(ਸਮਾਜ ਵੀਕਲੀ)- ਜਿਵੇਂ ਕਿ ਸੁਣਨ ਵਿਚ ਆ ਰਿਹਾ ਹੈ ਕਿ ਹੁਣ ਇਕ ਮਈ ਤੋਂ ਟੀਕਾਕਰਣ ਦਾ ਤੀਜਾ ਗੇੜ ਸ਼ੁਰੂ ਹੋਣ ਵਾਲਾ ਹੈ ਜਿਸ ਵਿਚ 18 ਸਾਲ ਤੋਂ 45 ਸਾਲ ਦੇ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ.ਇਸ ਨੂੰ ਵੇਖਦੇ ਹੋਏ ਕੰਪਨੀਆਂ ਨੇ ਖੁੱਲੇ ਬਜਾਰ ‘ਚ ਟੀਕੇ ਦੀਆਂ ਕੀਮਤਾਂ *ਚ ਵਾਧਾ ਕਰ ਦਿੱਤਾ ਹੈ. ਹਾਲਾਂਕਿ 17 ਤੋਂ ਜਿਆਦਾ ਸੂਬਿਆਂ ਨੇ ਆਪਣੇ ਲੋਕਾਂ ਦੇ ਲਈ ਟੀਕਾ ਮੁਫਤ ਕਰ ਦਿੱਤਾ ਹੈੇ.
ਕਰੋਨਾ ਵਾਇਰਸ ਦੀ ਦੂਜੀ ਲਹਿਰ ਜਿਸ ਤਰ੍ਹਾਂ ਕਹਿਰ ਢਾਹ ਰਹੀ ਹੈ, ਜਿਆਦਾ ਤੋਂ ਜਿਆਦਾ ਲੋਕਾਂ ਨੂੰ ਆਪਣੀ ਗ੍ਰਿਫ਼ਤ *ਚ ਲੈ ਰਹੀ ਹੈ ਅਤੇ ਮੌਤਾ ਦੀ ਗਿਣਤੀ ਵਧਾ ਰਹੀ ਹੈ, ਉਹ ਸਿਹਤ ਐਮਰਜੈਂਸੀ ਵਰਗੇ ਹਲਾਤ ਹਨ. ਕਿਤੇ ਵੈਂਟੀਲੇਟਰ ਨਹੀਂ ਹਨ, ਕਿਤੇ ਐਂਬੂਲੈਂਸ ਅਤੇ ਦਵਾਈ ਦੀ ਕਮੀਂ ਨਜਰ ਆ ਰਹੀ ਹੈ.ਮੈਟਰੋ ਅਤੇ ਸੰਘਣੀ ਅਬਾਦੀ ਵਾਲੇ ਸ਼ਹਿਰਾਂ *ਚ ਭੱਜਦੌੜ ਦਾ ਮਾਹੌਲ ਹੈ. ਲੋਕ ਆਪਣਿਆਂ ਨੂੰ ਨਜ਼ਰਾਂ ਸਾਹਮਣੇ ਮਰਦੇ ਹੋਏ ਦੇਖ ਰਹੇ ਹਨ ਅਤੇ ਬੇਵੱਸੀ ਅਜਿਹੀ ਕਿ ਚਾਹ ਕੇ ਵੀ ਕੁਝ ਕਰ ਨਹੀਂ ਪਾ ਰਹੇ ਹਨ.
ਡਾਕਟਰਾਂ, ਵਾਰਡ ਸਹਾਇਕਾਂ ਅਤੇ ਨਰਸਿੰਗ ਸਟਾਫ *ਤੇ ਕੰਮ ਦਾ ਬਹੁਤ ਬੋਝ ਹੈ. ਇਹ ਸਾਰੇ ਦਿਨ^ਰਾਤ ਜੁਟੇ ਹੋਏ ਹਨ, ਪਰ ਮਰੀਜਾਂ ਦੇ ਆਉਣ ਦਾ ਸਿਲਸਿਲਾ ਘੱਟ ਨਹੀਂ ਹੋ ਪਾ ਰਿਹਾ ਹੈ.
