ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ): ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਪ੍ਰੋ ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿੱਚ ਹੋਈ।ਇਸ ਮੌਕੇ ਉਹਨਾਂ ਵੱਲੌ ੨੫ ਅਗਸਤ ਤੌ ਸ਼ੁਰੂ ਹੋ ਰਹੇ ੩੫ਵੇ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਸੰਬੰਧੀ ਸਮੂਹ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਸਾਲ ਦੀ ਤਰਾਂ ਇਸ ਸਾਲ ਨੇਤਰਦਾਨ ਜਾਗਰੁਕਤਾ ਸੰਬੰਧੀ ਰੈਲੀ ਨਹੀ ਕੱਢੀ ਜਾਵੇਗੀ ਅਤੇ ਨਾ ਹੀ ਇਸ ਪੰਦਰਵਾੜੇ ਦੌਰਾਨ ਪਿੰਡਾਂ/ਸ਼ਹਿਰਾਂ ਵਿੱਚ ਜਾਗਰੁਕਤਾ ਸੈਮੀਨਾਰ ਕੀਤੇ ਜਾਣਗੇ।
ਇਸ ਮੌਕੇ ਪ੍ਰੋ ਬਹਾਦਰ ਸਿੰਘ ਸੁਨੇਤ , ਸਕੱਤਰ ਇੰਜ ਜਸਵੀਰ ਸਿੰਘ ,ਮਲਕੀਤ ਸਿੰਘ ਸੌਂਧ ਨੇ ਦੱਸਿਆ ਕਿ ਨੇਤਰਦਾਨ ਸੰਸਥਾ ਨੇ ਆਪਣੇ ੨੦ ਸਾਲ ਦੇ ਸਫਰ ਦੌਰਾਨ ਤਕਰੀਬਨ ੧੦੫੨ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਦਾਨ ਕਰਵਾਈ ਹੈ। ਇਸ ਸਮੇਂ ਦੌਰਾਨ ਪੂਰੇ ਪੰਜਾਬ ਤੋਂ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡਾ ਸਾਥ ਦਿੱਤਾ ਜਿਹਨਾਂ ਦੇ ਅਸੀ ਧੰਨਵਾਦੀ ਹਾਂ। ਸਮੂਹ ਮੈਂਬਰਾਂ ਨੇ ਸਭ ਨੇਤਰਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਸਭ ਨੇਤਰਦਾਨੀਆਂ ਨੂੰ ਸ਼ਰਧਾਜਲੀ ਦਿੱਤੀ ਜਿਹਨਾਂ ਦੀ ਬਦੋਲਤ ਪਿਛਲੇ ਸਾਲ ਦੌਰਾਨ ਨੇਤਰਹੀਣਾਂ ਨੂੰ ਨੇਤਰ ਲਗਾਏ ਗਏ। ਇਸ ਮੀਟਿੰਗ ਵਿੱਚ ਡਾ ਗੁਰਬਖਸ਼ ਸਿੰਘ, ਸ਼੍ਰੀ ਰਕੇਸ਼ ਮੋਹਣ , ਮਲਕੀਤ ਸਿੰਘ ਮਹੇੜੂ, ਬਹਾਦਰ ਸਿੰਘ ਸਿੱਧੂ , ਸ ਬਲਜੀਤ ਸਿੰਘ , ਸ ਹਰਭਜਨ ਸਿੰਘ ਆਦਿ ਸ਼ਾਮਲ ਸਨ।