(ਸਮਾਜ ਵੀਕਲੀ)
ਨੀ ਦੀਵਿਆਂ ਵਾਲੀਏ ਕੁੜੀਏ
ਸਾਡੇ ਸਧਰਾਂ ਦੇ ਛੱਪਰ ‘ਤੇ
ਦੋ ਦੀਵੇ ਧਰਜਾ
ਮਨ ਦੇ ਘੁੱਪ ਹਨ੍ਹੇਰੇ ਅੰਦਰ
ਮੱਠਾ ਮੱਠਾ ਚਾਨਣ ਕਰ ਜਾ
ਨੀ ਦੀਵਿਆਂ ਵਾਲੀਏ………
ਨਰਮਾਂ ਚੁਗਣ ਗਏ
ਕਿਰਤੀਆਂ ਦੇ ਘਰਾਂ ਵਿੱਚ
ਝਾੜੂ ਫੇਰ ਜਾਵੀਂ
ਬੰਦ ਬੂਹਿਆਂ ਨੂੰ ਵੇਖ
ਚਾਰ ਕੁ ਹੰਝੂ ਕੇਰ ਜਾਵੀਂ
ਜਿੰਨ੍ਹਾਂ ਦੇ ਸਿਰ ਹਾਲੇਂ
ਆਪਣੇ ਜੰਮਣ ਦਾ ਹੈ ਕਰਜ਼ਾ
ਨੀ ! ਦੀਵਿਆਂ ਵਾਲੀਏ……….
ਤੂੰ ਜਾਈਂ ਓਸ ਗਰੀਬੀ ਮਾਂ ਦੇ ਘਰ
ਜੀਹਦੇ ਪੁੱਤ ਦੀ ਲਾਸ਼
ਪੇਟੀ ਵਿੱਚ ਬੰਦ ਕਰਕੇ ਭੇਜ ਦਿੱਤੀ ਸੀ
ਵਿਦੇਸ਼ ਵਾਲਿਆਂ ਨੇ
ਓਸ ਬਾਰੇ ਚਾਰ ਕੁ ਗੱਲਾਂ ਪੁੱਤ ਬਾਰੇ ਕਰ ਆਵੀਂ
ਜੀਹਨੂੰ ਹਰ ਦੀਵਾਲੀ ਬੜ੍ਹਾ ਲੱਗਦਾ ਡਰ ਜਾ
ਨੀ ਦੀਵਿਆਂ ਵਾਲੀਏ…………
ਸਤਨਾਮ ਸਮਾਲਸਰੀਆ
ਸੰਪਰਕ: 9710860004