ਵੀਆਈਪੀ ਕਲਚਰ ਕਾਰਨ ਵੀ ਵੱਡੇ ਹਸਪਤਾਲਾਂ ਤੋਂ ਲੋਕਾਂ ਨੂੰ ਮਾਯੂਸੀ ਹੀ ਹੱਥ ਲੱਗ ਰਹੀ ਹੈ. ਤਮਾਮ ਪਾਬੰਦੀਆਂ ਦੀ ਪਾਲਣਾ ਕਰਦੇ ਰਹਿਣ ਦੇ ਬਾਵਜੂਦ ਨਵੇਂ ਮਰੀਜਾਂ ਦੀ ਗਿਣਤੀ *ਚ ਕਮੀਂ ਨਹੀਂ ਆ ਰਹੀ ਹੈ. ਭਾਰਤ ਦੇ ਗੰਭੀਰ ਹਲਾਤਾਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਆਪਣੇ ਯਾਤਰੀਆਂ ਨੂੰ ਦੀ ਸਲਾਹ ਦਿੱਤੀ ਹੈ ਅਤੇ ਉਡਾਨਾਂ *ਤੇ ਵੀ ਰੋਕ ਲਗਾ ਦਿੱਤੀ ਹੈ.
ਅਜਿਹੇ ਹਲਾਤਾਂ ਦੇ ਲਈ ਸਰਕਾਰਾਂ ਦਾ ਰੋਲ ਵੀ ਸਵਾਲਾਂ ਦੇ ਘੇਰੇ ਵਿਚ ਹੈ.ਇਨ੍ਹਾਂ ਗੰਭੀਰ ਹਲਾਤਾਂ ਨੂੰ ਦੇਖਦੇ ਹੋਏ ਸਿਹਤ ਮਾਹਿਰਾਂ ਅਤੇ ਡਾਕਟਰਾਂ ਦੇ ਮੁਤਾਬਿਕ ਕਰੋਨਾ ਨੂੰ ਹੋਰ ਭਿਆਨਕ ਰੂਪ ਲੈਣ ਤੋਂ ਰੋਕਣ ਦੇ ਲਈ ਅਤੇ ਦੇਸ਼ ਨੂੰ ਕਰੋਨਾ ਦੀ ਤੀਜੀ ^ਚੌਥੀ ਲਹਿਰ ਤੋਂ ਬਚਾਉਣ ਦੇ ਲਈ ਦੇਸ਼ ਦੀ 10 ਫੀਸਦ ਅਬਾਦੀ ਨੂੰ ਟੀਕਾ ਲੱਗਣਾ ਜ਼ਰੂਰੀ ਹੈ.ਕਹਿਣ ਤੋਂ ਭਾਵ ਹੈ ਕਿ ਜੇਕਰ ਅਸੀਂ ਕਰੋਨਾ ਨੂੰ ਹਰਾਉਣਾ ਹੈ ਤਾਂ ਟੀਕਾਕਰਨ ਨੂੰ ਜੰਗੀ ਜਹਾਜ਼ ਦੀ ਰਫਤਾਰ ਦੀ ਤਰਜ਼ *ਤੇ ਅਮਲ *ਚ ਲਿਆਉਣਾ ਪਵੇਗਾ.
ਦੇਸ਼ *ਚ ਟੀਕਾਕਰਣ ਸ਼ੁਰੂ ਹੋਏ ਨੂੰ 100 ਦਿਨ ਹੋ ਗਏ ਹਨ.ਇਸੇ ਸਾਲ 16 ਜਨਵਰੀ ਤੋਂ 24 ਅਪੈ੍ਰਲ ਤੱਕ 99 ਦਿਨਾਂ *ਚ 14 ਕਰੋੜ 8 ਲੱਖ 2 ਹਜ਼ਾਾਰ ਯਾਨੀ 10 ਫੀਸਦ ਅਬਾਦੀ ਨੂੰ ਹੀ ਟੀਕਾ ਲਾਇਆ ਜਾ ਸਕਿਆ ਹੈ. ਇਨ੍ਹਾਂ *ਚ 11 ਕਰੋੜ 85 ਲੱਖ ਲੋਕ ਅਜਿਹੇ ਹਨ ਜਿੰਨ੍ਹਾਂ ਨੂੰ ਇਕ ਡੋਜ਼ ਦਿੱਤੀ ਗਈ ਹੈ. 2 ਕਰੋੜ 22 ਲੱਖ ਲੋਕਾਂ ਨੂੰ ਦੋਹੇਂ ਟੀਕੇ ਲੱਗ ਚੁੱਕੇ ਹਨ. ਟੀਕਾਕਰਣ ਨੂੰ 70 ਫੀਸਦ *ਤੇ ਲਿਆਉਣ ਦੇ ਲਈ ਰੋਜਾਨਾ ਲੱਖਾ ਲੋਕਾਂ ਨੂੰ ਟੀਕਾ ਲਾਉਣ ਦੀ ਜ਼ਰੂਰਤ ਹੈ.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ *ਚ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਕਿਹਾ ਹੈ, ਉਨ੍ਹਾਂ ਨੇ ਲੋਕਾਂ ਨੂੰ ਟੀਕੇ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਵੀ ਦੂਰ ਰਹਿਣ ਨੂੰ ਕਿਹਾ. ਦਰਅਸਲ ਕਰੋਨਾ ਨਾਲ ਲੜਨ ਲਈ ਸਕਰਾਤਮਕ ਸੋਚ ਬਹੁਤ ਜ਼ਰੂਰੀ ਹੈ. ਸਾਨੂੰ ਸਭ ਨੂੰ ਸਕਰਾਤਮਕ ਸੋਚ ਬਣਾ ਕੇ ਰੱਖਣੀ ਹੀ ਪੈਣੀ ਹੈ.
ਡਾਕਟਰ, ਨਰਸਾਂ,ਵਾਰਡ ਸਹਾਇਕ ਅਤੇ ਐਂਬੂਲੈਂਸ ਡਰਾਇਵਰ ਫਰੀਸ਼ਿਤਆਂ ਵਾਂਗੂ ਪੀੜਤਾਂ ਦੀ ਸੇਵਾ ਕਰ ਰਹੇ ਹਨ, ਇਸ ਦੌਰਾਨ ਉਨ੍ਹਾਂ ਨੂੰ ਕਈ ਨਕਰਾਤਮਕ ਚੀਜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਅਜਿਹੇ *ਚ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਆਦਰ^ਸਨਮਾਨ ਕਰਨਾ ਬਹੁਤ ਜ਼ਰੂਰੀ ਹੈ. ਸਾਰੇ ਦੇਸ਼ਵਾਸੀਆਂ ਨੂੰ ਟੀਕੇ ਬਾਰੇ ਕੋਈ ਵੀ ਭਰਮ ਜਾਂ ਗਲਤਫ਼ਹਿਮੀ ਨਹੀਂ ਰੱਖਦੀ ਚਾਹੀਦੀ ਹੈ. ਕਿਸੇ ਵੀ ਸਮਾਜ ,ਧਰਮ ਅਤੇ ਜਾਤਿ ਤੋਂ ਉੱਪਰ ਉੱਠ ਕੇ ਟੀਕਾ ਲਗਵਾਉਣ ਅਤੇ ਹੋਰ ਲੋਕਾਂ ਨੂੰ ਟੀਕਾਕਰਣ ਦੇ ਲਈ ਪ੍ਰੇਰਿਤ ਕਰੋ.ਸਿਆਸਤ ਹਤਿੱਆਰੀ ਹੈ ਪਰ ਤੁਹਾਡੀ ਜਾਨ ਬਹੁਤ ਪਿਆਰੀ ਹੈ. ਕਰੋਨਾ ਵਾਇਰਸ ਦੇ ਇਸ ਸੰਕਟ *ਤੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਹੈ ਅਤੇ ਨਾਲ ਹੀ ਸਾਡੀਆਂ ਸਿਹਤ ਸੇਵਾਵਾਂ ਦੀ ਅਸਲ ਤਸਵੀਰ ਵੀ ਸਾਹਮਣੇ ਲਿਆ ਕੇ ਰੱਖ ਦਿFੱਤੀ ਹੈ.
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