ਲੋਕਾਂ ਲਈ ਚਾਨਣ ਮੁਨਾਰਾ ਬਣੀ ਸਮਾਲਸਰ ਦੀ ਪਬਲਿਕ ਲਾਇਬ੍ਰੇਰੀ

(ਸਮਾਜ ਵੀਕਲੀ)

ਸਿਆਣੇ ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਭੇਟ ਕਰਨੀ ਹੋਵੇ ਤਾਂ ਕਿਤਾਬ ਕਰੋ ਕਿਉਂ ਕਿ ਜਦੋਂ ਜਦੋਂ ਉਹ ਓਸ ਕਿਤਾਬ ਨੂੰ ਪੜ੍ਹੇਗਾ ਤਾਂ ਉਸਨੂੰ ਉਹ ਨਜ਼ਰਾਨਾ ਭੇਟ ਕਰਨ ਵਾਲੇ ਦੀ ਯਾਦ ਆਵੇਗੀ ਅਤੇ ਕੁਝ ਚੰਗਾ ਗਿਆਨ ਪ੍ਰਾਪਤ ਕਰ ਸਕੇਗਾ।ਇਹ ਸਿਰਫ ਕਿਤਾਬੀ ਗੱਲਾਂ ਨਹੀਂ ਬਲਕਿ ਬਿਲਕੁੱਲ ਸੱਚ ਹੈ।ਗਿਆਨ ਅਨਮੋਲ ਖਜ਼ਾਨਾ ਹੈ ਜਿਹੜਾ ਵੰਡਿਆ ਵੱਧਦਾ ਹੈੇ। ਅਜਿਹਾ ਹੀ ਗਿਆਨ ਵੰਡਣ ਦਾ ਕੰਮ ਕਰ ਰਹੀ ਹੈ ਪਿੰਡ ਸਮਾਲਸਰ ਦੀ ਪਬਲਿਕ ਲਾਇਬੇ੍ਰਰੀ ।

ਇਹ ਪਿੰਡ ਦੇ ਨੌਜਵਾਨਾਂ ਨੇ ਅੱਜ ਤੋਂ ਕੋਈ ਪੰਜ ਕੁ ਸਾਲ ਪਹਿਲਾਂ  2015 ਵਿੱਚ ਉਮੀਦ ਵੈਲਫੇਅਰ ਸੁਸਾਇਟੀ ਬਣਾ ਕਿ ਅਜੌਕੇ ਦੌਰ ਗੁਆਚ ਹੋ ਰਹੀ ਕਿਤਾਬੀ ਗਿਆਨ ਹਾਸਿਲ ਕਰਨ ਬਿਰਤੀ ਨੂੰ ਬਚਾਉਣ ਲਈ ਅਤੇ ਗਰੀਬ ਮਾਪਿਆਂ ਦੇ ਬੱਚਿਆਂ ਲਈ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹੋਏ ਮਹਿੰਗੀਆਂ ਕਿਤਾਬਾਂ ਖਰੀਦਣ ਤੋਂ ਵਿਰਵੇ ਹੁੰਦੇ ਹਨ ਉਨ੍ਹਾਂ ਲਈ ਮਸੀਹਾ ਬਣ ਕੇ ਇਹ ਪਬਲਿਕ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ । ਜਿਹੜਾ ਕਿ ਪਿੰਡ ਵਿੱਚ ਹੁਣ ਤੱਕ ਕੀਤੇ ਜਾਣੇ ਵਾਲੇ ਸਾਰੇ ਕੰਮਾਂ ਨਾਲੋਂ ਸਭ ਤੋਂ ਵੱਧ ਸਰੁਹਣ  ਯੋਗ ਕੰਮ ਹੈ।

