ਡੀ.ਐੱਸ.ਪੀ, ਪ੍ਰੀਤੀ ਬੱਸੀਆਂ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ, ਹਰਪ੍ਰੀਤ ਸਿੰਘ ਚਾਵਲਾ, ਸ਼ਰਨਜੀਤ ਸਿੰਘ ਸਰਪੰਚ, ਸੁਖਪਾਲ ਸਿੰਘ, ਰਿੱਕੀ ਗਰੇਵਾਲ, ਮਨੋਜ ਅਗਰਵਾਲ, ਆਯੂਸ਼, ਯੋਗੇਸ਼, ਕੁਸ਼ਦੀਪ ਕੌਰ ਗਰੇਵਾਲ, ਰਮਿੰਦਰ ਸਿੰਘ ਚਾਵਲਾ, ਸਾਹਿਬ ਚਾਵਲਾ, ਜਗੀਰ ਸਿੰਘ ਹੈਰੀ ਕੈਨੇਡਾ, ਹਰਜੋਸ਼ ਗਰੇਵਾਲ, ਹਰਵਿੰਦਰ ਸਿੰਘ ਚਾਵਲਾ, ਜਗਜੀਵਨ ਸਿੰਘ ਗਰੀਬ ਸਮਾਜਸੇਵੀ, ਵਰਿੰਦਰ ਭੱਲਾ, ਮਨਜੀਤ ਕੌਰ, ਰਾਕੇਸ਼ ਗੋਇਲ, ਮਮਤਾ ਰਾਣੀ, ਰੇਨੂ ਨਾਰੰਗ, ਗੁਰਵਿੰਦਰ ਗਿੱਲ, ਸੁਰਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਪਰਮਜੀਤ ਸਿੰਘ ਲੁਹਾਰਾ, ਮਨੀ ਖੀਵਾ, ਸ਼ਾਲੀਨੀ ਸ਼ਰਮਾ ਆਰਟਿਸਟ, ਗਗਨ ਖੰਨਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



