032 ਸ਼ਾਹਕੋਟ ਸਥਿਤ ਬੂਥ ਨੰਬਰ 221 ਤੋਂ 230 ਤੱਕ ਵੋਟਿੰਗ ਮਸ਼ੀਨਾਂ/ਵੀ .ਵੀ .ਪੈਡ ਦੇ ਚਲਾਉਣ ਸਬੰਧੀ ਜਾਣਕਾਰੀ ਦਿੱਤੀ

(ਸਮਾਜ ਵੀਕਲੀ)- ਮਹਿਤਪੁਰ(ਵਰਮਾ ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਵਿਧਾਨ ਸਭਾ ਹਲਕਾ( ਸ਼ਾਹਕੋਟ-032 )ਬੂਥ ਨੰਬਰ 227 ਅਤੇ 228 ਤੇ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਅਤੇ ਵੀ. ਵੀ. ਪੈਡ. ਤੇ ਵੋਟਾਂ ਪੈਣ ਦੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਗਈ । ਇਸ ਤੋਂ ਬਾਅਦ ਬੂਥ ਨੰਬਰ 221/222/223/224/225/226/229/230ਬੂਥਾਂ ਤੇ ਮਸ਼ੀਨਾਂ ਸਬੰਧੀ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਤੇ ਸੁਪਰਵਾਈਜ਼ਰ ਸ੍ਰੀ ਹਰਜੀਤ ਸਿੰਘ ਜੀ ਬੀ.ਐਲ.ਓ ਯੋਗੇਸ਼ ਕਾਲੜਾ , ਸਤਨਾਮ ਲਾਲ , ਰਜਿੰਦਰ ਕੁਮਾਰ, ਦਿਲਬਾਗ ਸਿੰਘ ,ਸੁਭਾਸ਼ ਚੰਦਰ , ਮਨਜੀਤ ਸਿੰਘ ,ਜਗਜੀਤ ਸਿੰਘ , ਲਖਵਿੰਦਰ ਸਿੰਘ ਜਗਤਾਰ ਸਿੰਘ , ਬਲਬੀਰ ਸਿੰਘ ਸਮੂਹ ਬੀ .ਐੱਲ .ਓ ਸਾਹਿਬਾਨ ਹਾਜ਼ਰ ਸਨ।ਐੱਸ.ਡੀ.ਐਮ ਦਫ਼ਤਰ ਸ਼ਾਹਕੋਟ ਤੋਂ ਸ੍ਰੀ ਸੁਖਵਿੰਦਰ ਸਿੰਘ (ASI)ਅਤੇ ਸ੍ਰੀ ਮਲਕੀਤ ਸਿੰਘ ਹਾਜ਼ਰ ਸਨ ।ਇਲਾਕੇ ਦੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਵੋਟਿੰਗ ਮਸ਼ੀਨਾਂ ਸਬੰਧੀ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਤੇ ਵੋਟਰਾਂ ਵਿਚ ਉਤਸ਼ਾਹ ਪਾਇਆ ਗਿਆ ਅਤੇ ਕਈ ਪਤਵੰਤੇ ਸੱਜਣ ਵੀ ਹਾਜ਼ਰ ਸਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePunjab scraps 40,000 VAT cases
Next articleਸਟੇਡੀਅਮ ਵਿੱਚ ਸ਼ਹਿਰੀ ਬੇਘਰਿਆਂ ਲਈ ਨਗਰ ਕੌਂਸਲ ਸ਼ਾਮਚੁਰਾਸੀ ਨੇ ਬਣਾਇਆ ਰੈਣ ਬਸੇਰਾ