ਸ਼ੁਰੂਆਤ ਵਿੱਚ ਇਹਨਾਂ ਨੌਜਵਾਨਾਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਅਤੇ ਕੁਝ ਐਨ ਆਰ ਆਈ ਤੇ ਕੁਝ ਹੋਰ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਇਹ ਲਾਇਬੇ੍ਰਰੀ ਡੇਰਾ ਬਾਬਾ ਕੋਲਦਾਸ ਦੇ ਡੇਰੇ ਦੇ ਸਾਹਮਣੇ ਬਣੀ ਪਾਰਕ ਵਿੱਚ ਇੱਕ ਖੂਬਸੂਰਤ ਕਮਰਾ ਬਣਾ ਕੇ 5000 ਹਜ਼ਾਰ ਦੇ ਕਰੀਬ  ਕਿਤਾਬਾਂ ਨਾਲ ਕੀਤੀ। ਇੱਥੇ ਬੈਠ ਕੇ ਪੜ੍ਹਨ ਲਈ ਵੀ ਕਾਫੀ ਵਧੀਆ ਪ੍ਰਬੰਧ ਕੀਤਾ ਹੈ।ਇਸ ਲਾਇਬੇ੍ਰਰੀ ਵਿੱਚ ਸਕੂਲਾਂ , ਕਾਲਜਾਂ ਦੇ ਸਿਲੇਬਸ ਦੀਆਂ ਕਿਤਾਬਾਂ ਵੀ ਵੱਡੀ ਪੱਧਰ ‘ਤੇ ਰੱਖੀਆਂ ਗਈਆਂ ਹਨ ਤਾਂ ਕਿ ਕੋਈ ਵੀ ਗਰੀਬ ਬੱਚਾਂ ਕਿਤਾਬਾਂ ਕਰਕੇ ਆਪਣੀ ਪੜ੍ਹਾਈ ਵਿੱਚ ਪਿੱਛੇ ਨਾ ਰਹਿ ਜਾਵੇ। ਜਿਸਦਾ ਨਤੀਜਾ ਵੀ ਕਾਫੀ ਚੰਗਾ ਦੇਖਣ ਨੂੰ ਮਿਲਿਆ ਹੈ ।

ਲਾਇਬ੍ਰੇਰੀ ਵਿੱਚ ਛੋਟੇ ਬੱਚਿਆਂ ਲਈ ਬਾਲ ਸਾਹਿਤ , ਵੱਡਿਆਂ ਲਈ ਕਵਿਤਾਵਾਂ ,ਕਹਾਣੀਆਂ , ਨਾਵਲ, ਜੀਵਨੀਆਂ , ਸਵੈ ਜੀਵਨੀਆਂ ਅਤੇ ਹੋਰ ਕਈ ਵੰਨਗੀਆਂ ਦਾ ਸਾਹਿਤ ਵੱਡੀ ਮਾਤਰਾ ਮੌਜੂਦ ਹੈ।ਇਹਨਾਂ ਕਹਾਣੀਆਂ ,ਕਵਿਤਾਵਾਂ ਅਤੇ ਹੋਰ ਕਿਤਾਬਾਂ ਪੜ੍ਹ ਕੇ ਕਈ ਬੱਚੇ ਚੰਗੀ ਸਾਹਿਤ ਰਚਨਾ ਵੀ ਕਰਨ ਲੱਗੇ ਹਨ। ਇਹ ਲਾਇਬ੍ਰਰੀ ਸ਼ਾਮ ਦੇ ਸਮੇਂ 3 ਘੰਟੇ ਦੇ ਕਰੀਬ ਖੋਲੀ ਜਾਂਦੀ ਹੈ । ਲਾਇਬੇ੍ਰਰੀ ਦਾ ਕੰਮ ਪੂਰੀ ਨਿਸ਼ਠਾ ਨਾਲ ਚੱਲਦੇ ਰੱਖਣ ਲਈ ਇੱਕ ਲੜਕੇ ਗਗਨਦੀਪ ਸਿੰਘ ਨੂੰ ਤਨਖ਼ਾਹ ਉੱਪਰ ਰੱਖਿਆ ਗਿਆ ਹੈ ਅਤੇ ਇਹ ਤਨਖਾਹ ਉਮੀਦ ਵੈਲਫੇਅਰ ਸੁਸਾਇਟੀ ਦੇ ਇਹ ਮੈਂਬਰ ਆਪਣੇ ਲੈਵਲ ਤੇ ਪੈਸੇ ਇੱਕਠੇ ਕਰਕੇ ਦਿੰਦੇ ਹਨ। ਰੱਬ ਦਾ ਸਵੱਬ ਦੇਖੋ ਜਿਹੜਾ ਦੂਜਿਆਂ ਦਾ ਭਲਾ ਸੋਚਦਾ ਹੇੈ ਪ੍ਰਮਾਤਮਾ ਉਸਦਾ ਭਲਾ ਪਹਿਲਾ ਕਰਦਾ ਹੈ ।

