ਸਮਾਜ ਵੀਕਲੀ
ਮੈਂ ਅੰਦਰੋਂ ਬਾਹਰੋਂ ,
ਪੂਰੀ ਤਰ੍ਹਾਂ ਟੁੱਟ ਗਈ ਸੀ
ਜਿਹੜੀ ਇੱਜਤ ਨੂੰ ਹੁਣ ਤੱਕ
ਬਹੁਤ ਸੰਭਾਲ ਕੇ ਰੱਖਿਆ ਸੀ
ਆਪਣੇ ਸਿਰ ਦੇ ਸਾਂਈ ਦੇ ਤੁਰ ਜਾਣ ਪਿੱਛੋਂ
ਆਪਣੀ ਇੱਜ਼ਤ ਨੂੰ ਓਸ ਵਹਿਸ਼ੀ ਹੱਥੋਂ
ਹੱਥਾਂ ਵਿੱਚ ਮੁੱਠੀਆਂ ਨੂੰ ਘੁੱਟ ਕਿ
ਲੀਰ ਲੀਰ ਹੁੰਦਿਆਂ ਤੱਕਦੀ ਰਹੀ
ਇੱਕ ਲਾਚਾਰ ਤੇ ਬੇਵੱਸ ਮਾਂ ਵਾਂਗ
ਜੀਹਨੂੰ ਆਪਣੀ ਇੱਜ਼ਤ ਨਾਲੋਂ
ਆਪਣੇ ਪੁੱਤ ਦੀ ਜਾਨ ਦੀ ਪਰਵਾਹ ਸੀ
ਮੈਂ ਜਾਣਦੀ ਸੀ ਓਹ ਚਰਾਸੀ ਦਾ ਦੌਰ
ਜੀਹਦੇ ਵਿੱਚ ਵਿੱਛੜੇ ਬੇ ਗੁਨਾਹ
ਮਾਵਾਂ ਦੇ ਪੁੱਤ ਹਾਲੇ ਤੱਕ ਘਰ ਨਹੀਂ ਪਰਤੇ
ਤੇ ਇਨਸਾਫ ਦੀ ਕੁਹਾਰ ਲਈ ਲਾਏ ਕੇਸ
ਫਾਇਲਾਂ ਵਿੱਚ ਪਏ ਪਏ ਹੀ ਦਮ ਤੋੜ ਗਏ
ਉਨ੍ਹਾਂ ਬੁੱਢੇ ਮਾਪਿਆਂ ਵਾਂਗ
ਤੇ ਮੇਰਾ ਇੱਕੋ ਇੱਕ ਪੁੱਤ ਹੀ ਤਾਂ ਸੀ
ਮੇਰੇ ਕੋਲ ਮੇਰੇ ਘਰ ਦਾ ਚਿਰਾਗ਼
ਮੈਂ ਓਸੇ ਚਿਰਾਗ ਦੇ ਬੁਝ ਜਾਣ ਦੇ ਡਰੋਂ
ਕਰ ਬੈਠੀ ਆਪਣੇ ਆਪ ਨਾਲ ਸਮਝੋਤਾ
ਫਿਰ ਵੀ ਤਰਸਦੀ ਰਹੀ ਪੁੱਤ ਨੂੰ
ਘੁੱਟ ਕੇ ਗਲ ਲਾਉਣ ਨੂੰ
ਘਿਰੀ ਰਹੀ ਬੇਵੱਸ ਕੂਜ, ਵਹਿਸ਼ੀ ਕਾਵਾਂ ਵਿੱਚ
ਤੇ ਇੱਕ ਦਿਨ ਜਾਗ ਉਠੀ ਮੇਰੀ ਨਾਰੀ ਚੇਤਨਾ
ਉਬਾਲੇ ਖਾਣ ਲੱਗਾ ਮੇਰੀਆਂ ਰਗਾਂ ਵਿੱਚ
ਮਾਈ ਭਾਗੋ ਦਾ ਖੂਨ
ਕਿ ਜੋ ਮੇਰੇ ਨਾਲ ਹੋਇਆ …
ਓਹ ਕਿਸੇ ਹੋਰ ਬੇਵੱਸ ਮਾਂ ਨਾਲ ਨਾ ਹੋਵੇ
ਉਤਰ ਆਈ ਮੈਂ ਮੈਦਾਨ ਅੰਦਰ
ਲੁੱਟੀ ਪੱਤ ਤੇ ਵਿੱਛੜੇ ਪੁੱਤ ਦੀ ਕਹਾਣੀ ਦਾ
ਨੰਗਾ ਚਿੱਟਾ ਸੱਚ ਲੈ ਕੇ।
ਸਤਨਾਮ ਸਮਾਲਸਰੀਆ
9914298580
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly