ਜ਼ਿਲ੍ਹੇ ਦੇ ਸੀਨੀਅਰ ਅਧਿਆਪਕਾਂ ਵੱਲੋਂ ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਸਨਮਾਨ

ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ): ਅੱਜ ਜ਼ਿਲ੍ਹੇ ਦੇ ਸੀਨੀਅਰ ਅਧਿਆਪਕਾਂ ਵੱਲੋਂ ਪ੍ਰਸਿੱਧ ਲੇਖਕ ਮਾਸਟਰ ਸੰਜੀਵ ਧਰਮਾਣੀ ਜਿਨ੍ਹਾਂ ਨੂੰ ਕਿ ਅਧਿਆਪਕ ਦਿਵਸ ਮੌਕੇ ‘ਤੇ ਪੰਜਾਬ ਸਰਕਾਰ ਵਲੋਂ ” ਸਟੇਟ ਐਵਾਰਡ ” ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ , ਅੱਜ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ , ਲੋਈ , ਵਸਤਰ , ਇੱਕੀ ਸੌ ਰੁਪਏ ਸ਼ਗੁਨ ਨਗਦ , ਮੋਮੈਂਟੋ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਸਟੇਟ ਐਵਾਰਡੀ ਸ. ਰਵਿੰਦਰ ਸਿੰਘ ਜੀ ਲੈਕਚਰਾਰ ਹਿਸਟਰੀ ਕਥੇੜਾ , ਸ੍ਰੀ ਸੁਰਿੰਦਰ ਕੁਮਾਰ ਅੰਗਰੇਜ਼ੀ ਅਧਿਆਪਕ ਸਰਕਾਰੀ ਹਾਈ ਸਕੂਲ ਕਲਿੱਤਰਾਂ , ਸ੍ਰੀ ਸੰਜੀਵ ਕੁਮਾਰ ਸਾਇੰਸ ਟੀਚਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭਲਾਨ , ਸ੍ਰੀ ਪਵਨ ਕੁਮਾਰ ਜੀ ਬ੍ਰਹਮਪੁਰ ਸਰਕਾਰੀ ਐਲੀਮੈਂਟਰੀ ਸਕੂਲ ਦਸਗਰਾਈਂ , ਸਾਹਿਲ ਆਨੰਦ ਜੀ ਤੇ ਹੋਰ ਸਾਥੀ ਅਧਿਆਪਕ ਹਾਜ਼ਰ ਸਨ। ਮਾਸਟਰ ਸੰਜੀਵ ਧਰਮਾਣੀ ਨੇ ਆਪਣੇ ਇਨ੍ਹਾਂ ਸੀਨੀਅਰ ਅਧਿਆਪਕ ਸਾਥੀਆਂ ਦਾ ਇਸ ਵਿਸ਼ੇਸ਼ – ਪ੍ਰੋਗਰਾਮ ਉਲੀਕਣ ਦੇ ਲਈ ਤਹਿ ਦਿਲੋਂ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ ; ਖਾਸ ਤੌਰ ‘ਤੇ ਭਰਾ ਪਵਨ ਕੁਮਾਰ ਜੀ ਬ੍ਰਹਮਪੁਰ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ।

Previous articleਸੱਸੀ-ਪੁੰਨੂ ਪ੍ਰੀਤ ਕਥਾ ਬਿਰਹੋਂ-ਵੇਦਨਾ – ਜਗਦੀਸ਼ ਸਿੰਘ ਚੋਹਕਾ
Next articleਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਆਪ ਸਰਕਾਰ ਵਿਧਾਇਕਾਂ ਨੂੰ ਰਾਜਨੀਤੀ ਦੀ ਮੰਡੀ ਵਿੱਚ ਵਿਕਣ ਦਾ ਦਾਅਵਾ ਕਰ ਰਹੀ -ਨਵਤੇਜ ਸਿੰਘ ਚੀਮਾ