ਇਸ ਸੁਸਾਇਟੀ ਦੇ ਸਾਰੇ ਮੈਂਬਰ ਕੋਈ ਸਰਕਾਰੀ ਨੌਕਰੀ ਤੇ ਹੈ ਅਤੇ ਕੋਈ ਵਿਦੇਸ਼ ਵਿੱਚ ਰਹਿ ਕੇ ਇਹ ਸੇਵਾ ਨਿਸ਼ਪਾਕ ਹਿਰਦੇ ਨਾਲ ਬਾਖੂਬੀ ਨਿਭਾ ਰਿਹਾ ਹੈ।ਇਸ ਲੇਖ ਰਾਹੀ ਮੈਂ ਇਨ੍ਹਾਂ ਮੈਂਬਰਾਂ ਦੇ ਨਾਮ ਲੈਣਾ ਵੀ ਫਖ਼ਰ ਵਾਲੀ ਗੱਲ ਸਮਝਦਾ ਹਾਂ ।ਇਨ੍ਹਾਂ ਨਾਵਾਂ ਵਿੱਚ ਕੁਲਜੀਤ ਸਿੰਘ ਬਰਾੜ (ਪ੍ਰਧਾਨ) ਅਮਰੀਕ ਸਿੰਘ ਬਰਾੜ (ਜਨਰਲ ਸਕੱਤਰ) ਗੁਰਜੰਟ ਸਿੰਘ ਮੁਟਾਰ (ਕੈਸ਼ੀਅਰ) ਸੰਦੀਪ ਸ਼ਰਮਾਂ ( ਮੁੱਖ ਸਲਾਹਕਾਰ) ਗੁਰਪ੍ਰੀਤ ਸਿੰਘ ਬਰਾੜ (ਬੁਲਾਰਾ) ਸੁਖਵਿੰਦਰ ਸਿੰਘ ਬਰਾੜ (ਮੈਂਬਰ) ਸਤਨਾਮ ਸਿੰਘ ਸਰਾਂ ( ਮੈਂਬਰ) ਲਵਤਾਰ ਸਿੰਘ ਸੋਢੀ (ਮੈਂਬਰ) ਜਸਵੀਰ ਸਿੰਘ ਬਾਲੂ ( ਮੈਂਬਰ) ਕੁਲਵੰਤ ਸਿੰਘ ਮੁਟਾਰ ( ਮੈਂਬਰ) ਆਦਿ ਨੌਜਵਾਨ ਹਨ ।

ਪ੍ਰਮਾਤਮਾਂ ਕਰੇ ਇਹ ਨੌਜਵਾਨ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਦੇ ਰਹਿਣ ਹਰੇਕ ਤਰ੍ਹਾਂ ਦੇ ਧਾਰਮਿਕ ਅਤੇ ਰਾਜਨਿਤਿਕ ਪੱਖਪਾਤ ਨੂੰ ਅੱਖੋ ਪਰੋਖੇ ਕਰ ਪਿੰਡ ਦੇ ਲੋਕਾਂ ਲਈ ਉਸਾਰੂ ਕਾਰਜ ਕਰਦੇ ਰਹਿਣ । ਇਹ ਲਾਇਬ੍ਰੇਰੀ ਦੇ ਦਰਵਾਜ਼ੇ ਹਰੇਕ ਧਰਮ ਅਤੇ ਮਜ੍ਹਬ ਦੇ ਲੋਕਾਂ ਲਈ ਸਮਾਨ ਰੂਪ ਵਿੱਚ ਖੁੱਲੇ ਰਹਿਣ ਅਤੇ ਜਿੱਥੋ ਗਿਆਨ ਲੈ ਕੇ ਕੋਈ ਸੁਕਰਾਤ ਬਣੇ ਕੋਈ ਪਲੈਟੋ ਅਤੇ ਕੋਈ ਰਾਹਤ ਇੰਦੌਰੀ ਬਣੇ।

ਸਤਨਾਮ ਸਮਾਲਸਰੀਆ
ਸੰਪਰਕ: 9710860004 

Previous articleਮੇਰਾ ਜੀਅ ਕਰਦਾ…..
Next articleਦੀਵਾਲੀ